ਧੁੰਨ ਨੂੰ ਮੁੜ ਟਿਕਟ ਮਿਲਣ ’ਤੇ ਸਰਪੰਚਾਂ ਨੇ ਕੀਤਾ ਪਾਰਟੀ ਹਾਈਕਮਾਂਡ ਦਾ ਧੰਨਵਾਦ ਸਰਵਨ ਸਿੰਘ ਧੁੰਨ ਨੂੰ ਦੂਜੀ ਵਾਰ ਟਿਕਟ ਮਿਲਣ ‘ਤੇ ਸਰਪੰਚਾਂ ਨੇ ਕੀਤਾ ਪਾਰਟੀ ਹਾਈਕਮਾਂਡ ਦਾ ਧੰਨਵਾਦ
Publish Date: Mon, 02 Nov 2026 05:39 PM (IST)
Updated Date: Mon, 02 Nov 2026 05:41 PM (IST)
ਕਾਰਜ ਸਿੰਘ ਬਿੱਟੂ, •ਪੰਜਾਬੀ ਜਾਗਰਣ ਸੁਰਸਿੰਘ : ਆਮ ਆਦਮੀ ਪਾਰਟੀ ਹਾਈਕਮਾਂਡ ਵੱਲੋਂ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਦੂਜੀ ਵਾਰ ਟਿਕਟ ਦਿੱਤੇ ਜਾਣ ’ਤੇ ‘ਆਪ’ ਆਗੂਆਂ, ਸਰਪੰਚਾਂ, ਪੰਚਾਂ ਤੇ ਪਾਰਟੀ ਵਰਕਰਾਂ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਇਤਿਹਾਸਿਕ ਕਸਬਾ ਸੁਰਸਿੰਘ ਤੋਂ ਸਰਪੰਚ ਕਿਰਪਾਲ ਸਿੰਘ ਲੱਡਾ, ਸਰਪੰਚ ਦਿਲਬਾਗ ਸਿੰਘ ਢਿੱਲੋ, ਸਰਪੰਚ ਰਾਜਬੀਰ ਸਿੰਘ ਢਿੱਲੋ, ਸੁਸਾਇਟੀ ਪ੍ਰਧਾਨ ਹਰਜੀਤ ਸਿੰਘ ਸਮੁੰਦਰੀ ਵਾਲੇ ਤੇ ਪਾਰਟੀ ਆਗੂਆਂ ਵੱਲੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਦੂਜੀ ਵਾਰ ਟਿਕਟ ਦਿੱਤੇ ਜਾਣ ’ਤੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁੱਚੀ ਹਾਈਕਮਾਂਡ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਦੂਜੀ ਵਾਰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇ। ਕਿਉਂਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪੂਰੀ ਤਰ੍ਹਾਂ ਖੁਸ਼ ਹਨ। ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਪੰਜਾਬ ’ਚ ਵਿਕਾਸ ਦੇ ਕੰਮ ਹੋ ਰਹੇ ਹਨ। ਇਸ ਮੌਕੇ ਉਕਤ ਆਗੂਆਂ ਨੇ ਕਿਹਾ ਕਿ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਹਲਕੇ ਅੰਦਰ ਪਾਰਟੀਬਾਜੀ ਤੋਂ ਉਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਜਿਸ ਦੇ ਸਦਕਾ ਹਲਕਾ ਖੇਮਕਰਨ ਦੇ ਲੋਕ ਵਿਧਾਇਕ ਧੁੰਨ ਨੂੰ ਦਿਲੋਂ ਚਾਹੁੰਦੇ ਹਨ ਅਤੇ ਲੋਕਾਂ ਦੇ ਪਿਆਰ ਸਦਕਾ ਹੀ ਦੂਜੀ ਵਾਰ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਵੋਟਾਂ ਦੇ ਵੱਡੇ ਫਰਕ ਨਾਲ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ।