ਆਮ ਆਦਮੀ ਪਾਰਟੀ ਨੇ ਡਾਂ ਸੁਦਰਸ਼ਨ ਤ੍ਰੇਹਨ ਮੈਮੋਰੀਅਲ ਪਾਰਕ ਪੱਟੀ ’ਚ ਮਨਾਇਆ ਗਣਤੰਤਰ ਦਿਵਸ
ਚੇਅਰਮੈਨ ਦਿਲਬਾਗ ਸਿੰਘ ਸੰਧੂ ਪੀਏ ਮੰਤਰੀ ਭੁੱਲਰ ਨੇ ਸੂਬੇ ਦੀ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ’ਤੇ ਚਾਨਣਾ ਪਾਇਆ।
Publish Date: Tue, 27 Jan 2026 03:54 PM (IST)
Updated Date: Wed, 28 Jan 2026 04:01 AM (IST)

ਬੱਲੂ ਮਹਿਤਾ•,ਪੰਜਾਬੀ ਜਾਗਰਣ, ਪੱਟੀ : ਸਬ ਡਵੀਜ਼ਨ ਪੱਟੀ ਵਿਖੇ ਆਮ ਆਦਮੀ ਪਾਰਟੀ ਹਲਕਾ ਪੱਟੀ ਵਲੋਂ 77ਵਾਂ ਗਣਤੰਤਰ ਦਿਵਸ ਡਾ. ਸੁਦਰਸ਼ਨ ਤ੍ਰੇਹਨ ਮੈਮੋਰੀਅਲ ਪਾਰਕ ਪੱਟੀ ਵਿਖੇ ਮਨਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨ ਵਜੋਂ ਲਖਬੀਰ ਕੌਰ ਭੁੱਲਰ ਪ੍ਰਧਾਨ ਨਗਰ ਕੌਂਸਲ ਪੱਟੀ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਦੇ ਨਾਲ ਚੇਅਰਮੈਨ ਦਿਲਬਾਗ ਸਿੰਘ ਸੰਧੂ ਪੀਏ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਗੁਪਰਿੰਦਰ ਸਿੰਘ ਉਪਲ ਸਮੇਤ ਵੱਡੀ ਗਿਣਤੀ ’ਚ ‘ਆਪ’ ਵਰਕਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਡਾ. ਸੁਦਰਸ਼ਨ ਤ੍ਰੇਹਨ ਸਮਾਰਕ ’ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਉਪਰੰਤ ਰਾਸ਼ਟਰੀ ਤਿਰੰਗਾ ਝੰਡਾ ਨਗਰ ਕੌਂਸਲ ਪ੍ਰਧਾਨ ਲਖਬੀਰ ਕੌਰ ਭੁੱਲਰ ਨੇ ਝੰਡਾ ਲਹਿਰਾਇਆ। ਪੰਜਾਬ ਪੁਲਿਸ ਦੇ ਜਵਾਨਾਂ ਨੇ ਤਿਰੰਗੇ ਨੂੰ ਸਲਾਮੀ ਦਿੱਤੀ। ਸਕੂਲੀ ਬੱਚਿਆਂ ਵੱਲੋਂ ਰਾਸ਼ਟਰੀ ਗਾਇਨ ਪੇਸ਼ ਕੀਤਾ ਗਿਆ। ਇਸ ਮੌਕੇ ਚੇਅਰਮੈਨ ਦਿਲਬਾਗ ਸਿੰਘ ਸੰਧੂ ਪੀਏ ਮੰਤਰੀ ਭੁੱਲਰ ਨੇ ਸੂਬੇ ਦੀ ਪੰਜਾਬ ਸਰਕਾਰ ਵੱਲੋਂ ਚੱਲ ਰਹੇ ਵਿਕਾਸ ਕਾਰਜਾਂ ’ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਦੱਸਿਆ ਕਿ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਤੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮੁਹੱਲਾ ਕਲੀਨਿਕ ਲੋਕ ਸਮਰਪਿਤ ਕੀਤੇ ਗਏ ਸਨ, ਉਨ੍ਹਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ। ਪਿੰਡਾਂ ’ਚ ਵਿਕਾਸ ਦੇ ਕੰਮ ਸ਼ੁਰੂ ਹੋ ਗਏ ਹਨ। ਉਨ੍ਹਾਂ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਕੈਬਨਿਟ ਮੰਤਰੀ ਪੰਜਾਬ ਦੀ ਅਗਵਾਈ ’ਚ ਪੱਟੀ ਹਲਕੇ ਦੇ ਲੋਕਾਂ ਨੂੰ ਸਰਕਾਰ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ 600 ਯੂਨਿਟ ਮੁਫ਼ਤ ਬਿਜਲੀ ਹਰ ਮਹੀਨੇ ਦਿੱਤੀ ਜਾ ਰਹੀ ਹੈ। ਔਰਤਾਂ ਨੂੰ ਮੁਫ਼ਤ ਬੱਸ ਸਫ਼ਰ ਦੀ ਸਹੂਲਤ ਹੈ। ਪੱਟੀ ਹਲਕੇ ਦੇ ਰੁਕੇ ਵਿਕਾਸ ਦੇ ਕਾਰਜ ਚੱਲ ਰਹੇ ਹਨ। ਇਸ ਮੌਕੇ ਸਮਾਗਮ ਦੇ ਪ੍ਰਬੰਧਕਾਂ ਵੱਲੋਂ ਲਖ਼ਬੀਰ ਕੌਰ ਭੁੱਲਰ ਪ੍ਰਧਾਨ ਨਗਰ ਕੌਂਸਲ ਪੱਟੀ ਤੇ ਚੇਅਰਮੈਨ ਦਿਲਬਾਗ ਸਿੰਘ ਸੰਧੂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਵਿਨੋਦ ਕੁਮਾਰ ਗੱਪਾ ਨੇ ਬਾਖੂਬੀ ਨਿਭਾਈ। ਇਸ ਮੌਕੇ ਵਰਿੰਦਰਜੀਤ ਸਿੰਘ ਹੀਰਾ ਭੁੱਲਰ ਪ੍ਰਧਾਨ, ਹਰਜੋਤ ਕੌਰ ਉਪਲ, ਜੁਗਰਾਜ ਸਿੰਘ ਸੈਨੇਟਰੀ ਸੁਪਰਡੈਂਟ, ਗੁਰਪਿੰਦਰ ਸਿੰਘ ਉਪਲ, ਹਰਜੋਤ ਕੌਰ ਉਪਲ, ਗੁਰਪਰਿੰਦਰ ਸਿੰਘ ਉਪਲ ਚੇਅਰਮੈਨ, ਅਸ਼ਵਨੀ ਕੁਮਾਰ ਦੇਵਗਨ ਸਰਪੰਚ ਤੂਤ, ਬਲਜਿੰਦਰ ਸਿੰਘ ਖਹਿਰਾ, ਹਰਜਿੰਦਰ ਸਿੰਘ ਪੱਪੂ ਸਰਾਫ਼, ਵਿਨੋਦ ਕੁਮਾਰ ਖੰਨਾ ਬਲਾਕ ਪ੍ਰਧਾਨ, ਮੋਹਿਤ ਅਰੋੜਾ ਸੋਸ਼ਲ ਮੀਡੀਆ ਇੰਚਾਰਜ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਰਾਜਨਪ੍ਰੀਤ ਸਿੰਘ ਸੱਗੂ ਬਲਾਕ ਪ੍ਰਧਾਨ, ਮਨਜੀਤ ਸਿੰਘ ਬੱਠੈਭੈਣੀ, ਕਮਲ ਕੁਮਾਰ ਕੌਂਸਲਰ, ਸੂਰਜ ਪ੍ਰਕਾਸ਼, ਦਵਿੰਦਰਜੀਤ ਸਿੰਘ ਲਾਲੀ, ਜੱਜ ਸਿੰਘ ਮਾਲੜਾ, ਬਲਜਿੰਦਰ ਸਿੰਘ ਮਲਹਾਰ, ਧਰਵਿੰਦਰ ਸਿੰਘ ਕੌਂਸਲਰ, ਧਰਮਵੀਰ ਸਿੰਘ ਧਨੋਆ, ਰਣਜੀਤ ਸਿੰਘ ਮਾਹਲਾ, ਸੁਰਜੀਤ ਸਿੰਘ ਕੌਂਸਲਰ, ਜੋਰਾ ਸਿੰਘ ਚੱਕਵਾਲੀਆ, ਸੰਕਰ ਮਹਿਤਾ, ਵਿਪਨ ਕੁਮਾਰ ਪ੍ਰਧਾਨ, ਮਲਕੀਤ ਸਿੰਘ ਮੱਲੂ, ਫੂਲਾ ਸਿੰਘ ਪ੍ਰਧਾਨ, ਵਿਨੋਦ ਕੁਮਾਰ ਗੱਪਾ, ਕੁਲਵੰਤ ਸਿੰਘ ਕਲਸੀ ਮੀਤ ਪ੍ਰਧਾਨ, ਗੁਰਨਾਮ ਸਿੰਘ, ਹਰਭਜਨ ਸਿੰਘ ਢਿੱਲੋਂ, ਸੁਖਨਿੰਦਰ ਸਿੰਘ ਸੇਖੋਂ, ਕੁਲਵੰਤ ਸਿੰਘ ਕਲਸੀ, ਗੁਰਚੇਤ ਬਰਾੜ, ਨਿਰਮਲ ਸਿੰਘ, ਬਲਜਿੰਦਰ ਸਿੰਘ ਮਲਹਾਰ, ਗੁਰਪ੍ਰੀਤ ਸਿੰਘ ਲਾਲ, ਮੁੱਖਤਿਆਰ ਪ੍ਰਧਾਨ, ਦੀਪਕ, ਬਲਰਾਜ ਸਿੰਘ, ਅਵਤਾਰ ਸਿੰਘ, ਅਤੇ ‘ਆਪ’ ਵਰਕਰ ਹਾਜ਼ਰ ਸਨ।