ਵਿਆਹ ਤੋਂ ਮਨ੍ਹਾ ਕਰਨ 'ਤੇ ਮਾਂ-ਪਿਓ ਸਾਹਮਣੇ ਨਾਬਾਲਿਗ ਧੀ ਅਗਵਾ, ਨੌਜਵਾਨ ਸਮੇਤ ਮਾਂ ਤੇ ਭੈਣ 'ਤੇ ਕੇਸ ਦਰਜ
ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸੁਖਵਿੰਦਰ ਸਿੰਘ ਕਾਲਾ ਪੁੱਤਰ ਪਿਆਰਾ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਵਾਸੀ ਰਾਣੀ ਵਲਾਹ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਘਰ ਵੱਡੀ ਲੜਕੀ ਦਾ ਰਿਸ਼ਤਾ ਆਪਣੇ ਲੜਕੇ ਜੋਬਨਜੀਤ ਸਿੰਘ ਟੈਣੀ ਵਾਸਤੇ ਮੰਗਣ ਲਈ ਆਏ ਸਨ। ਉਸ ਦੀ ਲੜਕੀ 17 ਸਾਲ ਦੀ ਹੋਣ ਕਰ ਕੇ ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਪਰ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਵਿਆਹ ਨਾ ਕੀਤਾ ਤਾਂ ਜੋਬਨਜੀਤ ਸਿੰਘ ਲੜਕੀ ਨੂੰ ਭਜਾ ਕੇ ਲੈ ਜਾਵੇਗਾ।
Publish Date: Sun, 06 Sep 2026 12:06 PM (IST)
Updated Date: Sun, 06 Sep 2026 12:13 PM (IST)
ਰਾਕੇਸ਼ ਨਈਅਰ, ਪੰਜਾਬੀ ਜਾਗਰਣ, ਚੋਹਲਾ ਸਾਹਿਬ। ਸਥਾਨਕ ਇਲਾਕੇ ’ਚ ਇਕ ਨਾਬਾਲਿਗ ਕੁੜੀ ਨੂੰ ਨੌਜਵਾਨ ਵੱਲੋਂ ਕਥਿਤ ਤੌਰ ’ਤੇ ਉਸ ਦੇ ਮਾਂ-ਪਿਓ ਦੇ ਸਾਹਮਣੇ ਭਜਾ ਕੇ ਲਿਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁੰਡੇ ਨਾਲ ਉਸ ਦੀ ਮਾਂ ਤੇ ਭੈਣ ਵੀ ਮੌਜੂਦ ਸੀ। ਇਸ ਦੇ ਚੱਲਦਿਆਂ ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਤਿੰਨਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸੁਖਵਿੰਦਰ ਸਿੰਘ ਕਾਲਾ ਪੁੱਤਰ ਪਿਆਰਾ ਸਿੰਘ ਤੇ ਉਸ ਦੀ ਪਤਨੀ ਸਰਬਜੀਤ ਕੌਰ ਵਾਸੀ ਰਾਣੀ ਵਲਾਹ ਕਰੀਬ ਇਕ ਮਹੀਨਾ ਪਹਿਲਾਂ ਉਸ ਦੇ ਘਰ ਵੱਡੀ ਲੜਕੀ ਦਾ ਰਿਸ਼ਤਾ ਆਪਣੇ ਲੜਕੇ ਜੋਬਨਜੀਤ ਸਿੰਘ ਟੈਣੀ ਵਾਸਤੇ ਮੰਗਣ ਲਈ ਆਏ ਸਨ। ਉਸ ਦੀ ਲੜਕੀ 17 ਸਾਲ ਦੀ ਹੋਣ ਕਰ ਕੇ ਉਸ ਨੇ ਵਿਆਹ ਤੋਂ ਮਨ੍ਹਾ ਕਰ ਦਿੱਤਾ ਪਰ ਉਨ੍ਹਾਂ ਨੇ ਧਮਕੀ ਦਿੱਤੀ ਕਿ ਜੇ ਵਿਆਹ ਨਾ ਕੀਤਾ ਤਾਂ ਜੋਬਨਜੀਤ ਸਿੰਘ ਲੜਕੀ ਨੂੰ ਭਜਾ ਕੇ ਲੈ ਜਾਵੇਗਾ।
ਉਨ੍ਹਾਂ ਸ਼ਿਕਾਇਤ ’ਚ ਦੱਸਿਆ ਕਿ 29 ਅਗਸਤ ਨੂੰ ਉਹ ਤੇ ਉਸ ਦੀ ਪਤਨੀ ਬਾਜ਼ਾਰ ’ਚੋਂ ਘਰ ਦੇ ਕੋਲ ਪੁੱਜੇ ਤਾਂ ਉਨ੍ਹਾਂ ਦੇ ਸਾਹਮਣੇ ਜੋਬਨਜੀਤ ਸਿੰਘ ਟੈਣੀ ਉਸ ਦੀ ਲੜਕੀ ਨੂੰ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਿਆ। ਜਦੋਂਕਿ ਉਨ੍ਹਾਂ ਦੇ ਨਾਲ ਹੀ ਜੋਬਨਜੀਤ ਸਿੰਘ ਦੀ ਭੈਣ ਮਨਪ੍ਰੀਤ ਕੌਰ ਤੇ ਮਾਤਾ ਸਰਬਜੀਤ ਕੌਰ ਵੀ ਐਕਟਿਵਾ ’ਤੇ ਸਵਾਰ ਹੋ ਕੇ ਉਨ੍ਹਾਂ ਦੇ ਨਾਲ ਹੀ ਸਨ। ਉਨ੍ਹਾਂ ਨੇ ਮੋਟਰਸਾਈਕਲ ’ਤੇ ਪਿੱਛਾ ਵੀ ਕੀਤਾ ਪਰ ਉਹ ਉਨ੍ਹਾਂ ਨੂੰ ਰੋਕ ਨਹੀਂ ਸਕਿਆ।
ਕਈ ਦਿਨ ਭਾਲ ਕਰਨ ’ਤੇ ਵੀ ਲੜਕੀ ਨਹੀਂ ਲੱਭੀ। ਉੱਧਰ ਜਾਂਚ ਅਧਿਕਾਰੀ ਸਬ-ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਜੋਬਨਜੀਤ ਸਿੰਘ ਟੈਣੀ, ਸਰਬਜੀਤ ਕੌਰ ਤੇ ਮਨਪ੍ਰੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ।