ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜ਼ਰ ਸਾਂਝੇ ਮੋਰਚੇ ਨੇ ਕੀਤਾ ਸੰਗਰੂਰ ’ਚ ਰੋਸ ਪ੍ਰਦਰਸ਼ਨ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜ਼ਰ ਸਾਂਝੇ ਮੋਰਚੇ ਨੇ ਕੀਤਾ ਸੰਗਰੂਰ ’ਚ ਰੋਸ ਪ੍ਰਦਰਸ਼ਨ
Publish Date: Thu, 19 Nov 2026 05:53 PM (IST)
Updated Date: Thu, 19 Nov 2026 05:55 PM (IST)
ਸਤਨਾਮ ਸਿੰਘ ਚੀਮਾ•, ਪੰਜਾਬੀ ਜਾਗਰਣ ਘਰਿਆਲਾ : ਆਲ ਇੰਡੀਆ ਆਸ਼ਾ ਵਰਕਰਜ਼, ਫੈਸੀਲਿਟੇਟਰਜ਼ ਤੇ ਸੁਪਰਵਾਈਜ਼ਰਾਂ ਦੇ ਸਾਂਝੇ ਮੋਰਚੇ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਗਰੂਰ ਅੰਦਰ ਲਗਾਤਾਰ ਰੋਸ ਪ੍ਰਦਰਸ਼ਨ ਜਾਰੀ ਹੈ। ਜ਼ਿਲ੍ਹਾ ਪ੍ਰਧਾਨ ਮਨਜਿੰਦਰ ਕੌਰ ਹਰੀਕੇ ਨੇ ਕਿਹਾ ਕਿ ਐੱਨਐੱਚਐੱਮ ਅਧੀਨ ਪੰਜਾਬ ਭਰ ’ਚ ਕੰਮ ਕਰਨ ਵਾਲੀਆਂ ਆਸ਼ਾ ਵਰਕਰਜ਼ ਫੈਸੀਲਿਟੇਟਰਜ਼ ਸੁਪਰਵਾਈਜ਼ਰ ਤਕਰੀਬਨ 18 ਸਾਲ ਤੋਂ ਸਿਹਤ ਵਿਭਾਗ ਦੇ ਕੰਮਾਂ ਨੂੰ ਬੜੀ ਇਮਾਨਦਾਰੀ ਅਤੇ ਸੁਚੱਜੇ ਢੰਗ ਨਾਲ ਕਰ ਰਹੀਆਂ ਹਨ। ਹਰ ਭਿਆਨਕ ਬਿਮਾਰੀ ’ਚ ਆਪਣੀ ਜਾਨ ਦੀ ਬਿਨ੍ਹਾਂ ਪ੍ਰਵਾਹ ਕੀਤਿਆਂ ਕੰਮ ਨੂੰ ਮੋਹਰੀ ਕਤਾਰ ’ਚ ਕਰਦੀਆਂ ਹਨ ਅਤੇ ਵਿਭਾਗ ਦੇ ਕੰਮਾਂ ਦੇ ਨਿਸ਼ਾਨੇ ਨੂੰ ਕਾਇਮ ਰੱਖਦੀਆਂ ਹਨ। ਸਿਹਤ ਵਿਭਾਗ ਤੇ ਲੋਕਾਂ ਵਿਚਕਾਰ ਪੁਲ ਦਾ ਕੰਮ ਕਰਦੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਵਾ ਰਹੀਆਂ ਹਨ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਆਪਣੇ 8 ਤੋਂ 11 ਮਾਰਚ ਤਕ ਚੱਲਣ ਵਾਲੇ ਬਜਟ ਵਿੱਚੋ ਫੁੱਟੀ ਕੌਡੀ ਨਹੀਂ ਦਿੱਤੀ, ਵਰਕਰਾਂ ਦੀਆਂ ਉਮੀਦਾਂ ਪ੍ਰਤੀ ਬਜਟ ਖੋਖਲਾ ਸਾਬਿਤ ਹੋਇਆ। ਨਿਰਾਸ਼ਾ ਤੇ ਤਸ਼ੱਸਦ ਤੋਂ ਬਿਨ੍ਹਾਂ ਕਿਸੇ ਕਿਸਮ ਦੇ ਭੱਤਿਆਂ ’ਚ ਵਾਧਾ ਨਹੀ ਕੀਤਾ। ਇਸ ਨਾਲ ਪੰਜਾਬ ਭਰ ਦੀਆਂ ਸੈਂਕੜੇ ਆਸ਼ਾਂ ਵਰਕਰਾਂ ਪੰਜਾਬ ਸਰਕਾਰ ਦੇ ਕਾਰਜਗੁਜਾਰੀ ਦੀ ਨਿੰਦਿਆਂ ਕਰਦੀਆਂ ਹਨ। ਆਪਣੀਆਂ ਲਮਕ ਅਵਸਥਾ ’ਚ ਪੈਡਿੰਗ ਮੰਗਾਂ ਤੇ ਮੁਸ਼ਕਿਲਾਂ ਦੇ ਹੱਲ ਲਈ ਲਗਾਤਾਰ ਧਰਨਾ ਜਾਰੀ ਹੈ। ਇਸ ਸਿੱਟਿਆਂ ਤੋਂ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ। ਇਸ ਮੌਕੇ ਅਮਨਦੀਪ ਕੌਰ ਘਰਿਆਲਾ ਬਲਾਕ ਪ੍ਰਧਾਨ, ਵੀਰਪਾਲ ਕੌਰ ਸੈਕਟਰੀ, ਸਰਬਜੀਤ ਕੌਰ ਮੀਤ ਪ੍ਰਧਾਨ, ਰਾਜਵਿੰਦਰ ਕੌਰ ਖ਼ਜ਼ਾਨਚੀ, ਰਾਜਬੀਰ ਕੌਰ ਸੁਪਰਵਾਈਜ਼ਰ, ਰਣਜੀਤ ਕੌਰ ਸੁਪਰਵਾਈਜ਼ਰ, ਗੁਰਪ੍ਰੀਤ ਕੌਰ ਸੁਪਰਵਾਈਜ਼ਰ, ਗੁਰਸ਼ਿੰਦਰ ਕੌਰ ਸੁਪਰਵਾਈਜ਼ਰ, ਗੁਰਜਿੰਦਰ ਕੌਰ ਸੁਪਰਵਾਈਜ਼ਰ ਆਦਿ ਹਾਜ਼ਰ ਸੀ।