ਐਂਟੀ ਪੋਲਿਊਸ਼ਨ ਆਰਗੇਨਾਈਜੇਸ਼ਨ ਨੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਰਾਸ਼ਨ ਵੰਡਿਆ
ਸੰਸਥਾ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਹਰ ਮਹੀਨੇ ਦਸ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦੇ ਹਨ।
Publish Date: Sat, 04 Apr 2026 04:56 PM (IST)
Updated Date: Sun, 05 Apr 2026 04:02 AM (IST)
ਪੱਤਰ ਪ੍ਰੇਰਕ,•ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ’ਚ ਰਜਿਸਟਰਡ ਸੰਸਥਾ, ਐਂਟੀ ਪੋਲਿਊਸ਼ਨ ਆਰਗੇਨਾਈਜੇਸ਼ਨ ਜੋ ਹਵਾ, ਆਵਾਜ਼ ਤੇ ਪਾਣੀ ਪ੍ਰਦੂਸ਼ਣ ਨੂੰ ਰੋਕਣ ਲਈ ਕੰਮ ਕਰਦੀ ਹੈ ਤੇ ਸਮਾਜ ਸੇਵਾ ’ਚ ਵੀ ਅਹਿਮ ਯੋਗਦਾਨ ਪਾਉਂਦੀ ਹੈ। ਸੰਸਥਾ ਦੇ ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਹਰ ਮਹੀਨੇ ਦਸ ਲੋੜਵੰਦ ਔਰਤਾਂ ਨੂੰ ਰਾਸ਼ਨ ਵੰਡਦੇ ਹਨ। ਇਹ ਪ੍ਰਦੂਸ਼ਣ ਵਿਰੋਧੀ ਸੰਸਥਾ, ਜੋ ਸਮਾਜ ਸੇਵਾ ’ਚ ਮਹੱਤਵਪੂਰਨ ਯੋਗਦਾਨ ਪਾਉਂਦੀ ਹੈ, ਨੂੰ ਕਿਸੇ ਵੀ ਸਰਕਾਰੀ ਏਜੰਸੀ ਤੋਂ ਕੋਈ ਵਿੱਤੀ ਸਹਾਇਤਾ ਨਹੀਂ ਮਿਲਦੀ ਹੈ। ਬਲਕਿ ਇਹ ਸਿਰਫ਼ ਆਪਣੇ ਮੈਂਬਰਾਂ ਦੇ ਵਿਅਕਤੀਗਤ ਯੋਗਦਾਨ ਰਾਹੀਂ ਚਲਾਈ ਜਾਂਦੀ ਹੈ। ਪ੍ਰਧਾਨ ਐਡਵੋਕੇਟ ਆਦੇਸ਼ ਅਗਨੀਹੋਤਰੀ ਨੇ ਕਿਹਾ ਕਿ ਸੰਸਥਾ ਕਈ ਸਾਲਾਂ ਤੋਂ ਇਸ ਸਮਾਜਿਕ ਕਾਰਜ ’ਚ ਲੱਗੀ ਹੋਈ ਹੈ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਹੈ ਅਤੇ ਇਹ ਕੰਮ ਜਾਰੀ ਰਹੇਗਾ।