ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤੀ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਹਰਜੀਤ ਸਿੰਘ ਐਮਾ ਦੀ ਤਾਜਪੋਸ਼ੀ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਕੀਤੀ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਹਰਜੀਤ ਸਿੰਘ ਐਮਾ ਦੀ ਤਾਜਪੋਸ਼ੀ
Publish Date: Mon, 02 Nov 2026 04:53 PM (IST)
Updated Date: Mon, 02 Nov 2026 04:56 PM (IST)
ਪੰਜਾਬੀ ਜਾਗਰਣ ਟੀਮ, ਝਬਾਲ/ਸਰਾਏ ਅਮਾਨਤ ਖਾਂ : ਤਰਨਤਾਰਨ ਦੇ ਵਿਧਾਇਕ ਹਰਮੀਤ ਸਿੰਘ ਸੰਧੂ ਵੱਲੋਂ ਮਾਰਕੀਟ ਕਮੇਟੀ ਝਬਾਲ ਦੇ ਚੇਅਰਮੈਨ ਹਰਜੀਤ ਸਿੰਘ ਐਮਾ ਦੀ ਤਾਜਪੋਸ਼ੀ ਦਾਣਾ ਮੰਡੀ ਝਬਾਲ ’ਚ ਸੋਮਵਾਰ ਨੂੰ ਕੀਤੀ ਗਈ। ਇਸ ਸਮਾਗਮ ਵਿਚ ਇਲਾਕੇ ਭਰ ਦੇ ਸੈਂਕੜੇ ਸਰਪੰਚ, ਪੰਚ ਤੇ ਮੋਹਤਬਾਰ ਵਿਅਕਤੀ ਹਾਜ਼ਰ ਹੋਏ। ਇਸ ਮੌਕੇ ਵਿਧਾਇਕ ਹਰਮੀਤ ਸਿੰਘ ਸੰਧੂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ’ਚ ਦਿਨ ਰਾਤ ਮਿਹਨਤ ਕਰਕੇ ਵੱਡੀ ਗਿਣਤੀ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਸੀ। ਉਸੇ ਤਰ੍ਹਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਫਿਰ ਤੋਂ ਵੋਟਾਂ ਨਾਲ ਜਿਤਾ ਕੇ 2027 ਵਿਚ ਵਿਧਾਇਕ ਬਣਾ ਕੇ ਦੁਬਾਰਾ ਵਿਧਾਨ ’ਚ ਭੇਜਿਆ ਜਾਵੇ। ਉਨ੍ਹਾਂ ਕਿਹਾ ਇਸ ਐਮਾ ਪਰਿਵਾਰ ਨਾਲ ਉਨ੍ਹਾਂ ਦੀ ਬੜੀ ਪੁਰਾਣੀ ਸਾਂਝ ਹੈ, ਜਿਸ ਕਾਰਨ ਇਸ ਪਰਿਵਾਰ ਨੂੰ ਚੇਅਰਮੈਨੀ ਦੇ ਕੇ ਨਿਵਾਜਿਆ ਹੈ। ਇਸ ਸਮੇਂ ਚੇਅਰਮੈਨ ਹਰਜੀਤ ਸਿੰਘ ਐਮਾ ਨੇ ਹਲਕਾ ਵਿਧਾਇਕ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਿਹੜੀ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਸਮਾਗਮ ’ਚ ਪਹੁੰਚਣ ਵਾਲੇ ਵਿਅਕਤੀਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਰਾਜਬੀਰ ਸਿੰਘ ਸੰਧੂ, ਸਰਪੰਚ ਗੁਰਵਿੰਦਰ ਸਿੰਘ ਵਿਸਕੀ ਢਿੱਲੋਂ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੁਨੀਸ਼ ਕੁਮਾਰ ਮੋਨੂੰ ਚੀਮਾ, ਸਰਪੰਚ ਬਲਦੇਵ ਸਿੰਘ ਛਾਪਾ, ਸਰਪੰਚ ਸਲਵਿੰਦਰ ਸਿੰਘ ਪੱਧਰੀ, ਸਰਪੰਚ ਅਰਸ਼ਦੀਪ ਸਿੰਘ ਐਮਾ, ਸਰਪੰਚ ਸੋਨੂੰ ਠੱਠਗੜ੍ਹ, ਸੂਬੇਦਾਰ ਬਲਕਾਰ ਸਿੰਘ ਐਮਾ, ਗੁਰਸਾਹਿਬ ਸਿੰਘ ਐਮਾ, ਜਥੇਦਾਰ ਦਲਜੀਤ ਸਿੰਘ ਪੰਜਵੜ, ਪ੍ਰਤਾਪ ਸਿੰਘ ਐਮਾ, ਅਮਰਜੀਤ ਸਿੰਘ ਸੋਹਲ ਐੱਮਡੀ ਸ਼ਿਵਾਲਿਕ ਸਕੂਲ, ਸਰਪੰਚ ਤੇਜਿੰਦਰ ਸਿੰਘ ਵਿੱਕੀ ਕੋਟ, ਗੁਰਸੇਵਕ ਸਿੰਘ ਕੋਟ, ਦਲਜੀਤ ਸਿੰਘ ਐਮਾ, ਸਰਪੰਚ ਮਨਜਿੰਦਰ ਸਿੰਘ ਐਮਾ, ਆੜਤੀ ਸ਼ਰਨਜੀਤ ਸਿੰਘ ਭੋਜੀਆ, ਲੱਕੀ ਕਸੇਲ, ਆੜ੍ਹਤੀ ਮੁਖਤਾਰ ਸਿੰਘ ਝਾਮਕਾ, ਚੇਅਰਮੈਨ ਕੁਲਵਿੰਦਰ ਸਿੰਘ ਚਾਹਲ, ਹਰਪਾਲ ਸਿੰਘ ਐਮਾ, ਸਰਪੰਚ ਸੁਰਜੀਤ ਸਿੰਘ ਸ਼ਾਹ ਢੰਡ, ਗੁਰਜੀਤ ਸਿੰਘ ਰੱਖ ਵਾਲਾ ਸਰਾਂ, ਕੁਲਵਿੰਦਰ ਸਿੰਘ ਮੂਸੇ, ਵਿਕਰਮ ਸਿੰਘ ਢਿੱਲੋਂ, ਨਿਰਵੈਰ ਸਿੰਘ ਲਾਲੀ ਸਰਾਂ, ਸਰਪੰਚ ਜਤਿੰਦਰ ਸਿੰਘ ਬਘੇਲ ਸਿੰਘ ਵਾਲਾ, ਗੁਰਜੀਤ ਸਿੰਘ ਸੋਨੀ ਬਾਬਾ, ਮਾਣਕ ਢਿੱਲੋਂ ਹੈਪੀ, ਸੁਖ ਮਾਹਣੇ, ਚੇਅਰਮੈਨ ਜੋਧਬੀਰ ਸਿੰਘ ਪੰਡੋਰੀ, ਮਾਸਟਰ ਤਸਵੀਰ ਸਿੰਘ, ਤਸਬੀਰ ਕੌਰ ਝਬਾਲ, ਸਰਪੰਚ ਜਤਿੰਦਰ ਸਿੰਘ ਬਘੇਲ ਸਿੰਘ ਵਾਲਾ, ਗੁਰਜੀਤ ਸਿੰਘ ਸੋਨੀ ਬਾਬਾ, ਸੁਖ ਮਾਹਣੇ, ਗੁਰਸੇਵਕ ਸਿੰਘ ਐਮਾ, ਪਹਿਲਵਾਨ ਸਾਹਿਬ ਸਿੰਘ ਚੱਕ, ਸੰਜੀਵ ਸੂਦ, ਸਰਪੰਚ ਹਰਪ੍ਰੀਤ ਸਿੰਘ ਮੰਨਣ, ਹਰਪ੍ਰੀਤ ਸਿੰਘ ਦੋਦੇ, ਸਾਬਕਾ ਸਰਪੰਚ ਮੁਖਤਾਰ ਸਿੰਘ ਦੋਦੇ, ਮੈਂਬਰ ਲਖਵਿੰਦਰ ਸਿੰਘ ਦੋਦੇ, ਹੈਪੀ ਦਿੱਲੀ ਦਿਲਬਾਗ ਸਿੰਘ, ਸਰਪੰਚ ਅਰਸ਼ਦੀਪ ਸਿੰਘ ਪ੍ਰਿੰਸ ਐਮਾ, ਸਰਪੰਚ ਵੱਸਣ ਸਿੰਘ ਬੁਰਜ਼, ਸਰਪੰਚ ਤਰਸੇਮ ਸਿੰਘ ਪੰਜਵੜ, ਸਰਪੰਚ ਕਾਰਜ ਸਿੰਘ ਆਦਿ ਹਾਜ਼ਰ ਸਨ।