- ਨਵ-ਵਿਆਹੇ ਜੋੜਿਆਂ ਨੂੰ ਕੌਂਸਲ ਨੇ ਦਿੱਤਾ ਘਰੇਲੂ ਵਰਤੋਂ ਦਾ ਸਾਮਾਨ -ਕੌਂਸਲਰ ਸਰਬਜੀਤ ਸਿੰਘ ਭੁੱਲਰ ਨੇ 50 ਹਜ਼ਾਰ ਦੀ ਸਹਾਇਤਾ ਦਿੱਤੀ ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਇਲਾਕੇ ਦੀ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਤਰਨਤਾਰਨ ਵੱਲੋਂ ਆਪਣੀ ਸਮਾਜ ਸੇਵਾ ਦੀ ਰਵਾਇਤ ਨੂੰ ਅੱਗੇ ਤੋਰਦਿਆਂ 35ਵਾਂ ਕੰਨਿਆ ਦਾਨ ਸਮਾਗਮ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਵਿਖੇ ਕਰਵਾਇਆ ਗਿਆ। ਕੌਂਸਲ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਸਾਬਕਾ ਲੈਕਚਰਾਰ ਦੀ ਅਗਵਾਈ ਹੇਠ ਹੋਏ ਇਸ ਸਮਾਗਮ ਦੌਰਾਨ 14 ਜੋੜਿਆਂ ਦੇ ਸਮੂਹਿਕ ਵਿਆਹ ਕਰਵਾਏ ਗਏ। ਸਮਾਗਮ ਦੇ ਕਨਵੀਨਰ ਸਾਬਕਾ ਸੂਬੇਦਾਰ ਮੁਖਤਾਰ ਸਿੰਘ ਦੇ ਵਿਸ਼ੇਸ਼ ਸਹਿਯੋਗ ਨਾਲ ਕੌਂਸਲ ਦੀ ਸਮੁੱਚੀ ਟੀਮ ਨੇ ਵੱਖ-ਵੱਖ ਸੇਵਾਵਾਂ ਤੇ ਪ੍ਰਬੰਧ ਸੁਚੱਜੇ ਢੰਗ ਨਾਲ ਨਿਭਾਏ। ਸਮਾਗਮ ’ਚ ਪ੍ਰਸਿੱਧ ਸਮਾਜ ਸੇਵੀ ਤੇ ਕੌਂਸਲਰ ਸਰਬਜੀਤ ਸਿੰਘ ਭੁੱਲਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਨੇ ਸਿਟੀਜ਼ਨ ਕੌਂਸਲ ਵੱਲੋਂ ਪਿਛਲੇ 35 ਸਾਲਾਂ ਤੋਂ ਕੀਤੇ ਜਾ ਰਹੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕਰਦਿਆਂ ਸੰਸਥਾ ਨੂੰ 50 ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਵੀ ਦਿੱਤੀ। ਇਸ ਮੌਕੇ ਪ੍ਰਸਿੱਧ ਲੇਖਿਕਾ ਅਤੇ ਪ੍ਰਿੰਸੀਪਲ ਸੰਦੀਪ ਕੌਰ ਢਿੱਲੋਂ, ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬੂਹ ਹਰੀਕੇ ਨੇ ਨਵ-ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੂੰ ਚੰਗੇ ਗੁਣ ਅਪਣਾਉਣ ਅਤੇ ਸੁਖਾਵੀਂ ਪਰਿਵਾਰਕ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਸਮਾਗਮ ’ਚ ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸਮਾਜ ਸੇਵੀ ਹਰਜਿੰਦਰ ਸਿੰਘ ਵਿੱਕੀ ਠਰੂ, ਦਿਨੇਸ਼ ਗੁਪਤਾ, ਕੁਲਦੀਪ ਸਿੰਘ ਸ਼ਹਿਰੀ ਪ੍ਰਧਾਨ, ਅਰਵਿੰਦਰ ਸਿੰਘ ਮੌਜੀ, ਸਤੀਸ਼ ਕੁਮਾਰ ਮੈਨੇਜਿੰਗ ਡਾਇਰੈਕਟਰ, ਕਰਮਜੀਤ ਸਿੰਘ ਅਣਖੀ, ਸੁਰਿੰਦਰ ਸਿੰਘ ਮੱਲੀ, ਨਰਿੰਦਰ ਸਿੰਘ ਨਾਗੀ, ਪ੍ਰਿੰਸੀਪਲ ਰਮਨ ਦੂਆ ਪ੍ਰਧਾਨ ਇਨਰਵੀਲ ਕਲੱਬ, ਵਰਨਪ੍ਰੀਤ ਸਿੰਘ, ਸੰਦੀਪ ਕੁਮਾਰ ਸੋਨੂੰ ਦੋਦੇ, ਰਾਮ ਸਿੰਘ ਨਾਮਧਾਰੀ, ਹਰਜਿੰਦਰ ਸਿੰਘ ਪੱਟੀ ਮੈਨੇਜਰ ਸ੍ਰੀ ਦਰਬਾਰ ਸਾਹਿਬ ਤਰਨਤਾਰਨ, ਹੰਸਰਾਜ ਚੌਧਰੀ ਅਤੇ ਅਧਿਆਪਕਾ ਮਨਦੀਪ ਕੌਰ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਦੌਰਾਨ ਭਾਈ ਧੰਨਾ ਜੀ ਸੇਵਾ ਸੁਸਾਇਟੀ ਲੰਗਰ ਹਾਲ ਤਰਨਤਾਰਨ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਸਮੁੱਚੀ ਟੀਮ ਅਤੇ ਘਰੇਲੂ ਸ਼ਿਕਾਇਤ ਮੰਚ ਦੇ ਮੈਂਬਰਾਂ ਨੇ ਸਾਰਾ ਦਿਨ ਸੇਵਾਵਾਂ ਨਿਭਾਈਆਂ। ਕੌਂਸਲ ਦੇ ਮੈਂਬਰਾਂ ਵੱਲੋਂ ਬਰਾਤੀਆਂ ਅਤੇ ਵਿਸ਼ੇਸ਼ ਮਹਿਮਾਨਾਂ ਲਈ ਪੁੱਛਗਿੱਛ ਕੇਂਦਰ, ਚਾਹ-ਪਾਣੀ ਅਤੇ ਲੰਗਰ ਦੇ ਪ੍ਰਬੰਧ ਕੀਤੇ ਗਏ। ਇਸ ਤੋਂ ਇਲਾਵਾ ਦੋਵਾਂ ਪਰਿਵਾਰਾਂ ਦੀਆਂ ਮਿਲਣੀਆਂ ਅਤੇ ਹੋਰ ਜ਼ਰੂਰੀ ਪ੍ਰਬੰਧ ਵੀ ਸੁਚੱਜੇ ਢੰਗ ਨਾਲ ਕੀਤੇ ਗਏ। ਸਿਟੀਜ਼ਨ ਕੌਂਸਲ ਵੱਲੋਂ 14 ਨਵ-ਵਿਆਹੇ ਜੋੜਿਆਂ ਨੂੰ ਹਮੇਸ਼ਾ ਦੀ ਤਰ੍ਹਾਂ ਘਰੇਲੂ ਵਰਤੋਂ ਦਾ ਸਾਮਾਨ ਵੀ ਦਿੱਤਾ ਗਿਆ। ਇਸ ’ਚ ਡਬਲ ਬੈੱਡ, ਲੋਹੇ ਦੀ ਅਲਮਾਰੀ, ਪੱਖਾ, ਬਿਸਤਰੇ, ਬਰਤਨ, ਮੇਜ਼-ਕੁਰਸੀਆਂ, ਅਟੈਚੀ ਕੇਸ, ਲੜਕੇ ਅਤੇ ਲੜਕੀ ਦੇ ਕੱਪੜੇ, ਕੰਬਲ ਅਤੇ ਮੇਕਅੱਪ ਕਿੱਟ ਸਮੇਤ ਹੋਰ ਲੋੜੀਂਦਾ ਸਾਮਾਨ ਸ਼ਾਮਿਲ ਸੀ। ਸਮਾਗਮ ਦੀ ਸਫ਼ਲਤਾ ਲਈ ਕੌਂਸਲ ਪ੍ਰਧਾਨ ਸੁਖਵੰਤ ਸਿੰਘ ਧਾਮੀ ਅਤੇ ਕਨਵੀਨਰ ਮੁਖਤਾਰ ਸਿੰਘ ਦੀ ਅਗਵਾਈ ਹੇਠ ਅਵਤਾਰ ਸਿੰਘ ਤਨੇਜਾ ਸਾਬਕਾ ਪ੍ਰਧਾਨ, ਡਾ. ਸੁਖਦੇਵ ਸਿੰਘ ਲੌਹੁਕਾ, ਬਲਰਾਜ ਸਿੰਘ ਚਾਵਲਾ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਰੂੜ ਸਿੰਘ ਮਾਸਟਰ ਕਲੋਨੀ, ਕਮਲਪ੍ਰੀਤ ਸਿੰਘ, ਜੀਤ ਸਿੰਘ ਸਰਾਫ, ਕੁਲਵਿੰਦਰ ਸਿੰਘ ਲਵਲੀ ਲੈਕਚਰਾਰ, ਮਾਸਟਰ ਅਮਰਜੀਤ ਸਿੰਘ ਨੈਸ਼ਨਲ ਐਵਾਰਡੀ, ਹਰਿੰਦਰ ਸਿੰਘ ਪਲਾਸੌਰ, ਗੁਰਿੰਦਰਬੀਰ ਸਿੰਘ ਧਾਮੀ, ਹੈੱਡਮਾਸਟਰ ਗੁਰਦਿਆਲ ਸਿੰਘ, ਗੁਲਜ਼ਾਰ ਸਿੰਘ ਭੁੱਟੋ, ਇੰਜੀਨੀਅਰ ਜਸਦੀਪ ਸਿੰਘ ਗਾਂਧੀ, ਜਸਬੀਰ ਸਿੰਘ ਗਾਂਧੀ, ਜਸਵਿੰਦਰਪਾਲ ਸਿੰਘ ਜੱਸੀ ਵਸੀਕਾ, ਪ੍ਰਿੰਸੀਪਲ ਫੂਲਾ ਸਿੰਘ, ਪ੍ਰਿੰਸੀਪਲ ਚਮੇਲ ਸਿੰਘ, ਪ੍ਰਿੰਸੀਪਲ ਬਿਕਰਮਜੀਤ ਸਿੰਘ, ਕਸ਼ਮੀਰ ਸਿੰਘ ਓਕੇ ਟੇਲਰ, ਸੁਰਜੀਤ ਸਿੰਘ ਪਲਾਸੌਰ, ਨਰੇਸ਼ ਮਰਵਾਹਾ, ਗੁਰਿੰਦਰ ਸਿੰਘ ਸੋਨੂੰ ਟੈਂਟ, ਇੰਦਰਜੋਤ ਸਿੰਘ ਵਿੱਕੀ ਪ੍ਰਿੰਸ, ਚਰਨਜੀਤ ਸਿੰਘ ਗੁਲਾਟੀ, ਸੁਖਦੇਵ ਸਿੰਘ, ਮਨਜਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਕਾਹਲੋਂ, ਵਿਪਨ ਕੁਮਾਰ ਢੀਂਗਰਾ, ਪੰਡਤ ਜੈਦੀਪ ਭਾਰਗਵ, ਡਾ. ਨਿਰਮਲਜੀਤ ਸਿੰਘ ਵਰਪਾਲ, ਜਗਜੀਤ ਸਿੰਘ ਬੈਂਕ ਵਾਲੇ, ਹਰਜਿੰਦਰ ਸਿੰਘ ਵਾਲੀਆ ਪੱਤਰਕਾਰ, ਸੁਵਿੰਦਰ ਸਿੰਘ ਅਰੋੜਾ ਸਵੀਟਸ, ਗੁਰਮੁਖ ਸਿੰਘ ਠੇਕੇਦਾਰ ਅਤੇ ਪ੍ਰਿੰਸੀਪਲ ਮਲਕੀਤ ਸਿੰਘ ਸਮੇਤ ਸਮੂਹ ਮੈਂਬਰਾਂ ਨੇ ਸੇਵਾਵਾਂ ਨਿਭਾਈਆਂ। ਅੰਤ ’ਚ ਸਿਟੀਜ਼ਨ ਕੌਂਸਲ ਵੱਲੋਂ ਸਮਾਗਮ ਵਿਚ ਪਹੁੰਚੀਆਂ ਸਮੂਹ ਸ਼ਖ਼ਸੀਅਤਾਂ, ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ, ਪ੍ਰੈੱਸ ਦੇ ਨੁਮਾਇੰਦਿਆਂ ਅਤੇ ਦਾਨੀ ਸੱਜਣਾਂ ਨੂੰ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ----------- ਬਾਕਸ- ਇਨ੍ਹਾਂ ਮੈਂਬਰਾਂ ਨੇ ਵੱਧ ਚੜ੍ਹ ਕੇ ਪਾਇਆ ਯੋਗਦਾਨ ਇਸ ਤੋਂ ਇਲਾਵਾ ਸਹਿਯੋਗੀ ਮੈਂਬਰਾਂ ਮਾਸਟਰ ਗੁਲਬਾਗ ਸਿੰਘ ਕੁਹਾੜਕਾ, ਕੁਲਵਿੰਦਰ ਸਿੰਘ ਪਿੰਕਾ, ਕੁਲਰਾਜਬੀਰ ਸਿੰਘ ਕੰਗ, ਹਰਜਿੰਦਰ ਸਿੰਘ ਅਰੋੜਾ, ਕੁਲਦੀਪ ਸਿੰਘ ਢਿੱਲੋਂ, ਬਿਕਰਮਜੀਤ ਸਿੰਘ ਕੰਗ, ਦਿਲਬਾਗ ਸਿੰਘ ਜੋਧਾ, ਅਮਰੀਕ ਸਿੰਘ ਪਿੱਦੀ, ਲੱਖਾ ਸਿੰਘ ਪ੍ਰਧਾਨ, ਤਜਿੰਦਰਦੀਪ ਸਿੰਘ ਦੀਪੀ, ਰਵਿੰਦਰ ਸਿੰਘ ਅਨੰਦ, ਲਖਵਿੰਦਰ ਕੌਰ, ਪੰਡਤ ਗਗਨਦੀਪ ਸਿੰਘ ਭਾਰਗਵ ਅਤੇ ਜੱਸਾ ਪਲਾਸੌਰ ਸਮੇਤ ਹੋਰ ਸਹਿਯੋਗੀਆਂ ਨੇ ਵੀ ਵੱਧ-ਚੜ੍ਹ ਕੇ ਯੋਗਦਾਨ ਪਾਇਆ।