ਦਿਲਰਾਜ ਕੌਰ ਸੋਹਲ ਨੂੰ ਸਿਆਸੀ ਆਗੂਆਂ ਵੱਲੋਂ ਸ਼ਰਧਾ ਦੇ ਫੁੱਲ ਭੇਟ
ਦਿਲਰਾਜ ਕੌਰ ਸੋਹਲ ਨੂੰ ਸਿਆਸੀ ਆਗੂਆਂ ਕੀਤੇ ਸ਼ਰਧਾ ਦੇ ਫੁੱਲ ਭੇਟ
Publish Date: Tue, 10 Nov 2026 07:28 PM (IST)
Updated Date: Tue, 10 Nov 2026 07:30 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਅੱਡਾ ਝਬਾਲ ਵਿਖੇ ਸਥਿਤ ਸੋਹਲ ਮੈਡੀਕਲ ਸਟੋਰ ਦੇ ਮਾਲਕ ਡਾ. ਗੁਰਨੇਕ ਸਿੰਘ ਸੋਹਲ ਦੀ ਪਤਨੀ ਦਿਲਰਾਜ ਕੌਰ ਸੋਹਲ ਦਾ ਕੁਝ ਦਿਨ ਪਹਿਲਾਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿੱਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਸੈਣ ਭਗਤ ਵਿਖੇ ਹਜ਼ੂਰੀ ਰਾਗੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਸਮੇਂ ਕਾਂਗਰਸ ਪਾਰਟੀ ਦੇ ਉਘੇ ਆਗੂ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਸਤਨਾਮ ਸਿੰਘ, ਨਿਰਵੈਲ ਸਿੰਘ, ਸ਼ਰਨਪ੍ਰੀਤ ਸਿੰਘ ਕੈਨੇਡਾ ਬੇਟਾ, ਤਨਵੀਰ ਕੌਰ ਬੇਟੀ, ਗੁਰਭਾਗ ਸਿੰਘ ਸੋਹਲ, ਸ਼ੈਲੀ ਸੋਹਲ, ਮਨਜਿੰਦਰ ਸਿੰਘ ਮੰਨਾ, ਸਰਪੰਚ ਗੁਰਭੇਜ ਸਿੰਘ ਚੀਮਾ, ਡਾ. ਬਲਜੀਤ ਸਿੰਘ ਛਾਪਾ, ਮਲਕੀਤ ਸਿੰਘ, ਗੁਰਨਾਮ ਸਿੰਘ ਸੋਹਲ, ਸਰਪੰਚ ਸਰਵਣ ਸਿੰਘ ਸੋਹਲ, ਮਾਸਟਰ ਅਵਤਾਰ ਸਿੰਘ ਸੋਹਲ, ਡਾ. ਦਲਬੀਰ ਸਿੰਘ ਪੰਜਵੜ੍ਹ, ਡਾ. ਗੁਰਮੀਤ ਸਿੰਘ ਠੱਠਾ, ਡਾ. ਨਿਰਵੈਲ ਸਿੰਘ ਝਬਾਲ, ਡਾ. ਦਿਲਬਾਗ ਸਿੰਘ ਸੇ਼ਖ, ਡਾ. ਸ਼ਮਸ਼ੇਰ ਸਿੰਘ ਸ਼ੇਖ, ਡਾ. ਪ੍ਰਦੀਪ ਸਿੰਘ ਪੰਡੋਰੀ, ਡਾ. ਰੇਸ਼ਮ ਸਿੰਘ ਭੋਜੀਆ, ਡਾ. ਗੁਰਲਾਲ ਸਿੰਘ ਭੁੱਚਰ, ਡਾ. ਮਨਜਿੰਦਰ ਸਿੰਘ ਭੁੱਚਰ ਆਦਿ ਹਾਜ਼ਰ ਸਨ।