ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਅੰਮ੍ਰਿਤਸਰ ਕਚਹਿਰੀਆਂ ’ਚ ਪੁੱਜੇ ਵੱਡੀ ਗਿਣਤੀ ਹਮਾਇਤੀ
ਲਾਲਜੀਤ ਸਿੰਘ ਭੁੱਲਰ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕੀਤੀ ਹੈ ਤੇ ਹਰ ਦੁੱਖ-ਸੁਖ ’ਚ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ।
Publish Date: Sun, 29 Mar 2026 07:15 PM (IST)
Updated Date: Mon, 30 Mar 2026 04:09 AM (IST)

ਬੱਲੂ ਮਹਿਤਾ,•ਪੰਜਾਬੀ ਜਾਗਰਣ, ਪੱਟੀ : ਵਿਧਾਨ ਸਭਾ ਹਲਕਾ ਪੱਟੀ ਨਾਲ ਸਬੰਧਤ ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਹੱਕ ’ਚ ਅੱਜ ਅੰਮ੍ਰਿਤਸਰ ਦੀਆਂ ਕਚਹਿਰੀਆਂ ’ਚ ਭਾਰੀ ਗਿਣਤੀ ’ਚ ਹਮਾਇਤੀ ਪੁੱਜੇ। ਪੱਟੀ ਹਲਕੇ ਤੋਂ ਸਵੇਰੇ ਤੋਂ ਹੀ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਲੋਕ ਟੋਲੀਆਂ ਦੇ ਰੂਪ ’ਚ ਕਚਹਿਰੀਆਂ ਵੱਲ ਰੁਖ ਕਰਦੇ ਰਹੇ, ਜਿਸ ਨਾਲ ਪੂਰਾ ਇਲਾਕਾ ਲੋਕਾਂ ਨਾਲ ਭਰ ਗਿਆ। ਇਸ ਮੌਕੇ ਮੌਜੂਦ ਲੋਕਾਂ ਨੇ ਆਪਣੇ ਪਿਆਰੇ ਆਗੂ ਦੇ ਹੱਕ ’ਚ ਬੋਲਦਿਆਂ ਕਿਹਾ ਕਿ ਲਾਲਜੀਤ ਸਿੰਘ ਭੁੱਲਰ ਨੇ ਹਮੇਸ਼ਾ ਲੋਕਾਂ ਦੀ ਭਲਾਈ ਲਈ ਦਿਨ-ਰਾਤ ਮਿਹਨਤ ਕੀਤੀ ਹੈ ਤੇ ਹਰ ਦੁੱਖ-ਸੁਖ ’ਚ ਲੋਕਾਂ ਦੇ ਨਾਲ ਖੜ੍ਹੇ ਰਹੇ ਹਨ। ਸਮੱਰਥਕਾਂ ਨੇ ਦਾਅਵਾ ਕੀਤਾ ਕਿ ਇਹ ਵੱਡਾ ਇਕੱਠ ਕਿਸੇ ਰਾਜਨੀਤਿਕ ਦਬਾਅ ਦਾ ਨਹੀਂ, ਸਗੋਂ ਲੋਕਾਂ ਦੇ ਦਿਲਾਂ ’ਚ ਵੱਸਦੇ ਪਿਆਰ ਤੇ ਭਰੋਸੇ ਦਾ ਪ੍ਰਤੀਕ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਕਈ ਆਗੂ ਤੇ ਵਰਕਰ ਵੀ ਮੌਜੂਦ ਰਹੇ, ਜਿਨ੍ਹਾਂ ਨੇ ਕਿਹਾ ਕਿ ਉਹ ਆਪਣੇ ਸਾਥੀ ਆਗੂ ਦੇ ਨਾਲ ਡਟ ਕੇ ਖੜ੍ਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਪਾਰਟੀ ਹਮੇਸ਼ਾ ਸੱਚ ਤੇ ਇਨਸਾਫ ਦੀ ਪੱਖਦਾਰ ਰਹੀ ਹੈ ਤੇ ਇਸ ਮਾਮਲੇ ’ਚ ਵੀ ਸੱਚਾਈ ਜ਼ਰੂਰ ਸਾਹਮਣੇ ਆਵੇਗੀ। ਕਚਹਿਰੀਆਂ ਦੇ ਬਾਹਰ ਭਾਰੀ ਭੀੜ ਨੂੰ ਦੇਖਦੇ ਹੋਏ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਕੜੀਆਂ ਸੁਰੱਖਿਆ ਵਿਵਸਥਾਵਾਂ ਕੀਤੀਆਂ ਗਈਆਂ ਸਨ। ਹਰ ਪਾਸੇ ਪੁਲਿਸ ਮੁਲਾਜ਼ਮ ਤਾਇਨਾਤ ਰਹੇ ਤੇ ਆਉਣ-ਜਾਣ ਵਾਲੇ ਲੋਕਾਂ ’ਤੇ ਨਜ਼ਰ ਰੱਖੀ ਗਈ ਤਾਂ ਜੋ ਕਾਨੂੰਨ-ਵਿਵਸਥਾ ਬਣੀ ਰਹੇ। ਭੀੜ ਦੇ ਬਾਵਜੂਦ ਮਾਹੌਲ ਪੂਰੀ ਤਰ੍ਹਾਂ ਕਾਬੂ ’ਚ ਰਿਹਾ। ਭੁੱਲਰ ਦੇ ਹਮਾਇਤੀਆਂ ਨੇ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ’ਤੇ ਭਰੋਸਾ ਜਤਾਉਂਦਿਆਂ ਕਿਹਾ ਕਿ ਉਹ ਨਿਆਂ ਪ੍ਰਣਾਲੀ ਦਾ ਆਦਰ ਕਰਦੇ ਹਨ ਤੇ ਉਮੀਦ ਕਰਦੇ ਹਨ ਕਿ ਜਲਦ ਹੀ ਭੁੱਲਰ ਨੂੰ ਇਨਸਾਫ਼ ਮਿਲੇਗਾ। ਇਸ ਵੱਡੇ ਇਕੱਠ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਹਲਕਾ ਪੱਟੀ ’ਚ ਲਾਲਜੀਤ ਸਿੰਘ ਭੁੱਲਰ ਦੀ ਲੋਕਪ੍ਰਿਯਤਾ ਅਜੇ ਵੀ ਮਜ਼ਬੂਤ ਹੈ ਤੇ ਲੋਕ ਆਪਣੇ ਆਗੂ ਦੇ ਨਾਲ ਹਰ ਹਾਲ ’ਚ ਖੜ੍ਹੇ ਹਨ। ਰਾਜਨੀਤਿਕ ਮਾਹੌਲ ’ਚ ਇਸ ਇਕੱਠ ਨੂੰ ਇਕ ਵੱਡੇ ਸੰਕੇਤ ਵਜੋਂ ਵੇਖਿਆ ਜਾ ਰਿਹਾ ਹੈ ਤੇ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਨੂੰ ਲੈ ਕੇ ਹੋਰ ਵੀ ਤੀਬਰ ਗਤੀਵਿਧੀਆਂ ਦੇ ਸੰਕੇਤ ਮਿਲ ਰਹੇ ਹਨ। ਇਸ ਮੌਕੇ ਲੀਗਲ ਐਡਵਾਈਜ਼ਰ ਐਡਵੋਕੇਟ ਸ਼ਿਵਦੀਪ ਮਹਿਤਾ, ਐਡਵੋਕੇਟ ਜਗਦੀਪ ਮਹਿਤਾ, ਐਡਵੋਕੇਟ ਮਨਦੀਪ ਭੁੱਲਰ ਪ੍ਰਧਾਨ ਲੀਗਲ ਸੈੱਲ, ਚੇਅਰਮੈਨ ਰਜਿੰਦਰ ਸਿੰਘ ਉਸਮਾ, ਵਰਿੰਦਰਜੀਤ ਸਿੰਘ ਹੀਰਾ ਭੁੱਲਰ, ਚੇਅਰਮੈਨ ਗੁਰਪਰਿੰਦਰ ਸਿੰਘ ਉਪਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਦਿਆਲ ਸਿੰਘ ਮਰਹਾਣਾ, ਮੀਡੀਆ ਇੰਚਾਰਜ ਅਵਤਾਰ ਸਿੰਘ ਢਿੱਲੋਂ, ਵਾਈਸ ਮੀਡੀਆ ਇੰਚਾਰਜ ਮੋਹਿਤ ਅਰੋੜਾ, ਸਰਪੰਚ ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਸਰਪੰਚ ਦਲੇਰ ਸਿੰਘ ਦੁਬਲੀ, ਅਸ਼ਵਨੀ ਦੇਵਗਨ ਸਰਪੰਚ, ਕਰਨ ਭੱਗੂਪੁਰ ਸਰਪੰਚ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਸਰਪੰਚ ਅਵਤਾਰ ਸਿੰਘ ਸਭਰਾ, ਸਰਪੰਚ ਅਮਨਦੀਪ ਸਿੰਘ ਸ਼ਾਹ, ਸਰਪੰਚ ਹਰਜਿੰਦਰ ਸਿੰਘ ਢੋਟੀਆਂ, ਸਰਪੰਚ ਜਸਬੀਰ ਸਿੰਘ ਬੋਪਾਰਾਏ, ਸਰਪੰਚ ਪਰਮਜੀਤ ਸਿੰਘ ਚੰਬਲ, ਸਰਪੰਚ ਰਾਜਬੀਰ ਸਿੰਘ ਚੂਸਲੇਵਾਲ, ਸਰਪੰਚ ਇਕਬਾਲ ਸਿੰਘ ਹਰੀਕੇ, ਸਰਪੰਚ ਸੁਖਦੇਵ ਸਿੰਘ ਜੌੜਾ, ਸਰਪੰਚ ਗੁਰਮੀਤ ਸਿੰਘ ਸ਼ਕਰੀ, ਸਰਪੰਚ ਗੁਰਲਾਲ ਸਿੰਘ ਧਾਰੀਵਾਲ, ਸਰਪੰਚ ਗੁਰਲਾਬ ਸਿੰਘ ਸ਼ਾਹਪੁਰ, ਸਰਪੰਚ ਜੁਗਰਾਜ ਸਿੰਘ ਧਗਾਣਾ, ਬਲਾਕ ਪ੍ਰਧਾਨ ਐਡਵੋਕੇਟ ਰਾਜਨਪ੍ਰੀਤ ਸਿੰਘ ਸੱਗੂ, ਬਲਾਕ ਪ੍ਰਧਾਨ ਵਿਨੋਦ ਕੁਮਾਰ ਖੰਨਾ, ਹਰਜਿੰਦਰ ਸਿੰਘ ਪੱਪੂ, ਕੌਂਸਲਰ ਧਰਮਿੰਦਰ ਸਿੰਘ ਨੰਬਰਦਾਰ, ਕੌਂਸਲਰ ਕਮਲ ਕੁਮਾਰ, ਕੌਂਸਲਰ ਸੁਰਜੀਤ ਸਿੰਘ, ਲਾਲੀ ਮੰਡ, ਫੂਲਾ ਸਿੰਘ ਸ਼ਹਿਰੀ ਪ੍ਰਧਾਨ, ਜੱਜ ਸਿੰਘ ਮਾਲੜਾ, ਧਰਮਵੀਰ ਸਿੰਘ ਧਨੋਆ, ਰਣਜੀਤ ਸਿੰਘ ਮਾਹਲਾ, ਸੁਖ ਬਾਠ, ਸਰਪੰਚ ਗੋਰਾ ਜੋਤੀਸ਼ਾਹ, ਚੰਦਨ ਭਾਰਦਵਾਜ ਠੇਕੇਦਾਰ, ਮਲਕੀਤ ਸਿੰਘ ਮੱਲੂ, ਬਿੱਲਾ ਜੋਸ਼ਨ, ਰਣਜੀਤ ਸਿੰਘ ਮਾਹਲਾ, ਸਰਪੰਚ ਬਲਕਾਰ ਸਿੰਘ ਸਮੇਤ ਪੱਟੀ ਹਲਕੇ ਨਾਲ ਸਬੰਧਤ ਮੋਹਤਬਾਰ, ਆਗੂ, ਪਾਰਟੀ ਦੇ ਵਲੰਟੀਅਰ ਵੱਡੀ ਗਿਣਤੀ ’ਚ ਹਾਜ਼ਰ ਸਨ। ===== ‘ਕਾਨੂੰਨ ਆਪਣਾ ਕੰਮ ਕਰ ਰਿਹਾ, ਅਦਾਲਤਾਂ ’ਤੇ ਪੂਰਾ ਭਰੋਸਾ’ : ਸੁਰਿੰਦਰਪਾਲ ਕੌਰ ਭੁੱਲਰ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਪਤਨੀ ਬੀਬਾ ਸੁਰਿੰਦਰਪਾਲ ਕੌਰ ਭੁੱਲਰ ਨੇ ਪਿਛਲੇ ਦਿਨੀਂ ਵਾਪਰੀ ਘਟਨਾ ‘ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਘਟਨਾ ਹੈ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਪੀੜਤ ਪਰਿਵਾਰ ਨਾਲ ਪੂਰੀ ਹਮਦਰਦੀ ਜਤਾਈ ਜਾਂਦੀ ਹੈ। ਉਨ੍ਹਾਂ ਆਪਣੇ ਬਿਆਨ ’ਚ ਕਿਹਾ ਕਿ ਇਹ ਮਾਮਲਾ ਇਸ ਵੇਲੇ ਜਾਂਚ ਅਧੀਨ ਹੈ ਤੇ ਇਸ ਬਾਰੇ ਅੰਤਮ ਸੱਚਾਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਦੇਸ਼ ਦੀਆਂ ਅਦਾਲਤਾਂ ਤੇ ਨਿਆਂ ਪ੍ਰਣਾਲੀ ’ਤੇ ਪੂਰਾ ਭਰੋਸਾ ਹੈ। ਸੁਰਿੰਦਰਪਾਲ ਕੌਰ ਨੇ ਜ਼ੋਰ ਦੇ ਕੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ ਤੇ ਹਰ ਪੱਖ ਦੀ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਨਿਆਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸੱਚ ਜ਼ਰੂਰ ਸਾਹਮਣੇ ਆਵੇਗਾ ਤੇ ਨਿਆਂ ਪ੍ਰਕਿਰਿਆ ’ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ।