ਜ਼ਿਲ੍ਹਾ ਤਰਨਤਾਰਨ ਦੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ’ਚ ਦਿਖਾਏ ਆਪਣੀ ਕਲਾ ਦੇ ਜੌਹਰ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਦੀਆਂ ਤਿੰਨ ਰੋਜ਼ਾ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਸਰਕਾਰੀ ਐਲੀਮੈਂਟਰੀ ਸਕੂਲ ਕੰਨਿਆ ਕੈਰੋਂ ਦੇ ਖੇਡ ਮੈਦਾਨ ’ਚ ਉਤਸ਼ਾਹ ਨਾਲ ਸੰਪੰਨ ਹੋਈਆਂ। ਨੌਂ ਸਿੱਖਿਆ ਬਲਾਕਾਂ ਦੇ 6 ਤੋਂ 11 ਸਾਲ ਉਮਰ ਵਰਗ ਦੇ ਨੰਨ੍ਹੇ ਖਿਡਾਰੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਇਹ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਕੰਵਲਜੀਤ ਸਿੰਘ ਸੰਧੂ ਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ ਦੀ ਅਗਵਾਈ ਹੇਠ ਸਮੂਹ ਬਲਾਕ ਸਿੱਖਿਆ ਅਫ਼ਸਰਾਂ ਦੀ ਨਿਗਰਾਨੀ ’ਚ ਕਰਵਾਈਆਂ ਗਈਆਂ। ਉਦਘਾਟਨੀ ਸਮਾਰੌਹ ਦੌਰਾਨ ਵਿਦਿਆਰਥੀਆਂ ਨੇ ਬੈਂਡ ਦੀਆਂ ਧੁਨਾਂ ਨਾਲ ਮਾਰਚ ਪਾਸਟ ਕੀਤਾ ਤੇ ਖਿਡਾਰੀਆਂ ਨੂੰ ਖੇਡ ਸਹੁੰ ਚੁਕਾਈ ਗਈ। ਵੱਖ-ਵੱਖ ਖੇਡਾਂ ’ਚ ਹੋਏ ਮੁਕਾਬਲੇ ਪਹਿਲੇ ਦਿਨ ਅਥਲੈਟਿਕਸ, ਕੁਸ਼ਤੀ, ਬੈਡਮਿੰਟਨ, ਜਿਮਨਾਸਟਿਕ ਤੇ ਹਾਕੀ ਦੇ ਮੁਕਾਬਲੇ ਹੋਏ। ਦੂਜੇ ਦਿਨ ਫੁੱਟਬਾਲ, ਹੈਂਡਬਾਲ, ਖੋ-ਖੋ ਅਤੇ ਰੱਸਾਕੱਸੀ, ਜਦਕਿ ਤੀਜੇ ਦਿਨ ਕਬੱਡੀ ਨੈਸ਼ਨਲ ਸਟਾਈਲ, ਕਬੱਡੀ ਸਰਕਲ ਸਟਾਈਲ, ਯੋਗਾ, ਤੈਰਾਕੀ ਤੇ ਕਰਾਟੇ ਦੇ ਮੁਕਾਬਲੇ ਕਰਵਾਏ ਗਏ। ਖਿਡਾਰੀਆਂ ਨੇ ਮਿਹਨਤ, ਅਨੁਸ਼ਾਸਨ ਤੇ ਖੇਡ ਭਾਵਨਾ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ। ਵੱਖ-ਵੱਖ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਖਿਡਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਕੰਵਲਜੀਤ ਸਿੰਘ ਸੰਧੂ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਜਿੰਦਰ ਕੌਰ, ਬਲਾਕ ਸਿੱਖਿਆ ਅਫ਼ਸਰ ਜਸਵਿੰਦਰ ਸਿੰਘ ਭਿੱਖੀਵਿੰਡ, ਕੁਲਵਿੰਦਰ ਸਿੰਘ ਚੋਹਲਾ ਸਾਹਿਬ ਅਤੇ ਨੌਸ਼ਹਿਰਾ ਪੰਨੂਆਂ, ਦਿਲਬਾਗ ਸਿੰਘ ਖਡੂਰ ਸਾਹਿਬ, ਗੁਰਦੀਪ ਸਿੰਘ ਨੂਰਦੀ, ਸਰਬਜੀਤ ਸਿੰਘ ਤਰਨਤਾਰਨ ਪਰਾਪਰ, ਦਿਲਬਾਗ ਸਿੰਘ ਪੱਟੀ, ਰਜਿੰਦਰ ਸਿੰਘ ਗੰਡੀਵਿੰਡ ਅਤੇ ਪਾਰਸ ਖੁੱਲਰ ਵਲਟੋਹਾ, ਬੀਐੱਸਓ ਸੁਖਬੀਰ ਸਿੰਘ ਬਾਠ, ਸੀਐੱਚਟੀ ਗੁਰਕਿਰਪਾਲ ਸਿੰਘ ਕੈਰੋਂ, ਨੈਸ਼ਨਲ ਐਵਾਰਡੀ ਸੀਐੱਚਟੀ ਅਮਰਜੀਤ ਸਿੰਘ, ਸੀਐੱਚਟੀ ਗੁਰਵਿੰਦਰ ਸਿੰਘ ਬੱਬੂ ਤੇ ਜ਼ਿਲ੍ਹਾ ਕੋਆਰਡੀਨੇਟਰ ਅਨੂਪ ਸਿੰਘ ਮੈਣੀ ਨੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਅਤੇ ਮੁਬਾਰਕਬਾਦ ਦਿੱਤੀ। ਓਵਰਆਲ ਟਰਾਫੀ ਬਲਾਕ ਨੌਸ਼ਹਿਰਾ ਪੰਨੂਆਂ ਨੇ ਜਿੱਤੀ। ਇਸ ਮੌਕੇ ਡੀਈਓ ਕੰਵਲਜੀਤ ਸਿੰਘ ਸੰਧੂ ਤੇ ਡਿਪਟੀ ਡੀਈਓ ਰਜਿੰਦਰ ਕੌਰ ਨੇ ਕਿਹਾ ਕਿ ਖੇਡਾਂ ਬੱਚਿਆਂ ’ਚ ਸਰੀਰਿਕ ਤੰਦਰੁਸਤੀ, ਅਨੁਸ਼ਾਸਨ, ਆਤਮ-ਵਿਸ਼ਵਾਸ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਜੇਤੂ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਜਿਨ੍ਹਾਂ ਬੱਚਿਆਂ ਨੂੰ ਸੂਬਾ ਪੱਧਰੀ ਖੇਡ ਮੁਕਾਬਲਿਆਂ ਲਈ ਕੁਆਲੀਫਾਈ ਕੀਤਾ ਉਹ ਹੋਰ ਮਿਹਨਤ ਕਰਨ ਤੇ ਸਟੇਟ ਪੱਧਰ ਆਪਣੀ ਖੇਡ ਦਾ ਵਧੀਆ ਪ੍ਰਦਰਸ਼ਨ ਕਰਨ। ਬਲਾਕ ਨੌਸ਼ਹਿਰਾ ਪੰਨੂਆਂ ਦੇ ਸੈਂਟਰ ਕੈਰੋਂ ਦੇ ਸੀਐੱਚਟੀ ਗੁਰਕਿਰਪਾਲ ਸਿੰਘ ਤੇ ਉਨ੍ਹਾਂ ਦੀ ਅਧਿਆਪਕਾਂ ਦੀ ਟੀਮ ਨੇ ਖੇਡ ਦੇ ਮੈਦਾਨ ਦੀ ਤਿਆਰੀ, ਖਾਣਾ ਤੇ ਚਾਹ-ਪਾਣੀ ਦਾ ਪ੍ਰਬੰਧ, ਵੱਖ-ਵੱਖ ਖੇਡ ਮੁਕਾਬਲਿਆਂ ਦਾ ਸੁਚਾਰੂ ਸੰਚਾਲਨ ਕੀਤਾ ਗਿਆ। ਸਮੁੱਚੇ ਪ੍ਰਬੰਧਾਂ ਲਈ ਮੇਜ਼ਬਾਨ ਬਲਾਕ ਨੌਸ਼ਹਿਰਾ ਪੰਨੂਆਂ ਵਧਾਈ ਦਾ ਹੱਕਦਾਰ ਹੈ। ਸੈਕੰਡਰੀ ਸਿੱਖਿਆ ਵਿਭਾਗ ਦੇ ਰੈਫਰੀ ਅਧਿਆਪਕਾਂ, ਪ੍ਰਾਇਮਰੀ ਵਿਭਾਗ ਦੇ ਖੇਡ ਕੋਚਾਂ ਅਤੇ ਡਿਊਟੀ ਅਧਿਆਪਕਾਂ ਨੇ ਵੀ ਨਿਰਪੱਖਤਾ ਅਤੇ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ। ਇਸ ਮੌਕੇ ਜ਼ਿਲ੍ਹਾ ਖੇਡ ਕਮੇਟੀਆਂ ਮੈਂਬਰ ਹਰਪ੍ਰੀਤ ਸਿੰਘ ਚੋਹਲਾ ਸਾਹਿਬ, ਗੁਰਪ੍ਰੀਤ ਸਿੰਘ ਛੀਨਾ ਨੂਰਦੀ, ਜਰਨੈਲ ਸਿੰਘ ਗੰਡੀਵਿੰਡ, ਸਤਨਾਮ ਸਿੰਘ ਤਰਨਤਾਰਨ ਪਰਾਪਰ, ਗੁਰਭੇਜ ਸਿੰਘ ਭਿੱਖੀਵਿੰਡ, ਦਵਿੰਦਰ ਸਿੰਘ ਖਹਿਰਾ ਨੌਸ਼ਹਿਰਾ ਪੰਨੂਆਂ, ਰੇਸ਼ਮ ਸਿੰਘ ਖਡੂਰ ਸਾਹਿਬ, ਦਵਿੰਦਰ ਸਿੰਘ ਭੁੱਲਰ, ਗਗਨਦੀਪ ਸਿੰਘ ਚੋਹਲਾ ਸਾਹਿਬ, ਰਵਿੰਦਰ ਸਿੰਘ ਪੱਟੀ, ਪਵਨਦੀਪ ਸਿੰਘ ਨੂਰਦੀ, ਹਰਪ੍ਰੀਤ ਸਿੰਘ ਗੰਡੀਵਿੰਡ, ਨੀਰਜ ਸੇਠੀ ਤਰਨਤਾਰਨ ਪਰਾਪਰ, ਮਨਜੀਤ ਸਿੰਘ ਭਿੱਖੀਵਿੰਡ, ਬਲਰਾਜ ਸਿੰਘ ਵਲਟੋਹਾ, ਸੁਖਵਿੰਦਰ ਸਿੰਘ ਧਾਮੀ ਖਡੂਰ ਸਾਹਿਬ ਤੇ ਗੁਰਪ੍ਰੀਤ ਸਿੰਘ ਲਾਲਪੁਰਾ ਹਾਜ਼ਰ ਰਹੇ। ਇਸ ਤੋਂ ਇਲਾਵਾ ਸੀਐੱਚਟੀ ਪ੍ਰਭਜੀਤ ਸਿੰਘ ਕੋਟ, ਸੀਐੱਚਟੀ ਸਰਬਜੀਤ ਸਿੰਘ, ਸੀਐੱਚਟੀ ਗੁਰਪ੍ਰੀਤ ਕੌਰ ਰਸੂਲਪੁਰ, ਨਿਰਵੈਲ ਸਿੰਘ ਕੈਰੋਂ, ਜਗਵੀਰ ਸਿੰਘ ਕੁਹਾੜਕਾ, ਹੈੱਡ ਟੀਚਰ ਵਰਿਆਮ ਸਿੰਘ, ਹਰਪਾਲ ਸਿੰਘ ਦੇਸੂਵਾਲ, ਗੁਰਇਕਬਾਲ ਸਿੰਘ ਖੱਬੇ ਰਾਜਪੂਤਾਂ, ਦਲਜੀਤ ਸਿੰਘ ਭੱਠਲ ਭਾਈਕੇ, ਸੁਰਜੀਤ ਸਿੰਘ ਨੰਦਪੁਰ, ਰਾਜਗੁਰਿੰਦਰ ਸਿੰਘ ਸਰਾਲੀ ਮੰਡ, ਸੁਰਿੰਦਰਪਾਲ ਸਿੰਘ, ਰੇਸ਼ਮ ਸਿੰਘ ਖੱਬੇ ਰਾਜਪੂਤਾਂ, ਕਵਲਜੀਤ ਸਿੰਘ ਭੱਠਲ, ਰਾਜੀਵ ਕੁਮਾਰ ਮੰਨਣ, ਨਵਨੀਤ ਕੌਰ ਕੈਰੋਂ, ਅੰਮ੍ਰਿਤਪਾਲ ਕੌਰ ਹੈੱਡ ਟੀਚਰ, ਸੀਮਾ ਰਾਣੀ ਨੰਦਪੁਰ, ਅਭਿਸ਼ੇਕ ਸੋਨੀ ਢੋਟੀਆਂ, ਹੈੱਡ ਟੀਚਰ ਸੰਦੀਪ ਸਿੰਘ ਚੰਬਲ, ਸਰਬਜੀਤ ਸਿੰਘ ਰਸੂਲਪੁਰ, ਸ਼ਰਨਜੀਤ ਸਿੰਘ ਕੈਰੋਂ, ਬਰਜਿੰਦਰ ਸਿੰਘ ਝੰਡੇਰ, ਗੁਰਜਿੰਦਰ ਸਿੰਘ ਸਖੀਰਾ, ਗੁਰਵਿੰਦਰ ਸਿੰਘ ਬਨਵਾਲੀਪੁਰ, ਜਤਿੰਦਰ ਸਿੰਘ, ਸੇਵਕਪਾਲ ਸਿੰਘ, ਬਰਜਿੰਦਰ ਸਿੰਘ ਸ਼ਹਾਬਪੁਰ, ਰਣਜੀਤ ਸਿੰਘ ਬਾਠ, ਨਵਰੂਪ ਸਿੰਘ ਝਬਾਲ, ਪ੍ਰੇਮ ਸਿੰਘ, ਸੁਪਰਡੈਂਟ ਆਲਮਬੀਰ ਸਿੰਘ, ਹਰਪ੍ਰੀਤ ਸਿੰਘ ਅਕਾਉਟੈਟ, ਸੰਦੀਪ ਕੌਰ ਸਮੇਤ ਅਧਿਆਪਕ ਅਤੇ ਖੇਡ ਪ੍ਰੇਮੀ ਮੌਜੂਦ ਸਨ। ਇਨ੍ਹਾਂ ਖੇਡਾਂ ਨੇ ਵਿਦਿਆਰਥੀਆਂ ’ਚ ਅਨੁਸ਼ਾਸਨ, ਏਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਅਤੇ ਸਰਕਾਰੀ ਪ੍ਰਾਇਮਰੀ ਸਕੂਲਾਂ ’ਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ’ਚ ਯੋਗਦਾਨ ਪਾਇਆ।