ਪੱਟੀ ’ਚ ਮਹੰਤ ਰਾਮ ਪ੍ਰਕਾਸ਼ ਦਾਸ ਮਹਾਰਾਜ ਦੀ 17ਵੀਂ ਬਰਸੀ 15 ਨੂੰ ਮਨਾਈ ਜਾਵੇਗੀ ਪੱਟੀ ’ਚ ਮਹੰਤ ਰਾਮ ਪ੍ਰਕਾਸ਼ ਦਾਸ ਮਹਾਰਾਜ ਦੀ 17ਵੀਂ ਬਰਸੀ 15 ਨਵੰਬਰ ਨੂੰ ਮਨਾਈ ਜਾਵੇਗੀ
Publish Date: Wed, 11 Nov 2026 05:26 PM (IST)
Updated Date: Wed, 11 Nov 2026 05:30 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਬਾਵਾ ਲਾਲ ਦਿਆਲ ਜੀ ਦੇ ਪਰਮ ਭਗਤ ਮਹੰਤ ਜੱਜ ਭਾਟੀਆ ਅਤੇ ਸਮੂਹ ਸੰਗਤਾਂ ਦੇ ਉੱਦਮ ਸਦਕਾ ਮੰਦਰ ਲਾਲ ਦੁਆਰਾ, ਗੁਰੂ ਨਾਨਕ ਕਲੋਨੀ, ਨੇੜੇ ਬੁਆਣਾ ਮੰਦਰ, ਪੱਟੀ ਵਿਖੇ ਮਹਾਂਮੰਡਲੇਸ਼ਵਰ ਸ਼੍ਰੀ 1008 ਮਹੰਤ ਰਾਮ ਪ੍ਰਕਾਸ਼ ਦਾਸ ਮਹਾਰਾਜ ਦਤਾਰਪੁਰ ਵਾਲੇ ਦੀ 17ਵੀਂ ਬਰਸੀ 15 ਨਵੰਬਰ ਨੂੰ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾਵੇਗੀ। ਇਹ ਸਮਾਗਮ ਮੌਜੂਦਾ ਗੱਦੀ ਨਸ਼ੀਨ ਮਹਾਂਮੰਡਲੇਸ਼ਵਰ ਮਹੰਤ ਰਮੇਸ਼ ਦਾਸ ਮਹਾਰਾਜ ਦਤਾਰਪੁਰ ਵਾਲੇ ਦੀ ਛਤਰ-ਛਾਇਆ ਹੇਠ ਕਰਵਾਇਆ ਜਾ ਰਿਹਾ ਹੈ। ਸਮਾਗਮ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤਕ ਹੋਵੇਗਾ। ਇਸ ਮੌਕੇ ਮਹੰਤ ਹਰੀ ਨਰਾਇਣ ਦਿੱਲੀ ਵਾਲੇ, ਮਹੰਤ ਤ੍ਰਿਵੈਣੀ ਗਿਰੀ ਪੱਟੀ ਵਾਲੇ, ਸਵਾਮੀ ਕੌਸ਼ਲਿੰਦਰ ਮਹਾਰਾਜ, ਬਾਬਾ ਪ੍ਰਤਾਪ ਦਾਸ ਪਨਗੋਟੇ ਵਾਲੇ ਸਮੇਤ ਵੱਖ-ਵੱਖ ਸੰਤ-ਮਹਾਂਪੁਰਸ਼ ਸ਼ਿਰਕਤ ਕਰਨਗੇ। ਸਮਾਗਮ ’ਚ ਅਨਿਲ ਕੁਮਾਰ ਚੋਪੜਾ ਈਓ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਵਿਨੋਦ ਕੁਮਾਰ ਖੰਨਾ ਪ੍ਰਧਾਨਗੀ ਕਰਨਗੇ। ਜੋਤੀ ਪ੍ਰਚੰਡ ਦੀ ਰਸਮ ਪ੍ਰਿੰਸੀਪਲ ਜਸਬੀਰ ਕੌਰ, ਝੰਡੇ ਦੀ ਰਸਮ ਐਡਵੋਕੇਟ ਰਾਜਪ੍ਰੀਤ ਸਿੰਘ, ਆਰਤੀ ਪੂਜਨ ਐਡਵੋਕੇਟ ਜਸਵਿੰਦਰ ਸਿੰਘ ਬੇਦੀ ਅਤੇ ਹਵਨ ਦੀ ਪੂਰਨ ਆਹੂਤੀ ਐਡਵੋਕੇਟ ਜਤਿੰਦਰ ਦੇਵਗਨ ਵੱਲੋਂ ਪਾਈ ਜਾਵੇਗੀ। ਲੰਗਰ ਦਾ ਉਦਘਾਟਨ ਗੁਰਪ੍ਰੀਤ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਮਜ਼ਦੂਰ ਯੂਨੀਅਨ ਕਰਨਗੇ। ਇਸ ਮੌਕੇ ਸੰਤ-ਮਹਾਪੁਰਸ਼ਾਂ ਤੋਂ ਇਲਾਵਾ ਸਮਾਜਿਕ, ਧਾਰਮਿਕ ਅਤੇ ਵਪਾਰਕ ਖੇਤਰ ਦੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਜਾਵੇਗਾ। ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਅੰਤ ’ਚ ਮਹੰਤ ਜੱਜ ਭਾਟੀਆ ਅਤੇ ਬਾਵਾ ਲਾਲ ਭਜਨ ਮੰਡਲੀ ਪੱਟੀ ਦੇ ਸਮੂਹ ਮੈਂਬਰਾਂ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਸਮਾਗਮ ’ਚ ਪਹੁੰਚ ਕੇ ਮਹਾਂਪੁਰਸ਼ਾਂ ਦਾ ਆਸ਼ੀਰਵਾਦ ਪ੍ਰਾਪਤ ਕਰਨ।