ਸੁਰੇਂਦਰ ਲਾਂਬਾ ਦਾ ਤਬਾਦਲਾ, ਅਜੈ ਗਾਂਧੀ ਹੋਣਗੇ ਤਰਨਤਾਰਨ ਦੇ ਨਵੇਂ ਐੱਸਐੱਸਪੀ ਸੁਰੇਂਦਰ ਲਾਂਬਾ ਦਾ ਤਬਾਦਲਾ, ਅਜੈ ਗਾਂਧੀ ਹੋਣਗੇ ਤਰਨਤਾਰਨ ਦੇ ਨਵੇਂ ਐੱਸਐੱਸਪੀ
Publish Date: Wed, 25 Nov 2026 07:41 PM (IST)
Updated Date: Wed, 25 Nov 2026 07:43 PM (IST)
ਜਸਪਾਲ ਸਿੰਘ ਜੱਸੀ, •ਪੰਜਾਬੀ ਜਾਗਰਣ ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਬੁੱਧਵਾਰ ਨੂੰ ਪੁਲਿਸ ਅਧਿਕਾਰੀਆਂ ਦੇ ਕੀਤੇ ਗਏ ਤਬਾਦਲਿਆਂ ਦੇ ਚੱਲਦਿਆਂ ਤਰਨਤਾਰਨ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਦਾ ਤਬਾਦਲਾ ਸੰਗਰੂਰ ਕਰ ਦਿੱਤਾ ਗਿਆ ਹੈ। ਆਈਪੀਐੱਸ ਅਧਿਕਾਰੀ ਅਜੈ ਗਾਂਧੀ ਜ਼ਿਲ੍ਹੇ ਦੇ ਨਵੇਂ ਐੱਸਐੱਸਪੀ ਨਿਯੁਕਤ ਕੀਤੇ ਗਏ ਹਨ। ਦੱਸ ਦਈਏ ਕਿ ਤਰਨਤਾਰਨ ਵਿਧਾਨ ਸਭਾ ਹਲਕੇ ਵਿਚ ਚੱਲ ਰਹੀ ਜਿਮਨੀ ਚੋਣ ਦੌਰਾਨ 8 ਨਵੰਬਰ 2025 ਨੂੰ ਆਈਪੀਐੱਸ ਅਧਿਕਾਰੀ ਸੁਰੇਂਦਰ ਲਾਂਬਾ ਨੂੰ ਤਰਨਤਾਰਨ ਦਾ ਐੱਸਐੱਸਪੀ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਦੀ ਨਿਯੁਕਤੀ ਚੋਣ ਕਮਿਸ਼ਨ ਵੱਲੋਂ ਉਸ ਵੇਲੇ ਦੀ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਹੋਈ ਸੀ। ਤਰਨਤਾਰਨ ਜ਼ਿਲ੍ਹੇ ਵਿਚ ਯੁੱਧ ਨਸ਼ਿਆਂ ਵਿਰੁੱਧ ਅਤੇ ਆਪਰੇਸ਼ਨ ਪ੍ਰਹਾਰ ਮੁਹਿੰਮ ਨੂੰ ਸਫਲਤਾ ਨਾਲ ਚਲਾਉਣਾ ਹੋਵੇ ਜਾਂ ਅੱਧੀ ਰਾਤ ਤਕ ਨਾਕਿਆਂ ਦੀ ਸਮੀਖਿਆ ਕਰਨਾ, ਉਨ੍ਹਾਂ ਦੀ ਖਾਸੀਅਤ ਮੰਨੀ ਜਾਂਦੀ ਰਹੀ ਹੈ। ਪੰਜਾਬ ਸਰਕਾਰ ਵਲੋਂ ਬੁੱਧਵਾਰ ਨੂੰ ਪੁਲਿਸ ਅਧਿਕਾਰੀਆਂ ਦੇ ਤਬਾਦਲਿਆਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਸੁਰੇਂਦਰ ਲਾਂਬਾ ਨੂੰ ਦਾ ਤਬਾਦਲਾ ਸੰਗਰੂਰ ਦੇ ਐੱਸਐੱਸਪੀ ਵਜੋਂ ਕਰ ਦਿੱਤਾ ਗਿਆ ਹੈ। ਜਦੋਂਕਿ ਉਨ੍ਹਾਂ ਦੀ ਜਗ੍ਹਾ ਆਈਪੀਐੱਸ ਅਧਿਕਾਰੀ ਅਜੈ ਗਾਂਧੀ ਨੂੰ ਤਰਨਤਾਰਨ ਦਾ ਨਵਾਂ ਐੱਸਐੱਸਪੀ ਨਿਯੁਕਤ ਕੀਤਾ ਗਿਆ ਹੈ। ਸੁਰੇਂਦਰ ਲਾਂਬਾ ਨੇ ਇਕ ਸਾਲ 17 ਦਿਨ ਦੇ ਕਰੀਬ ਜ਼ਿਲ੍ਹੇ ਨੂੰ ਸੇਵਾਵਾਂ ਦਿੱਤੀਆਂ। ਐੱਸਐੱਸਪੀ ਲਾਂਬਾ ਨੇ ਕਿਹਾ ਕਿ ਤਰਨਤਾਰਨ ਵਿਚ ਨਿਭਾਏ ਕਾਰਜਕਾਲ ਦੌਰਾਨ ਹਰ ਵਰਗ ਦਾ ਮਿਲਿਆ ਸਹਿਯੋਗ ਹਮੇਸ਼ਾ ਯਾਦ ਰਹੇਗਾ।