ਸੰਕਲਪਸ਼ੀਲ ਬਣਨ ਲਈ ਸਭ ਤੋਂ ਲੋੜੀਂਦੀ ਚੀਜ਼ ਮਨ ਦੀ ਇਕਾਗਰਤਾ ਹੈ : ਸੁਆਮੀ ਵਿਸ਼ਵਾਨੰਦ ਸੰਕਲਪਸ਼ੀਲ ਬਣਨ ਲਈ ਸਭ ਤੋਂ ਲੋੜੀਂਦੀ ਚੀਜ਼ ਮਨ ਦੀ ਇਕਾਗਰਤਾ ਹੈ : ਸੁਆਮੀ ਵਿਸ਼ਵਾਨੰਦ
Publish Date: Sun, 22 Nov 2026 08:41 PM (IST)
Updated Date: Sun, 22 Nov 2026 08:43 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਆਸ਼ਰਮ ਦੁਆਰਾ ਮਾਸਿਕ ਭੰਡਾਰੇ ਦਾ ਆਯੋਜਨ ਕੀਤਾ ਗਿਆ। ਪ੍ਰੋਗਰਾਮ ਦੇ ਦੌਰਾਨ ਸੁਆਮੀ ਵਿਸ਼ਵਾਨੰਦ ਨੇ ਕਿਹਾ ਕਿ ਸਭ ਤੋਂ ਅਹਿਮ ਗੱਲ ਹੈ ਕਿ ਸੰਕਲਪ ਲੌਕਿਕ ਜਗਤ ਤੇ ਅਲੌਕਿਕ ਦੋਵਾਂ ਨਾਲ ਹੀ ਸਬੰਧ ਰੱਖਦਾ ਹੈ। ਰੂਸ ਦੇ ਇਕ ਵਿਗਿਆਨਿਕ ਨੇ ਲਿਖਿਆ ਹੈ ਕਿ ਸਾਡੇ ਅੰਦਰ ਸਾਈਕੋਇਲੈਕਟ੍ਰੋਨਿਕਸ ਅਰਥਾਤ ਊਰਜਾ ਦਾ ਜਗਤ ਹੈ। ਇਸ ਊਰਜਾ ਨੂੰ ਘਟਾਇਆ ਵਧਾਇਆ ਜਾ ਸਕਦਾ ਹੈ। ਇਹ ਸਭ ਇਨਸਾਨ ਦੀ ਦ੍ਰਿੜ ਸੰਕਲਪ ਸ਼ਕਤੀ ਦੇ ਹੀ ਪ੍ਰਭਾਵ ਹਨ। ਸੰਕਲਪਸ਼ੀਲ ਬਣਨ ਲਈ ਸਭ ਤੋਂ ਲੋੜੀਂਦੀ ਚੀਜ਼ ਮਨ ਦੀ ਇਕਾਗਰਤਾ ਹੈ। ਕਿਉਂਕਿ ਜਦੋਂ ਤਕ ਸਾਡਾ ਮਨ ਇਕਾਗਰ ਨਹੀਂ ਹੁੰਦਾ, ਉਦੋਂ ਤਕ ਸਾਡਾ ਕੋਈ ਵੀ ਸੰਕਲਪ ਪੂਰਨ ਨਹੀਂ ਹੋ ਸਕਦਾ। ਜਦੋਂ ਅਸੀਂ ਕੋਈ ਵੀ ਸੰਕਲਪ ਧਾਰਨ ਕਰਦੇ ਹਾਂ ਤਾਂ ਸਾਡੀ ਸਮੁੱਚੀ ਪ੍ਰਾਣ ਚੇਤਨਾ ਉਸ ਦਿਸ਼ਾ ਵੱਲ ਖੁਦ ਹੀ ਕਿਰਿਆਸ਼ੀਲ ਹੋ ਉੱਠਦੀ ਹੈ। ਸੰਕਲਪ ਧਾਰਨ ਕਰਨ ਨਾਲ ਪ੍ਰਾਣਾ ਅੰਦਰ ਇਕ ਤਰ੍ਹਾਂ ਦਾ ਬਿਜਲਈ ਪ੍ਰਵਾਹ ਉਤਪੰਨ ਹੁੰਦਾ ਹੈ, ਜੋ ਸਾਡੇ ਲਕਸ਼ ’ਤੇ ਕੇਂਦਰ ਹੋ ਕੇ ਸਾਨੂੰ ਪੂਰਨ ਕਰਨ ਵਿਚ ਸਾਡੀ ਸਹਾਇਤਾ ਕਰਦਾ ਹੈ। ਸਾਡੇ ਧਾਰਮਿਕ ਸ਼ਾਸਤਰਾਂ ਅੰਦਰ ਮਹਾਂਪੁਰਸ਼ਾਂ ਦੀ ਸੰਗ ਨੂੰ ਜੀਵਨ ਦੀ ਹਰ ਮੁਸ਼ਕਿਲ ਦਾ ਰਾਹ ਦਸੇਰਾ ਦੱਸਿਆ ਗਿਆ। ਕਿਉਂਕਿ ਉਨ੍ਹਾਂ ਦਾ ਸੰਗ ਸਾਡੇ ਅੰਦਰ ਉਤਸ਼ਾਹ ਵਰਦਕ ਤਰੰਗਾ ਦਾ ਸੰਚਾਰ ਕਰਦਾ ਹੈ, ਜੋ ਸੰਕਲਪ ਨੂੰ ਦ੍ਰਿੜ ਕਰਦੀਆਂ ਹਨ। ਦਿ੍ੜ ਸੰਕਲਪ ਧਾਰਨ ਕਰਕੇ ਜਿਥੇ ਸਾਨੂੰ ਅਧਿਆਤਮਿਕ ਲਾਭ ਮਿਲਦਾ ਹੈ। ਉਥੇ ਹੀ ਇਸਦੇ ਦੁਆਰਾ ਸਾਨੂੰ ਸਰੀਰਿਕ ਲਾਭ ਵੀ ਪ੍ਰਾਪਤ ਹੁੰਦਾ ਹੈ, ਕਿਉਂਕਿ ਸਾਡੇ ਸੋਚਣ ਦਾ ਸਹੀ ਨਜ਼ਰੀਆ ਸਾਡੇ ਸਰੀਰ ਅੰਦਰ ਰਸਾਇਨ ਉਤਪੰਨ ਕਰਦਾ ਹੈ, ਜੋ ਸਾਡੀ ਤੰਦਰੁਸਤੀ ਲਈ ਜ਼ਿੰਮੇਵਾਰ ਹੁੰਦੇ ਹਨ। ਦ੍ਰਿੜ ਸੰਕਲਪ ਅੰਦਰ ਅਥਾਹ ਸ਼ਕਤੀ ਹੈ। ਸੰਕਲਪਸ਼ੀਲ ਹੀ ਮਹਾਂਪੁਰਸ਼ ਬਣਦੇ ਹਨ। ਸੰਕਲਪਵਾਨ ਹੀ ਉਨਤੀ ਕਰਦੇ ਹਨ ਅਤੇ ਸੰਕਲਪਸ਼ੀਲ ਲੋਕਾਂ ਨੇ ਹੀ ਸੰਸਾਰ ਦੀ ਤਰੱਕੀ ’ਚ ਆਪਣਾ ਯੋਗਦਾਨ ਪਾਇਆ ਹੈ। ਅਧਿਆਤਮ ਦੇ ਪਾਂਧੀ ਹੋਣ ਦੇ ਨਾਤੇ ਸਾਡੇ ਸਭ ਦੇ ਲਈ ਦ੍ਰਿੜ ਸੰਕਲਪਮਾਨ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਸੰਕਲਪ ਸ਼ਕਤੀ ਇਨਸਾਨ ਦਾ ਸਭ ਤੋਂ ਉਪਯੋਗੀ ਤੇ ਮਹੱਤਵਪੂਰਨ ਔਜਾਰ ਹੈ। ਸੰਸਾਰ ਅੰਦਰ ਜਿਨ੍ਹੇਂ ਵੀ ਮਹਾਨ ਲੋਕ ਹੋਏ ਹਨ। ਉਨ੍ਹਾਂ ਦੀ ਮਹਾਨਤਾ ਦਾ ਕਾਰਨ ਸਿਰਫ਼ ਉਨ੍ਹਾਂ ਦੁਆਰਾ ਧਾਰਨ ਕੀਤੇ ਗਏ ਸੰਕਲਪ ਹੀ ਹਨ। ਜਿਸ ਸਮੇਂ ਅਸੀਂ ਆਪਣੇ ਅੰਦਰ ਸ਼ੁਭ ਸੰਕਲਪ ਨੂੰ ਧਾਰਨ ਕਰਦੇ ਹਾਂ ਤਾਂ ਉਸ ਸਮੇਂ ਨਿਰਮਾਣਕਾਰੀ ਤਿਰੰਗਾ ਪੈਦਾ ਹੁੰਦੀਆਂ ਹਨ। ਪ੍ਰੰਤੂ ਜਦੋਂ ਅਸੀਂ ਗਲਤ ਸੰਕਲਪ ਧਾਰਨ ਕਰਦੇ ਹਾਂ ਤਾਂ ਉਸ ਸਮੇਂ ਵਿਨਾਸ਼ਕਾਰੀ ਤਿਰੰਗਾ ਪੈਦਾ ਹੁੰਦੀਆਂ ਹਨ। ਵਿਚਾਰਾਂ ਦੀ ਸ਼ਕਤੀ ਚੁੰਬਕ ਤੋਂ ਵੀ ਜ਼ਿਆਦਾ ਹੁੰਦੀ ਹੈ। ਬੁਰੇ ਵਿਚਾਰ ਬੁਰੀਆਂ ਵਿਚਾਰ ਤਰੰਗਾਂ ਨੂੰ ਆਪਣੇ ਵੱਲ ਬਹੁਤ ਤੇਜ਼ੀ ਨਾਲ ਖਿੱਚ ਲੈਂਦੇ ਹਨ ਅਤੇ ਚੰਗੇ ਵਿਚਾਰ ਚੰਗੀਆਂ ਵਿਚਾਰ ਤਰੰਗਾਂ ਨੂੰ ਵੀ ਉਨ੍ਹੀਂ ਹੀ ਤੇਜ਼ ਗਤੀ ਨਾਲ ਹਾਜ਼ਿਰ ਕਰਦੇ ਹਨ। ਗੁਰੂ ਮਹਾਰਾਜ ਜੀ ਅਕਸਰ ਸਾਨੂੰ ਸਭ ਨੂੰ ਵਿਚਾਰਾਂ ਦੀ ਸਮਰੱਥਾ ਬਾਰੇ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਆਪ ਜਿਹੋ ਜਿਹਾ ਸੋਚਦੇ ਹੋ, ਬ੍ਰਹਿਮੰਡ ਦੀਆਂ ਉਹੋ ਜਿਹੀਆਂ ਤਰੰਗਾਂ ਆਪਦੇ ਆਸ ਪਾਸ ਜਮ੍ਹਾ ਹੋ ਜਾਂਦੀਆਂ ਹਨ। ਇਸ ਲਈ ਜਦੋਂ ਇਕ ਸਾਧਕ ਉਸ ਈਸ਼ਵਰ ਨਾਲ ਜੁੜ ਕੇ ਸ਼ੁਭ ਸੰਕਲਪ ਨੂੰ ਧਾਰਨ ਕਰਦਾ ਹੈ ਤਾਂ ਉਸ ਦਾ ਲਾਭ ਸੰਪੂਰਨ ਸਮਾਜ ਨੂੰ ਮਿਲਦਾ ਹੈ। ਇਸ ਲਈ ਮਹਾਂਪੁਰਸ਼ਾਂ ਨੇ ਸਮਾਜ ਦੇ ਕਲਿਆਣ ਦੇ ਲਈ ਇਨਸਾਨ ਨੂੰ ਦ੍ਰਿੜ ਸੰਕਲਪਵਾਨ ਬਣਨ ਦੀ ਪ੍ਰੇਰਨਾ ਦਿੱਤੀ ਹੈ। ਇਹ ਪ੍ਰੇਰਨਾ ਪੂਰਨ ਗੁਰੂ ਦੁਆਰਾ ਇਨਸਾਨ ਦੇ ਘਟ ਦੇ ਅੰਦਰ ਬਿਰਾਜਮਾਨ ਪਰਮਾਤਮਾ ਦੇ ਦਰਸ਼ਨ ਕਰਕੇ ਮਿਲਦੀ ਹੈ। ਪ੍ਰੋਗਰਾਮ ਦੇ ਦੌਰਾਨ ਸੁਆਮੀ ਵਿਨਿਆਨੰਦ, ਸੁਆਮੀ ਰਣਜੀਤਾਨੰਦ, ਮਹਾਤਮਾ ਗੁਰਬਾਜ਼, ਮਹਾਤਮਾ ਮੇਘਾਨੰਦ, ਮਹਾਤਮਾ ਨਰੇਸ਼, ਮਹਾਤਮਾ ਵਰਿੰਦਰ ਨੇ ਪ੍ਰੇਰਨਾ ਭਰਪੂਰ ਭਜਨਾਂ ਦਾ ਗਾਇਨ ਕੀਤਾ।