- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਤਾ ਸੁਖਰਾਜ ਕੌਰ ਨੂੰ ਅੰਤਿਮ ਅਰਦਾਸ ਮੌਕੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਭੇਟ

ਸਰਬਜੀਤ ਸਿੰਘ ਛੀਨਾ•ਪੰਜਾਬੀ ਜਾਗਰਣ
ਖਾਲੜਾ : ਬਾਰਡਰ ਏਰੀਆ ਦੇ ਪਿੰਡ ਡੱਲ ਵਿਖੇ ਪੱਤਰਕਾਰ ਦਾਰਾ ਸਿੰਘ ਡੱਲ ਦੇ ਮਾਤਾ ਸੁਖਰਾਜ ਕੌਰ ਪਤਨੀ ਸੇਵਾ ਸਿੰਘ ਪਹਿਲਵਾਨ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਦੇ ਨਮਿੱਤ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਦੁਆਰਾ ਬਾਬਾ ਅਲਖੀ ਰਾਮ ਜੀ ਵਿਖੇ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਵੱਲੋਂ ਵੈਰਾਗਮਈ ਕੀਰਤਨ ਕੀਤੇ ਗਏ। ਇਸ ਉਪਰੰਤ ਭੋਗ ’ਚ ਪਹੁੰਚੀਆਂ ਵੱਖ-ਵੱਖ ਸਿਆਸੀ, ਧਾਰਮਿਕ, ਕਿਸਾਨ ਅਤੇ ਹੋਰ ਜਥੇਬੰਦੀਆਂ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਹਾਜ਼ਰੀ ਭਰਦਿਆਂ ਹਲਕਾ ਖੇਮਕਰਨ ਤੋਂ ਵਿਧਾਇਕ ਸਰਵਨ ਸਿੰਘ ਧੁੰਨ, ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਖੇਮਕਰਨ ਤੋਂ ਸੀਨੀਅਰ ਆਗੂ ਗੁਰਮੁਖ ਸਿੰਘ ਘੁਲਾ ਬਲੇਹਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਗੁਰਜੀਤ ਸਿੰਘ ਗੰਡੀਵਿੰਡ, ਹਲਕਾ ਖੇਮਕਰਨ ਤੋਂ ਭਾਜਪਾ ਦੇ ਸੀਨੀਅਰ ਆਗੂ ਦਲਬੀਰ ਸਿੰਘ ਅਲਗੋਂ, ਮੇਜਰ ਸਿੰਘ ਕਸੇਲ, ਬੀਕੇਯੂ ਕਾਦੀਆਂ ਵੱਲੋਂ ਗੁਰਸਾਹਿਬ ਸਿੰਘ ਡੱਲ ਅਤੇ ਹੋਰ ਬਹੁਤ ਸਾਰੀਆਂ ਸ਼ਖ਼ਸੀਅਤਾਂ ਵੱਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।
ਇਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੇ ਕਿਹਾ ਕਿ ਦੋ ਸ਼ਬਦਾਂ ਤੋਂ ਬਣੇ ਇਸ ਸ਼ਬਦ ’ਚ ਜਿੱਥੇ ਪੂਰੀ ਦੁਨੀਆ ਦੀ ਕਾਇਨਾਤ ਅਤੇ ਮੋਹ ਮਮਤਾ ਵਸਦੀ ਹੈ। ਉੱਥੇ ਹੀ ਮਾਂ ਦੇ ਜਾਣ ਦਾ ਦਰਦ ਸਿਰਫ ਉਹੀ ਬਿਆਨ ਕਰ ਸਕਦਾ ਹੈ, ਜਿਸ ਕੋਲੋਂ ਉਸ ਦੀ ਮਾਂ ਵਿੱਛੜੀ ਹੋਵੇ ਜਾਂ ਜਿਸ ਨੇ ਸਾਰੀ ਉਮਰ ਉਸ ਦੀ ਕਮੀ ਨੂੰ ਹੰਢਾਇਆ ਹੋਵੇ। ਬੁਲਾਰਿਆਂ ਵੱਲੋਂ ਵੀ ਇਸ ਦੁਖਦਾਈ ਘੜੀ ’ਚ ਪੀੜਤ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਗਈ ਅਤੇ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਲਈ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕੀਤੀ ਗਈ। ਇਸ ਉਪਰੰਤ ਅਰਦਾਸੀ ਸਿੰਘਾਂ ਵੱਲੋਂ ਗੁਰੂ ਸਾਹਿਬ ਜੀ ਦੇ ਚਰਨਾਂ ’ਚ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ ਅਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਮੌਕੇ ਹਾਜ਼ਰ ਸ਼ਖ਼ਸੀਅਤਾਂ ’ਚ ਮਾਸਟਰ ਰੇਸ਼ਮ ਸਿੰਘ, ਸਵਿੰਦਰ ਸਿੰਘ ਬਲੇਹਰ, ਜਗਤਾਰ ਸਿੰਘ, ਗੁਰਪ੍ਰੀਤ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ, ਹਰਜਿੰਦਰ ਸਿੰਘ ਬੁਰਜ, ਰੇਸ਼ਮ ਸਿੰਘ ਪੀਏ ਅਤੇ ਹੋਰ ਬਹੁਤ ਸਾਰੀਆਂ ਸੰਗਤਾਂ ਵੱਲੋਂ ਹਾਜ਼ਰੀ ਭਰੀ ਗਈ ਸੀ।