ਪਿੰਡ ਸਭਰਾ ’ਚ ਲੋਕ ਮਿਲਣੀ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਲੋਕ, ਪੰਚਾਂ, ਸਰਪੰਚਾਂ, ਕੌਂਸਲਰਾਂ ਅਤੇ ਵੱਖ-ਵੱਖ ਜਥਿਆਂ ਨੇ ਆਪਣੇ ਕਾਫ਼ਲਿਆਂ ਸਮੇਤ ਲਵਾਈ ਹਾਜ਼ਰੀ ਬੱਲੂ ਮਹਿਤਾ•ਪੰਜਾਬੀ ਜਾਗਰਣ ਪੱਟੀ : ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਸਭਰਾ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੀ ਗਈ ਲੋਕ ਮਿਲਣੀ ਨੇ ਉਸ ਸਮੇਂ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਲਿਆ, ਜਦੋਂ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਤੋਂ ਹਜ਼ਾਰਾਂ ਦੀ ਗਿਣਤੀ ’ਚ ਲੋਕ ਆਪਣੇ ਕਾਫ਼ਲਿਆਂ ਸਮੇਤ ਸਮਾਗਮ ਵਿਚ ਪਹੁੰਚੇ। ਲੋਕਾਂ ਦੇ ਇਸ ਭਾਰੀ ਇਕੱਠ ਨੂੰ ਦੇਖ ਕੇ ਮੁੱਖ ਮੰਤਰੀ ਭਗਵੰਤ ਮਾਨ ਕਾਫ਼ੀ ਖੁਸ਼ ਅਤੇ ਗਦਗਦ ਨਜ਼ਰ ਆਏ। ਇਸ ਮੌਕੇ ਉਨ੍ਹਾਂ ਨੇ ਹਲਕਾ ਪੱਟੀ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਦੀ ਵੀ ਵਿਸ਼ੇਸ਼ ਹੌਸਲਾ ਅਫ਼ਜ਼ਾਈ ਕੀਤੀ। ਮੁੱਖ ਮੰਤਰੀ ਵੱਲੋਂ ਜੱਸਾ ਪੱਟੀ ਦੀ ਪਿੱਠ ਥਾਪੜ ਕੇ ਕੀਤੀ ਗਈ ਹੌਸਲਾ ਅਫ਼ਜ਼ਾਈ ਸਮਾਗਮ ਦੌਰਾਨ ਖ਼ਾਸ ਚਰਚਾ ਦਾ ਵਿਸ਼ਾ ਬਣੀ ਰਹੀ। ਪਿੰਡ ਸਭਰਾ ਵਿਖੇ ਹੋਈ ਇਸ ਲੋਕ ਮਿਲਣੀ ’ਚ ਪੱਟੀ ਹਲਕੇ ਦੇ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕੀਤੀ। ਪੰਚਾਂ, ਸਰਪੰਚਾਂ, ਨਗਰ ਕੌਂਸਲਰਾਂ, ਪਾਰਟੀ ਅਹੁਦੇਦਾਰਾਂ, ਸਮਾਜਿਕ ਸ਼ਖ਼ਸੀਅਤਾਂ, ਨੌਜਵਾਨਾਂ ਅਤੇ ਵੱਖ-ਵੱਖ ਜਥਿਆਂ ਨੇ ਆਪਣੇ ਸਾਥੀਆਂ ਸਮੇਤ ਪਹੁੰਚ ਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਵਾਲੀ ਥਾਂ ਤੇ ਲੋਕਾਂ ਦੀ ਆਮਦ ਲਗਾਤਾਰ ਜਾਰੀ ਰਹੀ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਆਏ ਕਾਫ਼ਲਿਆਂ ਨੇ ਲੋਕ ਮਿਲਣੀ ਨੂੰ ਵੱਡੇ ਸਿਆਸੀ ਇਕੱਠ ਦਾ ਰੂਪ ਦੇ ਦਿੱਤਾ। ----------- ਬਾਕਸ- ਜੱਸਾ ਪੱਟੀ ਦੀ ਅਗਵਾਈ ਹੇਠ ਹੋਈ ਵੱਡੀ ਲਾਮਬੰਦੀ ਇਸ ਸਮਾਗਮ ਦੀ ਸਫ਼ਲਤਾ ’ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜਸਕੰਵਰ ਸਿੰਘ ਗਿੱਲ ਜੱਸਾ ਪੱਟੀ ਦੀ ਅਗਵਾਈ ਹੇਠ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਕੀਤੀ ਗਈ ਲਾਮਬੰਦੀ ਅਹਿਮ ਰਹੀ। ਲੋਕ ਮਿਲਣੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ’ਚ ਮੀਟਿੰਗਾਂ ਅਤੇ ਸੰਪਰਕ ਮੁਹਿੰਮ ਚਲਾਈ ਜਾ ਰਹੀ ਸੀ। ਪਿੰਡਾਂ ਦੇ ਪੰਚਾਂ, ਸਰਪੰਚਾਂ, ਮੋਹਤਬਰਾਂ, ਪਾਰਟੀ ਵਰਕਰਾਂ ਅਤੇ ਨੌਜਵਾਨਾਂ ਨੂੰ ਨਾਲ ਲੈ ਕੇ ਲੋਕਾਂ ਨੂੰ ਪ੍ਰੋਗਰਾਮ ’ਚ ਪਹੁੰਚਣ ਦੀ ਅਪੀਲ ਕੀਤੀ ਗਈ ਸੀ। ਇਸ ਦਾ ਨਤੀਜਾ ਲੋਕ ਮਿਲਣੀ ਵਾਲੇ ਦਿਨ ਦੇਖਣ ਨੂੰ ਮਿਲਿਆ, ਜਦੋਂ ਪੱਟੀ ਹਲਕੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਵੱਡੀ ਗਿਣਤੀ ਵਿਚ ਆਪਣੇ ਵਾਹਨਾਂ ਅਤੇ ਕਾਫ਼ਲਿਆਂ ਸਮੇਤ ਪਿੰਡ ਸਭਰਾ ਪਹੁੰਚੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਠ ਨੂੰ ਦੇਖ ਕੇ ਜਿਥੇ ਲੋਕਾਂ ਦਾ ਧੰਨਵਾਦ ਕੀਤਾ, ਉਥੇ ਹੀ ਜੱਸਾ ਪੱਟੀ ਦੀ ਪਿੱਠ ਥਾਪੜ ਕੇ ਉਨ੍ਹਾਂ ਨੂੰ ਹੌਸਲਾ ਦਿੱਤਾ। ਪਾਰਟੀ ਵਰਕਰਾਂ ਅਤੇ ਸਮਰਥਕਾਂ ਨੇ ਇਸ ਨੂੰ ਹਲਕਾ ਇੰਚਾਰਜ ਦੀ ਮਿਹਨਤ ਅਤੇ ਜਥੇਬੰਦਕ ਸਰਗਰਮੀ ਦੀ ਹੌਸਲਾ ਅਫ਼ਜ਼ਾਈ ਵਜੋਂ ਦੇਖਿਆ। --------- ਬਾਕਸ- ਕੁਲਵਿੰਦਰ ਕੈਲੀ ਤੇ ਗੁਰਲੇਜ ਅਖ਼ਤਰ ਨੇ ਗੀਤਾਂ ਨਾਲ ਬੰਨ੍ਹਿਆ ਰੰਗ ਲੋਕ ਮਿਲਣੀ ਦੌਰਾਨ ਸਿਆਸੀ ਅਤੇ ਵਿਕਾਸ ਕਾਰਜਾਂ ਸਬੰਧੀ ਸੰਬੋਧਨਾਂ ਦੇ ਨਾਲ-ਨਾਲ ਸੱਭਿਆਚਾਰਕ ਰੰਗ ਵੀ ਦੇਖਣ ਨੂੰ ਮਿਲਿਆ। ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਪ੍ਰਸਿੱਧ ਗਾਇਕਾ ਗੁਰਲੇਜ ਅਖ਼ਤਰ ਨੇ ਆਪਣੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆ। ਦੋਵਾਂ ਗਾਇਕਾਂ ਨੇ ਆਪਣੇ ਚਰਚਿਤ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲ ਕੇ ਰੱਖਿਆ। ਗੀਤਾਂ ਦੀਆਂ ਧੁਨਾਂ ਤੇ ਲੋਕਾਂ ਨੇ ਖ਼ੂਬ ਆਨੰਦ ਮਾਣਿਆ ਅਤੇ ਸਮਾਗਮ ’ਚ ਸੰਗੀਤਕ ਮਾਹੌਲ ਬਣਿਆ ਰਿਹਾ। ---------- ਬਾਕਸ- ਵਿਧਾਇਕ ਧੁੰਨ, ਚੀਮਾ ਸਣੇ ਕਈ ਆਗੂਆਂ ਕੀਤਾ ਸੰਬੋਧਨ ਇਸ ਮੌਕੇ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ, ਚੇਅਰਮੈਨ ਰਣਜੀਤ ਸਿੰਘ ਚੀਮਾ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਅੰਗਦ ਸਿੰਘ ਸੋਹਲ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਤਰਨਤਾਰਨ, ਗੁਰਵਿੰਦਰ ਸਿੰਘ ਬਹਿੜਵਾਲ ਚੇਅਰਮੈਨ ਅਤੇ ਗੁਰਸੇਵਕਪਾਲ ਸਿੰਘ ਝੰਡੇਰ ਚੇਅਰਮੈਨ ਸੀਵਰੇਜ ਬੋਰਡ ਸਮੇਤ ਹੋਰ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਆਪਣੇ ਸੰਬੋਧਨਾਂ ਦੌਰਾਨ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਅਤੇ ਲੋਕ ਭਲਾਈ ਦੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਿੱਖਿਆ, ਸਿਹਤ, ਬਿਜਲੀ, ਸੜਕਾਂ ਅਤੇ ਬੁਨਿਆਦੀ ਸਹੂਲਤਾਂ ਦੇ ਖੇਤਰ ’ਚ ਕੰਮ ਕੀਤੇ ਜਾ ਰਹੇ ਹਨ। ਇਸ ਮੌਕੇ ਪੱਟੀ ਹਲਕੇ ਵਿਚ ਹੋਏ ਇਕੱਠ ਨੂੰ ਵੀ ਲੋਕਾਂ ਦੀ ਸ਼ਮੂਲੀਅਤ ਅਤੇ ਪਾਰਟੀ ਵਰਕਰਾਂ ਦੀ ਮਿਹਨਤ ਦਾ ਨਤੀਜਾ ਦੱਸਿਆ ਗਿਆ। ---------- ਬਾਕਸ- ਪੱਟੀ ਦੀ ਸਿਆਸਤ ’ਚ ਚਰਚਾ ਦਾ ਵਿਸ਼ਾ ਬਣੀ ਲੋਕ ਮਿਲਣੀ ਪਿੰਡ ਸਭਰਾ ਵਿਖੇ ਹੋਈ ਇਹ ਲੋਕ ਮਿਲਣੀ ਕਈ ਪੱਖਾਂ ਤੋਂ ਪੱਟੀ ਹਲਕੇ ਲਈ ਅਹਿਮ ਰਹੀ। ਇਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੜਕੀਆਂ ਲਈ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਗਿਆ, ਦੂਜੇ ਪਾਸੇ ਹਲਕੇ ਦੇ ਲੋਕਾਂ ਦੀ ਵੱਡੀ ਸ਼ਮੂਲੀਅਤ ਨੇ ਸਮਾਗਮ ਨੂੰ ਪ੍ਰਭਾਵਸ਼ਾਲੀ ਬਣਾਇਆ। ਜੱਸਾ ਪੱਟੀ ਦੀ ਅਗਵਾਈ ਹੇਠ ਇਕੱਠੇ ਹੋਏ ਪਾਰਟੀ ਵਰਕਰਾਂ ਅਤੇ ਸਮਰਥਕਾਂ ਦੀ ਹਾਜ਼ਰੀ ਨੇ ਵੀ ਸਥਾਨਕ ਸਿਆਸੀ ਮਾਹੌਲ ਵਿਚ ਚਰਚਾ ਛੇੜ ਦਿੱਤੀ ਹੈ। ਮੁੱਖ ਮੰਤਰੀ ਵੱਲੋਂ ਜੱਸਾ ਪੱਟੀ ਦੀ ਪਿੱਠ ਥਾਪੜ ਕੇ ਕੀਤੀ ਗਈ ਹੌਸਲਾ ਅਫ਼ਜ਼ਾਈ ਨੂੰ ਉਨ੍ਹਾਂ ਦੇ ਸਮਰਥਕਾਂ ਵੱਲੋਂ ਵਿਸ਼ੇਸ਼ ਮਹੱਤਵ ਦਿੱਤਾ ਜਾ ਰਿਹਾ ਹੈ। ----------- ਬਾਕਸ- ਇਹ ਸ਼ਖਸੀਅਤਾਂ ਵੀ ਰਹੀਆਂ ਸਮਾਗਮ ’ਚ ਹਾਜ਼ਰ ਇਸ ਮੌਕੇ ਰਜਿੰਦਰ ਸਿੰਘ ਉਸਮਾ, ਸਾਬਕਾ ਚੇਅਰਮੈਨ ਸੁਖਰਾਜ ਸਿੰਘ ਕਿਰਤਵਾਲ, ਚੇਅਰਮੈਨ ਗੁਰਵੰਤ ਸਿੰਘ ਜੋਤੀ ਸ਼ਾਹ, ਚੇਅਰਮੈਨ ਜਗਦੀਸ਼ ਸਿੰਘ ਢੋਟੀਆਂ, ਗੁਰਦਿਆਲ ਸਿੰਘ ਮਰਹਾਣਾ, ਸਰਪੰਚ ਅਵਤਾਰ ਸਿੰਘ ਸਭਰਾ, ਸਰਪੰਚ ਰਣਜੀਤ ਸਿੰਘ ਰਾਣਾ, ਕਵਲਪ੍ਰੀਤ ਸਿੰਘ ਗਿੱਲ ਕੌਂਸਲਰ, ਐਡਵੋਕੇਟ ਰਾਜਪ੍ਰੀਤ ਸਿੰਘ ਕੌਂਸਲਰ, ਸੁਖਨਿੰਦਰ ਸਿੰਘ ਸੇਖੋਂ ਕੌਂਸਲਰ, ਹਰਜਿੰਦਰ ਸਿੰਘ ਪੱਪੂ ਕੌਂਸਲਰ, ਦਲਜੀਤ ਸਿੰਘ, ਸੁਖਦੀਪ ਸਿੰਘ, ਮਨਪ੍ਰੀਤ ਸਿੰਘ, ਮੋਹਿਤ ਅਰੋੜਾ, ਐਡਵੋਕੇਟ ਮਨਦੀਪ ਸਿੰਘ ਭੁੱਲਰ, ਸਰਪੰਚ ਸਰਵਨ ਸਿੰਘ ਭੱਗੂਪੁਰ, ਸਰਪੰਚ ਤੇਜਪਿੰਦਰ ਸਿੰਘ ਸ਼ਾਹ, ਸਰਪੰਚ ਗੁਰਪ੍ਰਤਾਪ ਸਿੰਘ ਲਾਡੀ ਬੁਰਜ, ਸਰਪੰਚ ਗੁਰਬਿੰਦਰ ਸਿੰਘ ਕਾਲੇਕੇ, ਵਿਨੋਦ ਖੰਨਾ, ਕੁਲਬੀਰ ਸਿੰਘ ਸੰਧੂ, ਦਿਵਿਆਂਸ਼ੂ ਤੇਜੀ, ਵਰੁਣ ਕੁਮਾਰ, ਸਰਪੰਚ ਅਮਨਦੀਪ ਸਿੰਘ ਸ਼ਾਹ, ਹਰਗੋਬਿੰਦ ਸਿੰਘ, ਰਮਨ ਸਹਿਗਲ, ਸਰਪੰਚ ਜਸਬੀਰ ਸਿੰਘ ਬੋਪਾਰਾਏ, ਬਿੱਲਾ ਜੋਸਨ, ਮਨਦੀਪ ਸਿੰਘ, ਸਰਪੰਚ ਜੁਗਰਾਜ ਸਿੰਘ ਧਗਾਣਾ, ਸਰਪੰਚ ਰਾਜਬੀਰ ਸਿੰਘ ਚੂਸਲੇਵੜ, ਰਾਜੇਸ਼ ਸੱਬਰਵਾਲ, ਬਾਬਾ ਬਲਜਿੰਦਰ ਸਿੰਘ ਚੂਸਲੇਵੜ, ਬਲਵਿੰਦਰ ਸਿੰਘ ਖਹਿਰਾ, ਜੱਜ ਸਿੰਘ ਮਾਲੜਾ, ਬਲਜਿੰਦਰ ਸਿੰਘ ਮਲਹਾਰ, ਰਾਜ ਸਰਪੰਚ ਭਉਵਾਲ, ਸਰਪੰਚ ਜਗਰੂਪ ਸਿੰਘ, ਸਰਪੰਚ ਚੈਂਚਲ ਸਿੰਘ, ਸਰਪੰਚ ਜਰਮਲ ਸਿੰਘ ਭੰਗਾਲਾ, ਸਰਪੰਚ ਰਣਜੀਤ ਸਿੰਘ ਵਿਰਕ ਕੋਟ ਬੁੱਢਾ, ਸਰਪੰਚ ਰਣਜੀਤ ਸਿੰਘ ਝੁੱਗੀਆਂ ਨੱਥਾ ਸਿੰਘ, ਗੁਰਸਾਹਿਬ ਸਿੰਘ ਰਾਧਲਕੇ, ਸਰਪੰਚ ਦਲੇਰ ਸਿੰਘ ਦੁਬਲੀ, ਸੁਖਵੰਤ ਸਿੰਘ ਕਾਲੇਕੇ, ਸਰਪੰਚ ਸੁਖਵਿੰਦਰ ਸਿੰਘ ਸੀਤੋ ਮਹਿ ਝੁੱਗੀਆਂ, ਰਾਹੁਲ ਕੁਮਾਰ ਪ੍ਰਧਾਨ, ਗੁਰਮੀਤ ਸਿੰਘ ਸ਼ਕਰੀ, ਚੇਅਰਮੈਨ ਸੁਰਜੀਤ ਕੁਮਾਰ ਧਵਨ ਭਿੱਖੀਵਿੰਡ, ਹਰਪਿੰਦਰ ਸਿੰਘ ਬੰਬ, ਪਵਨਦੀਪ ਦੇਵਗਨ, ਤਰਸੇਮ ਸਿੰਘ, ਸੌਰਵ ਦੇਵਗਨ, ਸਰਪੰਚ ਕਰਨਜੀਤ ਸਿੰਘ ਭੱਗੂਪੁਰ ਹਵੇਲੀਆਂ, ਨਛੱਤਰ ਸਿੰਘ ਭੁੱਲਰ ਸਮੇਤ ਵੱਡੀ ਗਿਣਤੀ ’ਚ ਪਾਰਟੀ ਆਗੂ, ਵਰਕਰ, ਪੰਚ, ਸਰਪੰਚ, ਕੌਂਸਲਰ ਅਤੇ ਇਲਾਕਾ ਵਾਸੀ ਹਾਜ਼ਰ ਸਨ।