ਅਕਾਲੀ ਆਗੂ ਨਿਰਧੜਤ ਸਿੰਘ ਨੇ ਪ੍ਰੋਫੈਸਰ ਵਲਟੋਹਾ ਨੂੰ ਕੀਤਾ ਸਨਮਾਨਿਤ
ਅਕਾਲੀ ਆਗੂ ਨਿਰਧੜਤ ਸਿੰਘ ਨੇ ਪ੍ਰੋਫੈਸਰ ਵਲਟੋਹਾ ਨੂੰ ਕੀਤਾ ਸਨਮਾਨਿਤ
Publish Date: Thu, 19 Feb 2026 05:15 PM (IST)
Updated Date: Fri, 20 Feb 2026 04:07 AM (IST)

ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਰੈਲੀ ਨੂੰ ਸਫ਼ਲ ਬਣਾਉਣ ਲਈ ਅਕਾਲੀ ਆਗੂ ਅਤੇ ਵਰਕਰਾਂ ਦਾ ਧੰਨਵਾਦ ਕੀਤਾ ਜਗਦੀਸ਼ ਰਾਜ•, ਪੰਜਾਬੀ ਜਾਗਰਣ, ਅਮਰਕੋਟ : ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ਹਲਕਾ ਖੇਮਕਰਨ ਦੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੀ ਅਗਵਾਈ ਹੇਠ ਦਾਣਾ ਮੰਡੀ ਅਮਰਕੋਟ ਵਿਚ ਸ੍ਰੋਮਣੀ ਅਕਾਲੀ ਦਲ ਹਾਈ ਕਮਾਂਡ ਵਲੋਂ ਕਰਵਾਈ ਗਈ ‘ਪੰਜਾਬ ਬਚਾਓ 2027 ’ਚ ਸੁਖਬੀਰ ਬਾਦਲ ਲਿਆਓ’ ਮੁਹਿੰਮ ਤਹਿਤ ਕਰਵਾਈ ਗਈ ਰੈਲੀ ਵਿਚ ਹੋਏ ਲਾ-ਮਿਸਾਲ ਇਕੱਠ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ 2027 ਵਿਚ ਪੰਜਾਬ ’ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨੀ ਬਿਲਕੁਲ ਤੈਅ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਪਿੰਡ ਥੇਹ ਸਰਹਾਲੀ ਤੋਂ ਸ੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂ ਨਿਰਧੜਤ ਸਿੰਘ ਬੇਰੀਆਂ ਵਾਲੇ ਵਲੋਂ ਆਪਣੇ ਸਾਥੀਆਂ ਸ੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਵਰਕਰਾਂ ਸਮੇਤ ਰੈਲੀ ਤੋਂ ਅਗਲੇ ਦਿਨ ਸਵੇਰੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਦੇ ਗ੍ਰਹਿ ਵਿਖੇ ਪਹੁੰਚ ਕੇ ਉਨ੍ਹਾਂ ਨੂੰ ਰੈਲੀ ਦੀ ਸਫ਼ਲਤਾ ਦੀ ਵਧਾਈ ਦੇਣ ਉਪਰੰਤ ਸਨਮਾਨਿਤ ਕਰਨ ਮੌਕੇ ਗੱਲਬਾਤ ਦੌਰਾਨ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਪ੍ਰੋਫੈਸਰ ਸਿੰਘ ਵਲਟੋਹਾ ਅਤੇ ਬੀਬਾ ਪਲਵਿੰਦਰ ਕੌਰ ਵਲਟੋਹਾ ਨੇ ਅਕਾਲੀ ਆਗੂ ਨਿਰਧੜਕ ਸਿੰਘ ਅਤੇ ਸਾਥੀ ਵਰਕਰਾਂ ਦਾ ਧੰਨਵਾਦ ਕਰਦੇ ਹੋਏ, ਕਿਹਾ ਕੀ ਵਿਧਾਨ ਸਭਾ ਹਲਕਾ ਖੇਮਕਰਨ ਦੇ ਹਰੇਕ ਵਰਗ ਦੇ ਲੋਕ ਉਨ੍ਹਾਂ ਦੇ ਵੋਟਰ ਹੀ ਨਹੀਂ, ਸਗੋਂ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਵਾਗ ਹੀ ਹਨ ਅਤੇ ਇਸ ਲਈ ਸਾਨੂੰ ਵਲਟੋਹਾ ਪਰਿਵਾਰ ਨੂੰ ਆਪਣੇ ਹਲਕਾ ਖੇਮਕਰਨ ਦੇ ਹਰੇਕ ਵਰਗ ਦੇ ਪਾਰਟੀ ਦੇ ਸਾਥੀਆਂ ’ਤੇ ਮਾਣ ਹੈ। ਵਲਟੋਹਾ ਪਰਿਵਾਰ ਹਮੇਸ਼ਾ ਹਲਕਾ ਖੇਮਕਰਨ ਦੇ ਹਰੇਕ ਵਰਗ ਦੇ ਸ੍ਰੋਮਣੀ ਅਕਾਲੀ ਦਲ ਪਾਰਟੀ ਵਰਕਰ ਅਤੇ ਆਗੂ ਨਾਲ ਚਟਾਨ ਵਾਂਗ ਖੜੇ ਹਨ। ਇਸ ਮੌਕੇ ਸਾਬਕਾ ਵਿਧਾਇਕ ਪ੍ਰੋਫੈਸਰ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪਾਰਟੀ ਵਲੋਂ ਹਲਕਾ ਖੇਮਕਰਨ ਅੰਦਰ ਕਰਵਾਏ ਗਏ ਵਿਕਾਸ ਕਾਰਜਾ ਕਾਰਨ ਹਲਕੇ ਅੰਦਰ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਚੜਤ ਬਰਕਰਾਰ ਸੀ। ਹਲਕੇ ਦੇ ਕੁਝ ਕੁ ਵਰਕਰਾਂ ਵਲੋਂ ਆਮ ਆਦਮੀ ਪਾਰਟੀ ਦੇ ਝੂਠੇ ਵਾਅਦਿਆਂ ਨੂੰ ਸੱਚ ਮੰਨ ਕੇ ਝਾਂਸੇ ਵਿਚ ਆ ਗਏ ਸਨ। ਪਰ ਹੁਣ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਅਮਰਕੋਟ ਵਿਖੇ ਹੋਈ ਰੈਲੀ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਹੁਣ ਸ੍ਰੋਮਣੀ ਅਕਾਲੀ ਦਲ ਪਾਰਟੀ ਦੀ ਸਰਕਾਰ 2027 ਵਿਚ ਬਣਨੀ ਬਿਲਕੁਲ ਤੈਅ ਹੈ। ਵਲਟੋਹਾ ਪਰਿਵਾਰ ਨੇ ਰੈਲੀ ਵਿਚ ਸ਼ਾਮਿਲ ਹੋਣ ਵਾਲ਼ੇ ਹਰੇਕ ਵਰਕਰ ਦਾ ਧੰਨਵਾਦ ਕਰਦੇ ਹੋਏ, ਕਿਹਾ ਕਿ ਉਹ ਹਰੇਕ ਵਰਗ ਦੇ ਲੋਕਾਂ ਦੀ ਉਮੀਦ ’ਤੇ ਖਰਾ ਉਤਰਨ ਲਈ ਵਚਨਬੱਧ ਹਨ। ਇਸ ਮੌਕੇ ਸਾਬਕਾ ਸਰਪੰਚ ਗੁਰਮੇਜ ਸਿੰਘ ਬੇਰੀਆਂ ਵਾਲੇ, ਸੁਖਚੈਨ ਸਿੰਘ ਸੁੱਖ ਆੜ੍ਹਤੀ, ਕੰਵਲਜੀਤ ਸਿੰਘ, ਸਾਹਿਬ ਸਿੰਘ, ਗੁਰਦੇਵ ਸਿੰਘ ਪੱਟੀ ਅਤੇ ਹੋਰ ਵੀ ਅਕਾਲੀ ਆਗੂ ਅਤੇ ਵਰਕਰ ਹਾਜਰ ਸਨ।