- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਬਾਗੜੀਆਂ ਕਲਾਂ ’ਚ ਬੀਬਾ ਰਮਨਦੀਪ ਕੌਰ ਨੇ ਇਸਤਰੀ ਅਕਾਲੀ ਦਲ ਦੀ ਵਰਕਰ ਮਿਲਣੀ ਕੀਤੀ

ਆਉਣ ਵਾਲੇ ਦਿਨਾਂ ’ਚ ਇਸਤਰੀ ਅਕਾਲੀ ਦਲ ਹੋਵੇਗਾ ਹੋਰ ਮਜ਼ਬੂਤ : ਰਮਨਦੀਪ ਸ਼ੇਰੋਂ, ਮਨਜੀਤ ਕੌਰ ਡਿਆਲ
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ
ਤਰਨਤਾਰਨ : ਪਿੰਡ ਬਾਗੜੀਆਂ ਕਲਾਂ ’ਚ ਸਾਬਕਾ ਸਰਪੰਚ ਹਰਵੰਤ ਸਿੰਘ ਦੇ ਗ੍ਰਹਿ ਵਿਖੇ ਰੱਖੀ ਗਈ ਇਸਤਰੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰ ਮਿਲਣੀ ’ਚ ਹਲਕਾ ਇੰਚਾਰਜ ਬੀਬਾ ਰਮਨਦੀਪ ਕੌਰ ਸ਼ੇਰੋਂ ਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਜੀਤ ਕੌਰ ਡਿਆਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਰਮਨਦੀਪ ਸ਼ੇਰੋਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਦੀ ਤਰੱਕੀ ਲਈ ਕੰਮ ਕੀਤਾ ਹੈ ਤੇ ਅੱਗੇ ਵੀ ਕਰਦਾ ਰਹੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਭਾਰੀ ਬਹੁਮਤ ਨਾਲ ਜਿੱਤ ਹਾਸਿਲ ਕਰੇਗਾ ਤੇ ਸੱਤਾ ’ਚ ਆਵੇਗਾ। ਇਸ ਦੇ ਨਾਲ ਹੀ ਬੀਬਾ ਸ਼ੇਰੋਂ ਨੇ ਕਿਹਾ ਕਿ ਇਸ ਵਾਰ ਹਲਕਾ ਸ੍ਰੀ ਖਡੂਰ ਸਾਹਿਬ ’ਚ ਮਹਿਲਾਵਾਂ ਵੱਲੋਂ ਵੀ ਭਾਰੀ ਸਮਰਥਨ ਮਿਲ ਰਿਹਾ ਹੈ। ਇਸ ਨਾਲ ਇਸਤਰੀ ਅਕਾਲੀ ਦਲ ਦਿਨੋ-ਦਿਨ ਹੋਰ ਮਜ਼ਬੂਤ ਹੁੰਦਾ ਜਾ ਰਿਹਾ ਹੈ।
ਇਸ ਮੌਕੇ ਜਨਰਲ ਕੌਂਸਲ ਮੈਂਬਰ ਤੇਜਿੰਦਰ ਸਿੰਘ ਪ੍ਰਿੰਸ, ਸਰਪੰਚ ਜੰਗਸ਼ੇਰ ਸਿੰਘ ਟੋਨੀ, ਮਾਸਟਰ ਪਲਵਿੰਦਰ ਸਿੰਘ ਡਿਆਲ, ਬੀਬੀ ਬਲਜਿੰਦਰ ਕੌਰ, ਅਕਾਲੀ ਆਗੂ ਹਰਮਨ ਸਿੰਘ, ਵਿਪਨਦੀਪ ਸਿੰਘ ਜੈਲਦਾਰ, ਸਾਬਕਾ ਸਰਪੰਚ ਬਲਵਿੰਦਰ ਸਿੰਘ, ਸਾਬਕਾ ਸਰਪੰਚ ਬਿਕਰਮਜੀਤ ਸਿੰਘ, ਸਾਬਕਾ ਸਰਪੰਚ ਜਸਵਿੰਦਰ ਸਿੰਘ, ਡਾ. ਗੁਰਵਿੰਦਰ ਸਿੰਘ, ਡਾ. ਸੁਖਵਿੰਦਰ ਸਿੰਘ, ਨੰਬਰਦਾਰ ਹਰਜੀਤ ਸਿੰਘ, ਇਕਬਾਲ ਸਿੰਘ, ਰਾਜਿੰਦਰ ਸਿੰਘ ਕਾਲਾ, ਦਲਬੀਰ ਸਿੰਘ, ਹਰਜਿੰਦਰ ਸਿੰਘ ਕੱਲੂ, ਹਰਜਿੰਦਰ ਸਿੰਘ ਚੌਧਰੀ, ਪਰਸ਼ੋਤਮ ਲਾਲ, ਦਿਲਬਾਗ ਸਿੰਘ ਨੰਬਰਦਾਰ, ਸੁਰਜੀਤ ਸਿੰਘ ਜੈਲਦਾਰ, ਕੁਲਵਿੰਦਰ ਸਿੰਘ ਜੈਲਦਾਰ, ਸਰਬਜੀਤ ਸਿੰਘ ਜੈਲਦਾਰ, ਸਰਬਜੀਤ ਕੌਰ, ਕੁਲਵੰਤ ਕੌਰ, ਹਰਜੀਤ ਕੌਰ, ਲਖਵਿੰਦਰ ਕੌਰ, ਰੀਟਾ ਸ਼ਰਮਾ, ਸੁਨੀਤਾ ਦੇਵੀ, ਸਤਿੰਦਰਜੀਤ ਕੌਰ, ਹਰਜਿੰਦਰ ਕੌਰ, ਰਾਜਵਿੰਦਰ ਕੌਰ, ਰਾਜਵੀਰ ਕੌਰ, ਮਨਜਿੰਦਰ ਕੌਰ, ਅਮਰਦੀਪ ਕੌਰ ਤੇ ਬਲਜਿੰਦਰ ਕੌਰ ਸਮੇਤ ਵੱਡੀ ਗਿਣਤੀ ’ਚ ਇਲਾਕਾ ਨਿਵਾਸੀ ਹਾਜ਼ਰ ਸਨ।