ਗੁਰਦੁਆਰਾ ਸ੍ਰੀ ਸੰਤਸਰ ਹੰਸਲੀ ਸਾਹਿਬ ‘ਚ ਕਰਵਾਏ ਧਾਰਮਿਕ ਮੁਕਾਬਲੇ ਗੁਰਦੁਆਰਾ ਸ੍ਰੀ ਸੰਤਸਰ ਹੰਸਲੀ ਸਾਹਿਬ ‘ਚ ਕਰਵਾਏ ਧਾਰਮਿਕ ਮੁਕਾਬਲੇ
Publish Date: Sun, 29 Nov 2026 04:58 PM (IST)
Updated Date: Sun, 29 Nov 2026 05:01 PM (IST)
ਸਵਾਲ ਜਵਾਬ ਮੁਕਾਬਲੇ ਦੇ ਜੇਤੂਆਂ ਬੱਚਿਆਂ ਨੂੰ ਕ੍ਰਮਵਾਰ ਨਕਦ ਰਾਸ਼ੀ ਤੇ ਸ਼ੀਲਡਾਂ ਨਾਲ ਕੀਤਾ ਸਨਮਾਨਿਤ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਐਂਡ ਵੈੱਲਫੇਅਰ ਸੁਸਾਇਟੀ ਰਜਿਸਟਰ ਪੰਜਾਬ ਦੇ ਵੱਲੋਂ ਜਗਤ ਗੁਰ ਬਾਬਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਬੱਚਿਆਂ ਦੇ ਦਸਤਾਰ ਦੁਮਾਲਾ, ਗੁਰਬਾਣੀ ਕੰਠ, ਕੈਲੀਗ੍ਰਾਫੀ, ਸਵਾਲ ਜਵਾਬ ਮੁਕਾਬਲੇ, ਬਾਬਾ ਸੁਖਦੇਵ ਸਿੰਘ ਹੰਸਲੀ ਸਾਹਿਬ, ਮਾਸਟਰ ਸੁਖਰਾਜ ਸਿੰਘ ਬੋਪਾਰਾਏ, ਬੀਬੀ ਲਵਲੀਨ ਕੌਰ ਤੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਸੰਤਸਰ ਹੰਸਲੀ ਸਾਹਿਬ ਅਲਾਦੀਨਪੁਰ ਤਰਨਤਾਰਨ ’ਚ ਕਰਵਾਏ ਗਏ। ਜਿਸ ’ਚ ਮਾਝਾ ਪਬਲਿਕ ਸਕੂਲ, ਸ੍ਰੀ ਗੁਰੂ ਅਰਜਨ ਦੇਵ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਗੁਰੂ ਅਰਜਨ ਦੇਵ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਐੱਸਡੀ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ, ਮਾਊਂਟ ਲਿਟਰਾ ਜੀ ਸਕੂਲ ਖਹਿਰਾ, ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ, ਸਰਬਜੀਤ ਮੈਮੋਰੀਅਲ ਸਕੂਲ ਲਾਲਪੁਰਾ, ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਦੇ ਲਗਭਗ 210 ਬੱਚਿਆਂ ਨੇ ਭਾਗ ਲਿਆ। ਗੁਰਬਾਣੀ ਕੰਠ ਮੁਕਾਬਲੇ ਦੇ ਜੂਨੀਅਰ ਗਰੁੱਪ ’ਚੋਂ ਹਰਲੀਨ ਕੌਰ ਬਲਜੀਤ ਮੈਮੋਰੀਅਲ ਪਬਲਿਕ ਸਕੂਲ ਕਾਹਲਵਾਂ ਨੇ ਪਹਿਲਾ, ਮਾਝਾ ਪਬਲਿਕ ਸਕੂਲ ਤਰਨਤਾਰਨ ਦੇ ਓਕਾਰ ਸਿੰਘ ਨੇ ਦੂਸਰਾ, ਅਰਪਨਦੀਪ ਕੌਰ ਮਾਊਟ ਲਿਟਰਾ ਜੀ ਪਬਲਿਕ ਸਕੂਲ ਤਰਨਤਾਰਨ ਨੇ ਤੀਸਰਾ, ਸਿਮਰਬੀਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਸਰਹਾਲੀ ਨੇ ਵਿਸ਼ੇਸ਼ ਤੇ ਸੀਨੀਅਰ ਗਰੁੱਪ ’ਚੋਂ ਕਿਰਨ ਕੌਰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਕੂਲ ਤਰਨਤਾਰਨ ਨੇ ਪਹਿਲਾ, ਸੁਖਦੀਪ ਸਿੰਘ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਨੇ ਦੂਸਰਾ, ਯੁਵਰਾਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਨੇ ਤੀਸਰਾ ਤੇ ਲਵਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਸਰਹਾਲੀ ਨੇ ਵਿਸ਼ੇਸ਼ ਸਥਾਨ ਪ੍ਰਾਪਤ ਕੀਤਾ। ਕੈਲੀਗ੍ਰਾਫੀ ਦੇ ਪਹਿਲੇ ਗਰੁੱਪ ’ਚੋਂ ਰੋਹਨਦੀਪ ਸਿੰਘ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾਂ ਨੇ ਪਹਿਲਾਂ, ਸਵਰੀਤ ਕੌਰ ਮਾਊਟ ਲਿਟਰਾ ਜੀ ਸਕੂਲ ਖਹਿਰਾ ਨੇ ਦੂਸਰਾ, ਸ੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਨੇ ਤੀਸਰਾ, ਹਰਗੁਨਪ੍ਰੀਤ ਕੌਰ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਨੇ ਵਿਸ਼ੇਸ਼ ਅਤੇ ਕੈਲੀਗ੍ਰਾਫੀ ਦੇ ਦੂਸਰੇ ਗਰੁੱਪ ’ਚੋਂ ਤਰਨਪ੍ਰੀਤ ਸਿੰਘ ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾ ਨੇ ਪਹਿਲਾ, ਮਨਪ੍ਰੀਤ ਕੌਰ ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕੰਨਿਆ ਸਕੂਲ ਤਰਨਤਾਰਨ ਨੇ ਦੂਸਰਾ, ਨਵਨੀਤ ਕੌਰ ਬਲਜੀਤ ਮੈਮੋਰੀਅਲ ਪਬਲਿਕ ਸਕੂਲ ਕਾਹਲਵਾਂ ਨੇ ਤੀਸਰਾ ਤੇ ਕਵਲਪ੍ਰੀਤ ਕੌਰ ਮਾਝਾ ਪਬਲਿਕ ਸਕੂਲ ਨੇ ਵਿਸ਼ੇਸ਼ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਵਾਲ ਜਵਾਬ ਮੁਕਾਬਲਿਆਂ ’ਚੋਂ ਸਰਬਜੀਤ ਮੈਮੋਰੀਅਲ ਪਬਲਿਕ ਸਕੂਲ ਲਾਲਪੁਰਾ ਨੇ ਪਹਿਲਾ, ਬਲਜੀਤ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਾਹਲਵਾ ਨੇ ਦੂਸਰਾ, ਬਾਬਾ ਬੰਦਾ ਸਿੰਘ ਬਹਾਦਰ ਅਕੈਡਮੀ ਜੰਡੋਕੇ ਸਰਹਾਲੀ ਨੇ ਤੀਸਰਾ, ਮਾਊਟ ਲਿਟਰਾ ਜੀ ਸਕੂਲ ਖਹਿਰਾ ਤੇ ਸ੍ਰੀ ਗੁਰੂ ਅਰਜਨ ਦੇਵ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਤਰਨਤਾਰਨ ਨੇ ਵਿਸ਼ੇਸ਼ ਸਥਾਨ ਹਾਸਿਲ ਕਰਕੇ ਸਕੂਲ ਮਾਤਾ-ਪਿਤਾ ਤੇ ਅਧਿਆਪਕਾ ਦਾ ਨਾਮ ਰੋਸ਼ਨ ਕੀਤਾ। ਸਵਾਲ ਜਵਾਬ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ ਕ੍ਰਮਵਾਰ 3100, 2500, 2100 ਰੁਪਏ ਨਗਦ ਰਾਸ਼ੀ, ਬਾਕੀ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸੀਲਡਾਂ ਤੇ ਭਾਗ ਲੈਣ ਵਾਲੇ ਸਭਨਾਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾਂ ਮੁਕਾਬਲਿਆਂ ’ਚ ਉਚੇਚੇ ਤੌਰ ’ਤੇ ਪਹੁੰਚੇ ਪ੍ਰਭਜੋਤ ਸਿੰਘ ਪ੍ਰਧਾਨ ਬੀਐੱਡ ਫਰੰਟ ਯੂਨੀਅਨ ਨੇ ਬੱਚਿਆਂ ਨਾਲ ਵਿਚਾਰ ਸਾਂਝੇ ਕਰਦਿਆਂ ਜਿਥੇ ਆਪਣੇ ਜੀਵਨ ਦੇ ਤਜ਼ਰਬੇ ਸਾਂਝੇ ਕੀਤੇ ਉਥੇ ਨਾਲ ਹੀ ਸਾਬਤ ਸੂਰਤ ਰਹਿ ਕੇ ਮੰਜ਼ਿਲਾਂ ਨੂੰ ਹਾਸਿਲ ਕਰਨ ਲਈ ਪ੍ਰੇਰਿਤ ਕੀਤਾ। ਗੁਰਬਾਣੀ ਕੰਠ ਮੁਕਾਬਲੇ ’ਚ ਜੱਜਮੈਂਟ ਦੀਆਂ ਸੇਵਾਵਾਂ ਮਾਸਟਰ ਗੁਰਚਰਨ ਸਿੰਘ ਸਭਰਾ, ਭਾਈ ਦਿਲਬਾਗ ਸਿੰਘ ਤੇ ਬੀਬੀ ਰਣਜੀਤ ਕੌਰ ਤਰਨਤਾਰਨ, ਕੈਲੀਗ੍ਰਾਫੀ ਮੁਕਾਬਲੇ ’ਚ ਭਾਈ ਕੁਲਵੰਤ ਸਿੰਘ ਲਾਖਣਾ ਤੇ ਦਸਤਾਰ ਦੁਮਾਲਾ ਮੁਕਾਬਲੇ ’ਚ ਅੰਤਰਰਾਸ਼ਟਰੀ ਕੋਚ ਹਰਪ੍ਰੀਤ ਸਿੰਘ ਤੇ ਆਕਾਸ਼ਦੀਪ ਸਿੰਘ ਪੱਟੀ, ਸਵਾਲ ਜਵਾਬ ਮੁਕਾਬਲੇ ’ਚ ਭਾਈ ਹਰਚਰਨ ਸਿੰਘ ਉਬੋਕੇ ਵੱਲੋਂ ਬਾਖੂਬੀ ਸੇਵਾਵਾਂ ਨਿਭਾਈਆਂ ਗਈਆਂ। ਸਵਾਲ ਜਵਾਬ ਮੁਕਾਬਲਿਆਂ ’ਚ ਸਟੇਜ ਦੀਆਂ ਸੇਵਾਵਾਂ ਭਾਈ ਗੁਰਨਿਸ਼ਾਨ ਸਿੰਘ ਹੈੱਡ ਗ੍ਰੰਥੀ ਸ੍ਰੀ ਗੁਰੂ ਸਿੰਘ ਸਭਾ ਵਾਲਿਆਂ ਨੇ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ। ਭਾਈ ਜਗਜੀਤ ਸਿੰਘ ਅਹਿਮਦਪੁਰ, ਕਨਵੀਨਰ ਭਾਈ ਸੰਦੀਪ ਸਿੰਘ ਖਾਲੜਾ, ਮੀਤ ਪ੍ਰਧਾਨ ਭਾਈ ਹੀਰਾ ਸਿੰਘ ਸੋਹਲ, ਸਕੱਤਰ ਭਾਈ ਨਿਰਮਲ ਸਿੰਘ ਸੁਰ ਸਿੰਘ, ਕੋਆਰਡੀਨੇਟਰ ਹਰਜੀਤ ਸਿੰਘ ਲਹਿਰੀ, ਮਨਦੀਪ ਸਿੰਘ ਘੋਲੀਆਂ, ਮੁੱਖ ਬੁਲਾਰੇ ਸੁਖਵਿੰਦਰ ਸਿੰਘ ਖਾਲੜਾ, ਭਾਈ ਅਮਨਦੀਪ ਸਿੰਘ ਸਭਰਾ, ਖਜਾਨਚੀ ਭਾਈ ਗੁਰਜੰਟ ਸਿੰਘ ਭਿੱਖੀਵਿੰਡ ਨੇ ਧਾਰਮਿਕ ਮੁਕਾਬਲਿਆਂ ਨੂੰ ਸਫਲ ਬਣਾਉਣ ’ਚ ਸਹਿਯੋਗ ਦੇਣ ਵਾਲੇ ਸ੍ਰੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਖਦੇਵ ਸਿੰਘ, ਬੀਬੀ ਲਵਲੀਨ ਕੌਰ, ਮਾਸਟਰ ਸੁਖਰਾਜ ਸਿੰਘ ਬੋਪਾਰਾਏ ਤੇ ਸਕੂਲਾਂ ਦੇ ਅਧਿਆਪਕਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਵਿੱਖ ’ਚ ਇਸੇ ਤਰ੍ਹਾਂ ਰਲ ਮਿਲ ਕੇ ਸ੍ਰੀ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਪੰਜਾਬ ਬਣਾਉਣ ਲਈ ਕਾਫਲੇ ਦਾ ਹਿੱਸਾ ਬਣਨ ਲਈ ਉਤਸ਼ਾਹਿਤ ਕੀਤਾ। ਅਖੀਰ ’ਤੇ ਮੁੱਖ ਮਹਿਮਾਨ, ਜੱਜ ਸਾਹਿਬਾਨ, ਸ੍ਰੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ, ਅਧਿਆਪਕਾ ਦਾ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਗੁਰੂ ਕੇ ਲੰਗਰ ਦਾ ਆਨੰਦ ਮਾਣਦਿਆਂ ਹੋਇਆਂ ਬੱਚੇ ਆਪਣੇ ਸਕੂਲਾਂ ਨੂੰ ਰਵਾਨਾ ਹੋ ਗਏ।