ਸਵ. ਚੀਮਾ ਨੂੰ ਸਿਆਸੀ ਤੇ ਕਿਸਾਨ ਆਗੂਆਂ ਨੇ ਸ਼ਰਧਾ ਦੇ ਫੁੱਲ ਕੀਤੇ ਭੇਟ ਮੋਹਕਮ ਸਿੰਘ ਚੀਮਾ ਨੂੰ ਸਿਆਸੀ ਤੇ ਕਿਸਾਨ ਆਗੂਆਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ
Publish Date: Fri, 06 Nov 2026 05:41 PM (IST)
Updated Date: Fri, 06 Nov 2026 05:44 PM (IST)
ਨਰਿੰਦਰ ਸਿੰਘ ਦੋਦੇ•ਪੰਜਾਬੀ ਜਾਗਰਣ, ਸਰਾਏ ਅਮਾਨਤ ਖਾਂ : ਕਿਸਾਨ ਆਗੂ ਮੋਹਕਮ ਸਿੰਘ ਚੀਮਾ, ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਸੜਕ ਹਾਦਸੇ ’ਚ ਦੇਹਾਂਤ ਹੋ ਗਿਆ ਸੀ, ਦੀ ਆਤਮਿਕ ਸ਼ਾਂਤੀ ਲਈ ਆਰੰਭ ਕਰਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਉਪਰੰਤ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਭਾਈ ਸਰੋਜ ਕੰਵਲਦੀਪ ਸਿੰਘ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਅੰਤਿਮ ਅਰਦਾਸ ਉਪਰੰਤ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਅਤੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸਵ. ਮੋਹਕਮ ਸਿੰਘ ਚੀਮਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਉਨ੍ਹਾਂ ਨੂੰ ਯਾਦ ਕੀਤਾ। ਇਸ ਮੌਕੇ ਕਾਂਗਰਸ ਪਾਰਟੀ ਦੇ ਉਘੇ ਆਗੂ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਹੀਰਾ ਸਿੰਘ ਮੱਲ੍ਹੀ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਬੀਬਾ ਕੰਚਨਪ੍ਰੀਤ ਕੌਰ, ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਦੇ ਮੈਨੇਜਰ ਧਰਵਿੰਦਰ ਸਿੰਘ, ਮੀਤ ਮੈਨੇਜਰ ਦਿਲਬਾਗ ਸਿੰਘ ਝਬਾਲ, ਹਰਦੀਪ ਸਿੰਘ ਰਸੂਲਪੁਰ, ਸਰਪੰਚ ਮਹਾਂਬੀਰ ਸਿੰਘ ਚੀਮਾ, ਪ੍ਰਧਾਨ ਪਰਮਜੀਤ ਸਿੰਘ ਛੀਨਾ, ਗੁਰਭੇਜ ਸਿੰਘ ਚੀਮਾ, ਜ਼ੋਨ ਸਰਪ੍ਰਸਤ ਸੁਖਵੰਤ ਸਿੰਘ ਗੰਡੀਵਿੰਡ, ਚੇਅਰਮੈਨ ਗੁਰਬੀਰ ਸਿੰਘ ਝਬਾਲ, ਚੇਅਰਮੈਨ ਹਰਵੰਤ ਸਿੰਘ ਝਬਾਲ, ਸਰਪੰਚ ਹਰਦਿਆਲ ਸਿੰਘ ਝਬਾਲ, ਕ੍ਰਿਪਾਲ ਸਿੰਘ ਖੇਤੀਬਾੜੀ ਵਿਭਾਗ, ਡਾ. ਸਤਵਿੰਦਰ ਸਿੰਘ ਬਾਠ, ਚੇਅਰਮੈਨ ਸੁਖਰਾਜ ਸਿੰਘ ਬੀਕੇ, ਸਰਪੰਚ ਵਰਿੰਦਰਜੀਤ ਸਿੰਘ ਵਿੰਦੂ ਝਬਾਲ, ਪ੍ਰੈੱਸ ਸਕੱਤਰ ਕੁਲਜੀਤ ਸਿੰਘ, ਰਣਜੀਤ ਸਿੰਘ ਰਾਣਾ ਰਸੂਲਪੁਰ, ਵਰਿੰਦਰ ਸਿੰਘ ਚੀਮਾ, ਗੁਰਬਿੰਦਰ ਸਿੰਘ ਚੀਮਾ, ਬਚਿੱਤਰ ਸਿੰਘ, ਜਰਨੈਲ ਸਿੰਘ ਨੂਰਦੀ, ਸਰਪੰਚ ਕੁਲਜੀਤ ਸਿੰਘ ਚੀਮਾ, ਤੇਜਿੰਦਰ ਸਿੰਘ ਕਾਲਾ ਰਸੂਲਪੁਰ, ਪੂਰਨ ਸਿੰਘ ਝਬਾਲ, ਸਰਪੰਚ ਸੋਨੂੰ ਬਰਾੜ ਦੋਦੇ, ਨਵ ਢਿੱਲੋਂ, ਪ੍ਰਧਾਨ ਸੋਨੂੰ ਦੋਦੇ ਤਰਨਤਾਰਨ, ਗੁਰਭਾਗ ਸਿੰਘ ਸੋਹਲ, ਸ਼ੈਲੀ ਸੋਹਲ, ਗੁਰਜੰਟ ਸਿੰਘ ਢਾਲਾ ਅਤੇ ਡਾ. ਸੋਨੂੰ ਚੀਮਾ ਸਮੇਤ ਵੱਡੀ ਗਿਣਤੀ ’ਚ ਕਿਸਾਨ ਜਥੇਬੰਦੀਆਂ ਦੇ ਆਗੂ, ਸਾਕ-ਸਬੰਧੀ ਅਤੇ ਇਲਾਕਾ ਨਿਵਾਸੀ ਹਾਜ਼ਰ ਸਨ।