ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਸੜੀ ਪਰਾਲੀ, ਸਬੰਧਿਤ ਥਾਣਿਆਂ ਦੀ ਪੁਲਿਸ ਨੇ ਦਰਜ ਕੀਤੇ 92 ਕੇਸ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਸੜੀ ਪਰਾਲੀ, ਸਬੰਧਿਤ ਥਾਣਿਆਂ ਦੀ ਪੁਲਿਸ ਨੇ ਦਰਜ ਕੀਤੇ 92 ਕੇਸ
Publish Date: Thu, 29 Oct 2026 07:53 PM (IST)
Updated Date: Thu, 29 Oct 2026 07:55 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਇਕ ਹੀ ਦਿਨ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਕਥਿਤ ਦੋਸ਼ ਹੇਠ 92 ਮੁਕੱਦਮੇ ਦਰਜ ਕੀਤੇ ਹਨ। ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਿਸ ਨੇ ਤਲਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਨੌਸ਼ਹਿਰਾ, ਅਮਰੀਕ ਸਿੰਘ ਪੁੱਤਰ ਠਾਕੁਰ ਵਾਸੀ ਰੱਖ ਸਰਾਏ ਅਮਾਨਤ ਖਾਂ, ਸੁਖਵਿੰਦਰ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਢੰਡ, ਰਵੀਸ਼ੇਰ ਸਿੰਘ ਪੁੱਤਰ ਅਰਜਨ ਸਿੰਘ ਵਾਸੀ ਨੌਸ਼ਹਿਰਾ ਢਾਲਾ ਤੋਂ ਇਲਾਵਾ 5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਾਲੀ ਨੂੰ ਅੱਗ ਲਗਾਉਣ ’ਤੇ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਝਬਾਲ ਦੀ ਪੁਲਿਸ ਨੇ ਪੰਜਵੜ, ਛਿਛਰੇਵਾਲ, ਦੋਦੇ, ਬੁਰਜ਼ 195, ਸੋਹਲ ਠੱਠੀ, ਮਾਲੂਵਾਲ ’ਚ ਪਰਾਲੀ ਨੂੰ ਅੱਗ ਲਗਾਉਣ ’ਤੇ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਤਰਨਤਾਰਨ, ਪਲਾਸੌਰ, ਠਰੂ, ਬੱਚੜੇ ਆਦਿ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਚਾਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਵੈਰੋਂਵਾਲ ਪੁਲਿਸ ਨੇ ਦਿਆਲ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਬਿਹਾਰੀਪੁਰ, ਜੁਗਰਾਜ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਜਲਾਲਾਬਾਦ ਖੁਰਦ, ਕੰਵਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸਹਿੰਸਰਾ ਤੋਂ ਇਲਾਵਾ ਪਿੰਡ ਅਲੋਵਾਲ ’ਚ ਪਰਾਲੀ ਸਾੜਨ ’ਤੇ ਮਾਮਲੇ ਦਰਜ ਕੀਤੇ ਹਨ। ਥਾਣਾ ਚੋਹਲਾ ਸਾਹਿਬ ਦੀ ਪੁਲਿਸ ਨੇ ਘੜਕਾ, ਕੰਬੋਏ ਢਾਏ ਵਾਲਾ, ਪੱਖੋਪੁਰ ਆਦਿ ਪਿੰਡਾਂ ’ਚ ਝੋਨੇ ਦੇ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਪਿੰਡ ਗੁਲਾਲੀਪੁਰ, ਜੀਓਬਾਲਾ, ਕਲੇਰ, ਕੰਬੋਅ, ਕੋਟ ਜਸਪਤ, ਰੱਖ ਸ਼ੇਖਚੱਕ, ਬਾਗੜੀਆਂ, ਖੱਬੇ ਡੋਗਰਾਂ, ਭੈਣੀ ਮੱਟੂਆਂ, ਕੱਦਗਿੱਲ, ਦੇਊ, ਮੱਲਮੋਹਰੀ, ਪੱਖੋਕੇ ਆਦਿ ਵਿਖੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ 15 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਗੋਇੰਦਵਾਲ ਦੀ ਪੁਲਿਸ ਨੇ ਗੁਰਨਾਮ ਸਿੰਘ ਪੁੱਤਰ ਭੀਰਾ ਸਿੰਘ ਵਾਸੀ ਕੰਗ ਤੋਂ ਇਲਾਵਾ ਪਿੰਡ ਦਿਲਾਵਰਪੁਰ, ਚੰਬਾ ਖੁਰਦ, ਖਡੂਰ ਸਾਹਿਬ, ਖਾਨ ਰਜਾਦਾ, ਕਾਹਲਵਾਂ, ਭੈਲ ਢਾਏ ਵਾਲਾ, ਸੰਘਰ, ਲਾਲਪੁਰ, ਤੁੜ, ਵੇਂਈਪੂੰਈ, ਚੱਕ ਮਾਹਰ, ਲੁਹਾਰ, ਖਾਨ ਛਾਪੜੀ, ਮਾਣਕਦੇਕੇ, ਖਡੂਰ ਸਾਹਿਬ, ਗੁਜਰਪੁਰ, ਭੌਜੇਵਾਲ ਆਦਿ ਪਿੰਡਾਂ ਦੇ 25 ਅਣਪਛਾਤੇ ਵਿਅਕਤੀਆਂ ਖਿਲਾਫ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਵਲਟੋਹਾ ਦੀ ਪੁਲਿਸ ਨੇ ਪਿੰਡ ਸਕੱਤਰਾ ਦੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਕੱਚਾ ਪੱਕਾ ਦੀ ਪੁਲਿਸ ਨੇ ਪਿੰਡ ਬੂਆ ਪੱਤੀ ਦੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਭਿੱਖੀਵਿੰਡ ਪੁਲਿਸ ਨੇ ਪਿੰਡ ਸੁਰਸਿੰਘ, ਕੋਟਲੀ ਸੁਰਸਿੰਘ, ਕਲਸੀਆਂ ਕਲਾਂ ਆਦਿ ਪਿੰਡਾਂ ’ਚ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ 7 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਥਾਣਾ ਖਾਲੜਾ ਦੀ ਪੁਲਿਸ ਨੇ ਪਿੰਡ ਧੁੰਨ ਅਤੇ ਖਾਲੜਾ ’ਚ 2 ਅਣਪਛਾਤੇ ਵਿਅਕਤੀਆਂ ਵੱਲੋਂ ਪਰਾਲੀ ’ਤੇ ਮਾਮਲੇ ਦਰਜ ਕੀਤੇ ਹਨ। ਇਸੇ ਤਰ੍ਹਾਂ ਥਾਣਾ ਸਦਰ ਪੱਟੀ ਪੁਲਿਸ ਨੇ ਸਵਰਨ ਸਿੰਘ ਪੁੱਤ ਜੱਸਾ ਸਿੰਘ ਵਾਸੀ ਭੰਗਾਲਾ, ਕੁਲਵੰਤ ਸਿੰਘ ਪੁੱਤਰ ਸਲਵੰਤ ਸਿੰਘ ਵਾਸੀ ਸਭਰਾ, ਬਲਵੀਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਜੰਡ, ਅਮਨਦੀਪ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਧਗਾਣਾ, ਮੁਖਤਾਰ ਸਿੰਘ ਪੁੱਤਰ ਸਾਧਾ ਸਿੰਘ, ਸ਼ਿੰਗਾਰਾ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀਅਨ ਜੋਧ ਸਿੰਘ ਵਾਲਾ, ਰੇਸ਼ਮ ਸਿੰਘ ਪੁੱਤਰ ਗੋਪਾਲ ਸਿੰਘ ਵਾਸੀ ਵਰਨਾਲਾ ਖਿਲਾਫ਼ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਮਾਮਲੇ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਪਿੰਡ ਕੈਰੋਂ ਅਤੇ ਪੱਟੀ ਵਿਖੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ 2 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲੇ ਦਰਜ ਕੀਤੇ ਹਨ। ਇਸੇ ਤਰ੍ਹਾਂ ਥਾਣਾ ਹਰੀਕੇ ਦੀ ਪੁਲਿਸ ਨੇ ਪਿੰਡ ਠੱਠੀਆ ਖੁਰਦ ਵਿਖੇ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ’ਤੇ ਇਕ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸੇ ਤਰ੍ਹਾਂ ਥਾਣਾ ਸਰਹਾਲੀ ਦੀ ਪੁਲਿਸ ਨੇ ਪਿੰਡ ਸਰਹਾਲੀ ਕਲਾਂ, ਖੱਬੇ ਰਾਜਪੂਤਾਂ, ਚੌਧਰੀਵਾਲਾ ਦੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਝੋਨੇ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਹਨ।