ਨਸ਼ੇ ਦੀ ਭੇਂਟ ਚੜ੍ਹੀ ਇਕ ਹੋਰ ਮਾਂ ਦੀ ਕੁੱਖ, 28 ਸਾਲਾ ਪੁੱਤ ਦੀ ਓਵਰਡੋਜ਼ ਨਾਲ ਦਰਦਨਾਕ ਮੌਤ; ਪਿੰਡ 'ਚ ਛਾਇਆ ਮਾਤਮ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘਰਿਆਲਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਜੱਜ ਪੁੱਤਰ ਦਰਬਾਰਾ ਸਿੰਘ ਚੱਠੂ ਵਾਸੀ ਘਰਿਆਲਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਘਰਿਆਲਾ ਤੇ ਆਸ ਪਾਸ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਨਸ਼ਾ ਵੇਚਣ ਵਾਲਿਆਂ ’ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
Publish Date: Sun, 13 Sep 2026 12:41 PM (IST)
Updated Date: Sun, 13 Sep 2026 12:43 PM (IST)
ਸਤਨਾਮ ਸਿੰਘ ਚੀਮਾ, ਪੰਜਾਬੀ ਜਾਗਰਣ, ਘਰਿਆਲਾ - ਤਰਨਤਾਰਨ ਜ਼ਿਲ੍ਹੇ ਦੇ ਪਿੰਡ ਘਰਿਆਲਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 28 ਸਾਲਾ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਸੁਖਪਾਲ ਸਿੰਘ ਜੱਜ ਪੁੱਤਰ ਦਰਬਾਰਾ ਸਿੰਘ ਚੱਠੂ ਵਾਸੀ ਘਰਿਆਲਾ ਵਜੋਂ ਹੋਈ ਹੈ। ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਅਤੇ ਮਾਂ ਗੁਰਮੀਤ ਕੌਰ ਨੇ ਦੱਸਿਆ ਕਿ ਪਿੰਡ ਘਰਿਆਲਾ ਤੇ ਆਸ ਪਾਸ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਤੇ ਨਸ਼ਾ ਵੇਚਣ ਵਾਲਿਆਂ ’ਤੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਇਲਾਕੇ ਵਿਚ ਨਾਬਾਲਗ ਵੀ ਨਸ਼ਾ ਵੇਚਣ ਲੱਗ ਪਏ ਹਨ। ਉਨ੍ਹਾਂ ਨੇ ਕਿਹਾ ਕਿ ਮੱਖੀ ਵਾਲੇ ਵਿਹੜੇ ਤੇ ਪਿੰਡ ਵਿਚਕਾਰ ਬਣੀ ਇਕ ਪੀਰਾਂ ਦੀ ਜਗ੍ਹਾ ’ਤੇ ਵੀ ਧੜੱਲੇ ਨਾਲ ਨਸ਼ਾ ਵਿਕਦਾ ਵੇਖਿਆ ਜਾ ਸਕਦੀ ਹੈ, ਜਿਸ ਬਾਰੇ ਪੁਲਿਸ ਵੀ ਚੰਗੂ ਤਰ੍ਹਾਂ ਜਾਣੂ ਹੈ ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋ ਰਹੀ। ਜਿਸ ਕੌਰਾਨ ਨੌਜਵਾਨ ਚਿੱਟੇ ਦੇ ਦੈਂਤ ਦੀ ਭੇਟ ਚੜ੍ਹ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਇਲਾਕੇ ਵਿਚ ਵਿਕਦੇ ਨਸ਼ੇ ਨੂੰ ਬੰਦ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੇ ਘਰਾਂ ਨੂੰ ਉੱਜੜਨੋ ਬਚਾਇਆ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਬਿਨਾ ਕੋਈ ਪੁਲਿਸ ਕਾਰਵਾਈ ਕਰਵਾਏ ਸੁਖਪਾਲ ਸਿੰਘ ਜੱਜ ਦਾ ਸਸਕਾਰ ਕਰਨਗੇ ਕਿਉਂਕਿ ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ’ਤੇ ਤਾਂ ਕੋਈ ਕਾਰਵਾਈ ਕਰਨੀ ਨਹੀਂ ਉਲਟਾ ਪਰਿਵਾਰ ਨੂੰ ਹੀ ਖੱਜਲ ਖੁਆਰਰ ਕੀਤਾ ਜਾਵੇਗਾ।