- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੁਰਿੰਦਰ ਸਿੰਘ ਭੱਠੇ ਵਾਲੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਬੱਲੂ ਮਹਿਤਾ, •ਪੰਜਾਬੀ ਜਾਗਰਣ, ਪੱਟੀ : ਪਰਵਿੰਦਰ ਸਿੰਘ ਸੀਟਾ ਦੇ ਪਿਤਾ ਅਤੇ ਇਲਾਕੇ ਦੀ ਜਾਣੀ-ਪਛਾਣੀ ਸ਼ਖ਼ਸੀਅਤ ਸੁਰਿੰਦਰ ਸਿੰਘ ਭੱਠੇ ਵਾਲੇ, ਜਿਨ੍ਹਾਂ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ, ਨਮਿਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਬੀਬੀ ਰਜਨੀ ਜੀ, ਪੱਟੀ ਵਿਖੇ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਤੋਂ ਇਲਾਵਾ ਇਲਾਕੇ ਦੀਆਂ ਸੰਗਤਾਂ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਸਮਾਗਮ ਦੌਰਾਨ ਭਾਈ ਜਰਨੈਲ ਸਿੰਘ ਕੁਹਾੜਕਾ, ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਇਸ ਉਪਰੰਤ ਭਾਈ ਕੁਲਵਿੰਦਰ ਸਿੰਘ ਹੈੱਡ ਗ੍ਰੰਥੀ ਗੁਰਦੁਆਰਾ ਬੀਬੀ ਰਜਨੀ ਪੱਟੀ ਵੱਲੋਂ ਅੰਤਿਮ ਅਰਦਾਸ ਕੀਤੀ ਗਈ।
ਇਸ ਮੌਕੇ ਡਾ. ਜਸਬੀਰ ਸਿੰਘ ਚੀਮਾ ਨੇ ਸ਼ਰਧਾਂਜਲੀ ਸਮਾਗਮ ’ਚ ਪਹੁੰਚੀਆਂ ਸੰਗਤਾਂ ਅਤੇ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਫੋਨ ਰਾਹੀਂ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਸੁਰਿੰਦਰ ਸਿੰਘ ਭੱਠੇ ਵਾਲੇ ਦੇ ਦੇਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਪ੍ਰਿੰਸੀਪਲ ਹਰਦੀਪ ਸਿੰਘ ਸਾਬਕਾ ਚੇਅਰਮੈਨ ਪੰਜਾਬ, ਸੰਦੀਪ ਪੁਰੀ ਓਐੱਸਡੀ ਸਾਬਕਾ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ, ਜਗਤਾਰ ਸਿੰਘ ਬੁਰਜ਼ ਸਾਬਕਾ ਚੇਅਰਮੈਨ, ਰਾਜੇਸ਼ ਭਾਰਦਵਾਜ ਐੱਮਡੀ ਸ਼ਹੀਦ ਭਗਤ ਸਿੰਘ ਵਿੱਦਿਅਕ ਸੰਸਥਾਵਾਂ ਪੱਟੀ, ਐਡਵੋਕੇਟ ਸੁਖਬੀਰ ਸਿੰਘ ਸ਼ਹੀਦ, ਬਲਬੀਰ ਸਿੰਘ ਲੁਹਾਰੀਆਂ ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਲੋਕਲ ਕਮੇਟੀ ਪੱਟੀ, ਪ੍ਰੋਫੈਸਰ ਵਿਜੇ ਸ਼ਰਮਾ, ਵਜ਼ੀਰ ਸਿੰਘ ਪਾਰਸ, ਅਸ਼ਵਨੀ ਕੁਮਾਰ ਕਾਲਾ ਮਹਿਤਾ, ਭੁਪਿੰਦਰ ਸਿੰਘ ਮਿੰਟੂ ਮਾਹੀਂ, ਅਸ਼ੋਕ ਬਜਾਜ, ਸੁਨੀਲ ਕੁਮਾਰ ਲਵਲੀ ਅਰੋੜਾ ਕੌਂਸਲਰ, ਦੀਪਕ ਮਹਿਤਾ, ਗੁਰਬਚਨ ਸਿੰਘ ਲਾਲੀ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਚਰਨ ਸਿੰਘ ਚੰਨ ਪ੍ਰਧਾਨ, ਪ੍ਰਿੰਸੀਪਲ ਰਜਿੰਦਰ ਮਰਵਾਹਾ, ਗੁਰਸਾਹਿਬ ਸਿੰਘ, ਮਨਜਿੰਦਰ ਸਿੰਘ ਦਾਸੂਵਾਲ, ਜਸਬੀਰ ਸਿੰਘ ਗਿੱਲ ਭੱਠੇ ਵਾਲੇ, ਭੁਪਿੰਦਰ ਸਿੰਘ ਸੇਖੋਂ, ਰਾਜੇਸ਼ ਸ਼ਰਮਾ, ਅਮਨੀਸ਼ ਬੱਤਰਾ, ਰਾਕੇਸ਼ ਟੋਨੀ, ਡਾ. ਦੇਸ਼ ਰਾਜ ਬਧਵਾਰ, ਸੰਜੀਵ ਬਧਵਾਰ, ਸੁਭਾਸ਼ ਸ਼ਰਮਾ, ਕੰਤਵੀਰ ਸੂਦ, ਜਗਦੀਪ ਪੇਂਟਰ, ਮਾਸਟਰ ਬਿਕਰਮਜੀਤ ਸਿੰਘ ਵਾਲੀਆ, ਜਗਜੀਤ ਸਿੰਘ ਵਾਲੀਆ, ਰਜਿੰਦਰ ਪਾਠਕ, ਅਜੇ ਪ੍ਰਧਾਨ, ਰਾਕੇਸ਼ ਕਮਲ ਸਾਬਕਾ ਕੌਂਸਲਰ, ਰਣਜੀਤ ਸਿੰਘ ਉੱਪਲ ਸਾਬਕਾ ਕੌਂਸਲਰ, ਕੌਂਸਲਰ ਕਰਨਬੀਰ ਸਿੰਘ ਧਾਰੀਵਾਲ, ਬਲਵੰਤ ਰਾਏ ਉੱਪਲ, ਚੇਤਨ ਸ਼ਰਾਫ਼, ਹਰਬੰਸ ਸਿੰਘ ਕਾਲੇਕੇ, ਦੀਪਕ ਚੌਧਰੀ, ਸ਼ੇਰੂ, ਜਸਵੰਤ ਸਿੰਘ, ਪ੍ਰੇਮ ਪ੍ਰਕਾਸ਼ ਸਿੰਘ ਜੋਲੀ, ਮਨੋਜ ਸ਼ਰਮਾ, ਪਵਨ ਮਨਚੰਦਾ, ਰਾਜਵਿੰਦਰ ਸਿੰਘ ਪੈਰੀਂ, ਭਵਨ ਕੁਮਾਰ ਟਾਹ, ਸੁਰਿੰਦਰ ਸਿੰਘ ਪ੍ਰਧਾਨ, ਜੁਗਿੰਦਰ ਸਿੰਘ ਕਾਲਾ ਗੈਸ ਵਾਲਾ, ਦਿਨੇਸ਼ ਕੁਮਾਰ ਸੰਨੀ ਪਾਠਕ, ਅਮੀਰ ਸਿੰਘ ਦਾਸੂਵਾਲ, ਵਿਪਨ ਭੱਲਾ, ਸੰਜੀਵ ਅਰੋੜਾ, ਸੁਮਨ ਭੱਲਾ, ਡਾ. ਹਰਬੰਸ ਸਿੰਘ, ਉਪਿੰਦਰ ਮਰਵਾਹਾ, ਸੂਰਜ ਪ੍ਰਕਾਸ਼, ਹਰਜਿੰਦਰ ਸਿੰਘ ਬੌਬੀ, ਆਰਪੀ ਸਿੰਘ, ਪ੍ਰਮਿੰਦਰ ਸਿੰਘ ਬੱਬੂ, ਗੁਰਦਿਆਲ ਸਿੰਘ ਭੁੱਲਰ, ਸੰਜੀਵ ਕਪੂਰ ਅਤੇ ਕਾਮਰੇਡ ਅਜੇ ਸ਼ਰਮਾ ਸਮੇਤ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਬਲਬੀਰ ਸਿੰਘ ਲੁਹਾਰੀਆ ਪ੍ਰਧਾਨ ਗੁਰਦੁਆਰਾ ਬੀਬੀ ਰਜਨੀ ਲੋਕਲ ਕਮੇਟੀ ਪੱਟੀ ਵੱਲੋਂ ਪਰਿਵਾਰਕ ਮੈਂਬਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।