- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ’ਚ ਪੁਲਿਸ ਪਾਰਟੀ ’ਤੇ ਦੋ ਵਾਰ ਗੋਲੀ਼ਆਂ ਚਲਾਉਣ ਵਾਲੇ ਪੂੰਗੀ ਨਾਂ ਦਾ ਬਦਮਾਸ਼ ਪੁਲਿਸ ਏਜੀਟੀਐੱਫ ਅਤੇ ਸੀਆਈਏ ਸਟਾਫ ਤਰਨਤਾਰਨ ਦੀਆਂ ਟੀਮਾਂ ਨੇ ਪਿੰਡ ਬਾਠ ਕੋਲ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ।

ਸਟਾਫ ਰਿਪੋਰਟਰ•ਪੰਜਾਬੀ ਜਾਗਰਣ, ਤਰਨਤਾਰਨ : ਤਰਨਤਾਰਨ ਦੇ ਮੁਹੱਲਾ ਮੁਰਾਦਪੁਰ ’ਚ ਪੁਲਿਸ ਪਾਰਟੀ ’ਤੇ ਦੋ ਵਾਰ ਗੋਲੀ਼ਆਂ ਚਲਾਉਣ ਵਾਲੇ ਪੂੰਗੀ ਨਾਂ ਦਾ ਬਦਮਾਸ਼ ਪੁਲਿਸ ਏਜੀਟੀਐੱਫ ਅਤੇ ਸੀਆਈਏ ਸਟਾਫ ਤਰਨਤਾਰਨ ਦੀਆਂ ਟੀਮਾਂ ਨੇ ਪਿੰਡ ਬਾਠ ਕੋਲ ਮੁਕਾਬਲੇ ਦੌਰਾਨ ਢੇਰ ਕਰ ਦਿੱਤਾ ਹੈ। ਜਦੋਂਕਿ ਉਸਦਾ ਇਕ ਸਾਥੀ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਉੱਧਰ ਮੁਕਾਬਲੇ ਦਾ ਪਤਾ ਚੱਲਦਿਆਂ ਹੀ ਡੀਆਈਜੀ ਫਿਰੋਜਪੁਰ ਰੇਂਜ ਸਨੇਹਦੀਪ ਸ਼ਰਮਾ, ਐੱਸਪੀ ਇਨਵੈਸਟੀਗੇਸ਼ਨ ਰਿਪੂਤਪਨ ਸਿੰਘ ਤੇ ਹੋਰ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ। ਮੁਕਾਬਲੇ ਵਾਲੀ ਜਗ੍ਹਾ ਤੋਂ ਪੁਲਿਸ ਨੇ ਅਸਲਾ ਵੀ ਬਰਾਮਦ ਕੀਤਾ ਹੈ।
ਡੀਆਈਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੂੰਗੀ ਵਾਸੀ ਮੁਰਾਦਪੁਰ ਵਲੋਂ ਦੋ ਵਾਰ ਪੁਲਿਸ ਪਾਰਟੀ ’ਤੇ ਫਾਇਰਿੰਗ ਕੀਤੀ ਗਈ। ਪਹਿਲੀ ਘਟਨਾ ਵਿਚ ਥਾਣਾ ਸਿਟੀ ਤਰਨਤਾਰਨ ’ਚ ਤਾਇਨਾਤ ਏਐੱਸਆਈ ਬਲਦੇਵ ਸਿੰਘ ਦੇ ਹੱਥ ’ਤੇ ਗੋਲ਼ੀ ਲੱਗਣ ਕਾਰਨ ਉਹ ਜਖਮੀ ਹੋ ਗਿਆ ਸੀ ਅਤੇ ਪੂੰਗੀ ਆਪਣੇ ਸਾਥੀ ਸਮੇਤ ਮੌਕੇ ਤੋਂ ਫਰਾਰ ਹੋ ਗਿਆ। ਜਦੋਂਕਿ ਕੁਝ ਦਿਨ ਪਹਿਲਾਂ ਵੀ ਪੂੰਗੀ ਦੇ ਮੁਰਾਦਪੁਰ ਵਿਚ ਹੋਣ ਦੀ ਸੂਚਨਾ ਮਿਲਣ ’ਤੇ ਜਦੋਂ ਪੁਲਿਸ ਪਾਰਟੀ ਉਸ ਨੂੰ ਫੜ੍ਹਨ ਲਈ ਗਈ ਤਾਂ ਉਸ ਨੇ ਮੁੜ ਫਾਇਰਿੰਗ ਕਰ ਦਿੱਤੀ, ਜਿਸ ਦੇ ਚੱਲਦਿਆਂ ਇਕ ਗੋਲ਼ੀ ਪੁਲਿਸ ਕਰਮਚਾਰੀ ਦੇ ਮੂੰਹ ’ਤੇ ਲੱਗੀ। ਜਦੋਂਕਿ ਖੇਡ ਰਹੀ ਤਿੰਨ ਸਾਲਾ ਬੱਚੀ ਵੀ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਦੇ ਹੱਥ ਉਸਦੀ ਲੋਕੇਸ਼ਨ ਲੱਗੀ ਤਾਂ ਏਜੀਟੀਐੱਫ ਅਤੇ ਸੀਆਈਏ ਸਟਾਫ ਤਰਨਤਾਰਨ ਦੀਆਂ ਟੀਮਾਂ ਨੇ ਉਸਦਾ ਪਿੱਛਾ ਕੀਤਾ। ਪਿੰਡ ਬਾਠ ਕੋਲ ਮੁਕਾਬਲੇ ਦੌਰਾਨ ਕਸ਼ਮੀਰ ਸਿੰਘ ਪੂੰਗੀ ਤੇ ਉਸਦਾ ਸਾਥੀ ਗੁਰਸੇਵਕ ਸਿੰਘ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿਥੇ ਡਾਕਟਰਾਂ ਨੇ ਪੂੰਗੀ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਗੁਰਸੇਵਕ ਸਿੰਘ ਦਾ ਇਲਾਜ ਚੱਲ ਰਿਹਾ ਹੈ।