ਲਾਲਪੁਰਾ ਨੇ ਗੁਰੂ ਦਾ ਓਟ-ਆਸਰਾ ਲੈ ਕੇ ਕਰਵਾਏ 12 ਸ੍ਰੀ ਅਖੰਡ ਪਾਠ ਸਾਹਿਬ ਲਾਲਪੁਰਾ ਨੇ ਗੁਰੂ ਦਾ ਓਟ-ਆਸਰਾ ਲੈ ਕੇ ਕਰਵਾਏ 12 ਸ੍ਰੀ ਅਖੰਡ ਪਾਠ ਸਾਹਿਬ
Publish Date: Thu, 29 Oct 2026 06:09 PM (IST)
Updated Date: Thu, 29 Oct 2026 06:10 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਗੁਰੂ ਦਾ ਓਟ-ਆਸਰਾ ਲੈਂਦਿਆਂ ਆਪਣੇ ਗ੍ਰਹਿ ਪਿੰਡ ਲਾਲਪੁਰਾ ਵਿਖੇ ਕਰਵਾਈ ਗਈ 12 ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਨਿਰੰਤਰ ਲੜੀ ਦੀ ਸਮਾਪਤੀ ’ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ’ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਬਾਬਾ ਦਾਦੂ ਜੀ ਦੇ ਹੈੱਡ ਗ੍ਰੰਥੀ ਗਿਆਨੀ ਸਰਵਣ ਸਿੰਘ ਜੀ ਨੇ ਸਰਬੱਤ ਦੇ ਭਲੇ ਅਤੇ ਲਾਲਪੁਰਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਸਮਾਗਮ ’ਚ ਪਹੁੰਚੀਆਂ ਸੰਗਤਾਂ ਅਤੇ ਵੱਖ-ਵੱਖ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਸ੍ਰੀ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਗੁਰਬਾਣੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਧਾਰਮਿਕ ਦੀਵਾਨ ’ਚ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ, ਐੱਸਡੀਐੱਮ ਸੰਜੀਵ ਸ਼ਰਮਾ ਖਡੂਰ ਸਾਹਿਬ, ਤਹਿਸੀਲਦਾਰ ਕਰਮਜੀਤ ਸਿੰਘ ਖਡੂਰ ਸਾਹਿਬ, ਡੀਐੱਸਪੀ ਹਰਿੰਦਰ ਸਿੰਘ ਗੋਇੰਦਵਾਲ ਸਾਹਿਬ, ਐੱਸਐੱਚਓ ਰਣਜੀਤ ਸਿੰਘ, ਐੱਸਐੱਚਓ ਬਲਜੀਤ ਸਿੰਘ, ਐੱਸਐੱਚਓ ਨਵਦੀਪ ਸਿੰਘ ਭੱਟੀ, ਬੀਡੀਪੀਓ ਨਰਿੰਦਰ ਸਿੰਘ ਖਡੂਰ ਸਾਹਿਬ ਅਤੇ ਸੈਕਟਰੀ ਗੁਰਜਿੰਦਰ ਸਿੰਘ ਖਡੂਰ ਸਾਹਿਬ ਤੋਂ ਇਲਾਵਾ ਚੇਅਰਮੈਨ ਗੌਰਵ ਰਾਮਪਾਲ, ਚੇਅਰਮੈਨ ਹਰਜੀਤ ਸਿੰਘ ਸੰਧੂ, ਚੇਅਰਮੈਨ ਅਮਿੰਦਰ ਸਿੰਘ ਐਮੀ, ਨਿਸ਼ਾਨ ਸਿੰਘ ਖੁਵਾਸਪੁਰ, ਗੁਰਸ਼ਰਨ ਸਿੰਘ ਪਵਾਰ, ਸਤਨਾਮ ਸਿੰਘ ਧੰਜੂ, ਕੁਲਬੀਰ ਸਿੰਘ ਤੁੜ, ਬਲਾਕ ਪ੍ਰਧਾਨ ਦਵਿੰਦਰ ਸਿੰਘ ਗੋਰਖਾ, ਬਲਾਕ ਪ੍ਰਧਾਨ ਸਵਿੰਦਰ ਸਿੰਘ ਚੰਬਾ, ਐੱਸਸੀ ਵਿੰਗ ਹਲਕਾ ਕੋਆਰਡੀਨੇਟਰ ਨਿਰਮਲ ਸਿੰਘ ਕੁਹਾੜਕਾ, ਪੀਏ ਹਰਕਿਰਤ ਸਿੰਘ ਕਰਨ, ਪੀਏ ਗੁਰਸ਼ਰਨ ਸਿੰਘ, ਸੰਗਠਨ ਇੰਚਾਰਜ ਰਜਿੰਦਰ ਸਿੰਘ ਪੰਨੂ, ਸਲਾਹਕਾਰ ਹੈਰੀ ਗਿੱਲ, ਨਿਸ਼ਾਨ ਸਿੰਘ ਮਾਨੋਚਾਹਲ, ਦਫ਼ਤਰ ਸਕੱਤਰ ਕੁਲਦੀਪ ਸਿੰਘ ਫੈਲੋਕੇ, ਬਲਕਾਰ ਸਿੰਘ, ਗੁਰਭੇਜ ਸਿੰਘ ਪੰਨੂ, ਮਾਸਟਰ ਮੰਗਤ ਸਿੰਘ, ਹੀਰਾ ਸਿੰਘ ਸਰਪੰਚ, ਸਮੂਹ ਪੰਚਾਇਤ, ਸਰਪੰਚ ਦਵਿੰਦਰ ਸਿੰਘ ਗੋਰਖਾ ਅਤੇ ਹਰਜਿੰਦਰ ਸਿੰਘ ਆੜ੍ਹਤੀਆ ਸਮੇਤ ਹੋਰ ਸ਼ਖ਼ਸੀਅਤਾਂ ਅਤੇ ਸੰਗਤਾਂ ਹਾਜ਼ਰ ਸਨ।