ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਆਮ ਆਦਮੀ ਪਾਰਟੀ ਦੇ ਬੁੱਧੀਜੀਵੀ ਵਿੰਗ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਉਦਯੋਗ ਵਿਕਾਸ ਕਾਰਪੋਰੇਸ਼ਨ ਦੇ ਡਾਇਰੈਕਟਰ ਗੁਰਸੇਵਕ ਸਿੰਘ ਔਲਖ ਦੇ ਟੱਕਰ ਸਾਹਿਬ ਨੇੜੇ ਸਥਿਤ ਦਫ਼ਤਰ ਵਿਖੇ ਪਾਰਟੀ ਦੇ ਇਸਤਰੀ ਵਿੰਗ ਨਾਲ ਸਬੰਧਿਤ ਲਗਭਗ 90 ਬੀਬੀਆਂ ਦਾ ਇਕੱਠ ਹੋਇਆ। ਇਸ ਮੌਕੇ ਬੀਬੀਆਂ ਨੇ ਗੁਰਸੇਵਕ ਸਿੰਘ ਔਲਖ ਨੂੰ ਆਪਣਾ ਸਮਰਥਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਗੁਰਸੇਵਕ ਸਿੰਘ ਔਲਖ ਨੇ ਇਕੱਠੀਆਂ ਹੋਈਆਂ ਬੀਬੀਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬੀਬੀਆਂ ਨੇ ਆਮ ਆਦਮੀ ਪਾਰਟੀ ਦੀ ਜਿੱਤ ਲਈ ਅਹਿਮ ਯੋਗਦਾਨ ਪਾਇਆ ਸੀ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸੇ ਤਰ੍ਹਾਂ ਪਾਰਟੀ ਦੀਆਂ ਮਹਿਲਾ ਵਰਕਰਾਂ ਸਾਲ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਵੀ ਪੂਰੀ ਮਿਹਨਤ ਅਤੇ ਲਗਨ ਨਾਲ ਕੰਮ ਕਰਦਿਆਂ ਪਾਰਟੀ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਪਾਉਣਗੀਆਂ। ਇਸ ਮੌਕੇ ਗੁਰਮੀਤ ਕੌਰ ਵੇਂਈਂਪੂੰਈ, ਨਰਿੰਦਰ ਕੌਰ ਵੇਂਈਂਪੂੰਈ, ਸ਼ਰਨਜੀਤ ਕੌਰ ਵੇਂਈਂਪੂੰਈ, ਬਲਜੀਤ ਕੌਰ ਖਡੂਰ ਸਾਹਿਬ, ਦਲਜੀਤ ਕੌਰ ਖਡੂਰ ਸਾਹਿਬ, ਸੁਖਜੀਤ ਕੌਰ ਖਡੂਰ ਸਾਹਿਬ, ਲਖਵਿੰਦਰ ਲਾਡੋ ਮਾਣੋਚਾਹਲ, ਕਰਮਜੀਤ ਮਾਣੋਚਾਹਲ, ਜਸਬੀਰ ਕੌਰ ਪੱਟੀ, ਹਰਜੀਤ ਕੌਰ, ਰਾਜਵਿੰਦਰ ਭੱਠਲ, ਮਨਦੀਪ ਚੌਧਰੀਵਾਲਾ, ਗੁਰਮੀਤ ਕੌਰ ਨੂਰਦੀ ਅੱਡਾ, ਸ਼ਰਨਜੀਤ ਕੌਰ, ਸਰੋਜ ਕੌਰ, ਕਸ਼ਮੀਰ ਕੌਰ, ਰਾਜਵਿੰਦਰ ਕੌਰ, ਸੁਰਿੰਦਰ ਕੌਰ, ਰਵਿੰਦਰ ਕੌਰ, ਸੁਖਜੀਤ ਕੌਰ, ਰਸ਼ਪਾਲ ਕੌਰ ਸਰਲੀ, ਮਨਪ੍ਰੀਤ ਕੌਰ ਦਾਗਪੁਰ, ਹਰਜੀਤ ਕੌਰ ਕੀੜੀ ਸਾਹੀ, ਦਵਿੰਦਰ ਵੈਰੋਵਾਲ, ਸੁਖਵਿੰਦਰ ਖਵਾਸਪੁਰ, ਮਨਦੀਪ ਕੌਰ ਖਵਾਸਪੁਰ, ਗੁਰਬਿੰਦਰ ਉੱਪਲ, ਸੁਨੀਤਾ ਰਾਣੀ, ਜੋਬਨਜੀਤ ਕੱਲਾ, ਲਖਵਿੰਦਰ ਸਰਲੀ, ਸੰਦੀਪ ਸਰਲੀ, ਸਰਬਨਵੰਤ ਸਰਲੀ, ਪਰਵਿੰਦਰ ਖੱਖ, ਰਣਜੀਤ ਕੌਰ ਤਖ਼ਤ ਚੱਕ, ਦਲਜੀਤ ਸਹਿਸਰਾ, ਪਰਮਜੀਤ ਤੱਖੂਚੱਕ, ਮਨਪ੍ਰੀਤ ਬਾਣੀਆਂ, ਸੁਰਿੰਦਰ ਕੰਗ, ਜੰਬੂ ਬਾਣੀਆ, ਸਰਬਜੀਤ ਏਕਲ ਗੱਡਾ, ਜੋਤੀ, ਜਤਿੰਦਰ, ਬਲਵਿੰਦਰ ਵੜਿੰਗ ਮੋਹਨਪੁਰ, ਰਾਜਵਿੰਦਰ ਕੋਟਲੀ, ਮਨਦੀਪ ਚੱਕ ਖਰੇ ਖਾਂ, ਜਗਦੀਸ਼ ਸੰਘਰ, ਹਰਜੀਤ ਜਹਾਂਗੀਰ, ਬਲਜੀਤ ਰੇਖ ਸੇਖ ਫੱਡਾ, ਕੁਲਵਿੰਦਰ ਭੈਣੀ, ਨਰਿੰਦਰ ਕੌਰ ਢੋਟਾ, ਮਨਜੀਤ ਅਹਿਮਦਪੁਰ, ਰਜਿੰਦਰ ਕੌਰ ਖਡੂਰ ਸਾਹਿਬ, ਸਰਬਜੀਤ ਵੈਰੋਵਾਲ, ਸੁਮਨਜੀਤ ਮੁਗਲਾਣੀ, ਰਮਾ ਸ਼ੇਰੋਂ, ਕਰਮਜੀਤ ਪਲਾਸੌਰ, ਕੁਲਵੰਤ ਵੇਈਂਪੂੰਈ, ਨਰਿੰਦਰ ਕੌਰ ਜਲਾਲਾਬਾਦ, ਹਰਸਿਮਰਨ ਮੀਆਂਵਿੰਡ, ਸੁਖਵਿੰਦਰ ਸੰਗਰ ਕਲਾਂ, ਕੁਲਦੀਪ ਸੰਘਰ, ਜਸਬੀਰ ਰਟੋਲ, ਸਵਰਨਜੀਤ ਕੌਰ ਪੱਟੀ, ਬਲਜਿੰਦਰ ਮਾਣੋਚਾਹਲ, ਪ੍ਰਕਾਸ਼ ਕੌਰ ਚਾਹਲ, ਕੰਵਲਜੀਤ ਕੌਰ ਚਾਹਲ, ਪ੍ਰਭਦੀਪ ਕੌਰ ਪੱਟੀ, ਸੁਖਦੀਪ ਚਾਹਲ, ਇੰਦੂਬਾਲਾ ਅਗਰਵਾਲ, ਸੁਦੇਸ਼ ਰਾਣੀ, ਤ੍ਰਿਪਤਪਾਲ ਕੌਰ ਮਰਗਿੰਦਪੁਰੀ ਅਤੇ ਜਗਜੀਤ ਕੌਰ ਸਮੇਤ ਹੋਰ ਬੀਬੀਆਂ ਆਦਿ ਹਾਜ਼ਰ ਸਨ।