ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕਰਵਾਇਆ
Publish Date: Tue, 27 Oct 2026 05:33 PM (IST)
Updated Date: Wed, 28 Oct 2026 04:04 AM (IST)
ਦਲਜਿੰਦਰ ਰਾਜਪੂਤ•, ਪੰਜਾਬੀ ਜਾਗਰਣ, ਅਲਗੋਂ ਕੋਠੀ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅੰਮ੍ਰਿਤਸਰ ਤਰਨਤਾਰਨ ਜ਼ੋਨ ਨਿਰੋਏ ਸਮਾਜ ਦੀ ਸਿਰਜਣਾ ਲਈ ਲਗਾਤਾਰ ਕਾਰਜਸ਼ੀਲ ਹੈ। ਅਮਰਕੋਟ ਖੇਤਰ ਵੱਲੋਂ 25 ਅਕਤੂਬਰ ਨੂੰ 1965 ਦੀ ਜੰਗ ਦੇ ਸ਼ਹੀਦਾਂ ਨੂੰ ਸਮਰਪਿਤ ਸੈਮੀਨਾਰ ਕੀਤਾ ਗਿਆ। ਮੁੱਖ ਵਿਸ਼ਾ ਜਨਰਲ ਹਰਬਖਸ਼ ਸਿੰਘ ਦੀ ਭੂਮਿਕਾ ਰੱਖਿਆ ਗਿਆ। ਇਸ ’ਚ ਵੱਖ-ਵੱਖ ਪਿੰਡਾਂ ਤੋਂ 40 ਦੇ ਕਰੀਬ ਆਰਮੀ ਦੇ ਵੀਰ ਜਿਨ੍ਹਾਂ ਵਿਚ ਕੈਪਟਨ, ਸੂਬੇਦਾਰ, ਹਵਾਲਦਾਰ ਆਦਿ ਨੇ ਹਾਜ਼ਰੀ ਭਰੀ। ਸੈਮੀਨਾਰ ਦੀ ਸ਼ੁਰੂਆਤ ਡਾ. ਦਲਜੀਤ ਸਿੰਘ ਅਮਰਕੋਟ ਵੱਲੋਂ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪ ਨਾਲ ਕੀਤੀ ਗਈ। ਪ੍ਰੋਗਰਾਮ ਦਾ ਉਦੇਸ਼ ਡਾ. ਮਲਕੀਅਤ ਸਿੰਘ ਵੱਲੋਂ ਸਾਂਝਾ ਕੀਤਾ ਜਨਰਲ ਹਰਬਖਸ਼ ਸਿੰਘ ਜੀ ਦੀ ਭੂਮਿਕਾ ਬਾਰੇ ਕੁਲਵੰਤ ਸਿੰਘ ਰਿਟਾਇਰ ਪ੍ਰਿੰਸੀਪਲ ਅਤੇ ਪ੍ਰਧਾਨ ਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਸਾਂਝ ਪਾਈ ਗਈ। ਉਨ੍ਹਾਂ ਦੇ ਜੀਵਨ, ਪਰਿਵਾਰ ਅਤੇ ਉਨ੍ਹਾਂ ਦੀ 1965 ਦੀ ਜੰਗ ਨਾਲ ਸਬੰਧਿਤ ਵਾਕਿਆਤ ਨੂੰ ਬੜੇ ਵਿਸਥਾਰ ਨਾਲ ਸਾਂਝਾ ਕੀਤਾ। ਉਨ੍ਹਾਂ ਵੱਲੋਂ ਸਿੰਘ ਸਭਾ ਅਤੇ ਹੋਰ ਸੰਸਥਾਵਾਂ ਬਾਰੇ ਵੀ ਵਿਚਾਰ ਸਾਂਝੇ ਕੀਤੇ । ਇਸ ਸਮੇਂ ਪ੍ਰੋਫੈਸਰ ਰਾਜਵਿੰਦਰਜੀਤ ਸਿੰਘ ਨੇ ਸਾਨੂੰ ਆਪਣੇ ਜੀਵਨ ’ਚ ਅਧਿਆਤਮਕਾ ਅਤੇ ਸੇਵਾ ਵਾਲੇ ਪਾਸੇ ਆਉਣ ਲਈ ਪ੍ਰੇਰਿਤ ਕੀਤਾ। ਮੁਖਤਿਆਰ ਸਿੰਘ ਸੂਬੇਦਾਰ ਅਤੇ ਕੈਪਟਨ ਪਰਗਟ ਸਿੰਘ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਮਲਕੀਅਤ ਸਿੰਘ ਅਮਰਕੋਟ ਵੱਲੋਂ ਸਟੇਜ ਦੀ ਸੇਵਾ ਦੇ ਨਾਲ ਸਮੁੱਚੇ ਨੌਜਵਾਨਾਂ ਨੂੰ ਕਿਵੇਂ ਅੱਗੇ ਲੈ ਕੇ ਆਉਣ ਲਈ ਵਿਚਾਰ ਸਾਂਝੇ ਕੀਤੇ। ਅਖੀਰ ਤੇ ਗੁਰਦੇਵ ਸਿੰਘ ਅਮਰਕੋਟ ਵੱਲੋਂ ਪ੍ਰੋਗਰਾਮ ਦਾ ਸਮ-ਅਪ ਅਤੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਉਪਰੰਤ ਅਤੁੱਟ ਲੰਗਰ ਵਰਤਾਇਆ ਗਿਆ। ਇਸ ਸਮੇਂ ਕੁਲਵੰਤ ਸਿੰਘ ਅਣਖੀ, ਪ੍ਰੋਫੈਸਰ ਰਾਜਵਿੰਦਰਜੀਤ ਸਿੰਘ, ਗੁਰਦੇਵ ਸਿੰਘ ਐਡੀਸ਼ਨਲ ਚੀਫ ਆਰਗੇਨਾਈਜ਼ਰ, ਡਾ. ਦਲਜੀਤ ਸਿੰਘ ਖੇਤਰ ਪ੍ਰਧਾਨ, ਸਲਵਿੰਦਰ ਸਿੰਘ ਯੂਨਿਟ ਸਕੱਤਰ, ਸੁਖਵਿੰਦਰ ਸਿੰਘ ਖੇਤਰ ਪ੍ਰਧਾਨ, ਕਸ਼ਮੀਰ ਸਿੰਘ ਅਲਗੋਂ, ਪਰਤਾਪ ਸਿੰਘ ਰਿਟਾਇਰਡ ਰਾਸ਼ਟਰਪਤੀ ਭਵਨ ਦਿੱਲੀ ਅਤੇ ਡਾ. ਮਲਕੀਅਤ ਸਿੰਘ ਜੋਨਲ ਸਕੱਤਰ ਨੇ ਹਾਜ਼ਰੀ ਭਰੀ। ਸ਼ਹੀਦੀ ਯਾਦਗਾਰ ਕਮੇਟੀ ਵੱਲੋਂ ਭਰਪੂਰ ਯੋਗਦਾਨ ਰਿਹਾ ਅਤੇ ਹਰਭਜਨ ਸਿੰਘ, ਗੁਰਲਾਲ ਸਿੰਘ, ਬਚਿੱਤਰ ਸਿੰਘ ਅਤੇ ਕੁਲਵੰਤ ਸਿੰਘ ਨੇ ਲੰਗਰ ਅਤੇ ਚਾਹ ਆਦਿ ਦੀ ਸੇਵਾ ਬੜੀ ਚੜ੍ਹਦੀ ਕਲਾ ਨਾਲ ਨਿਭਾਈ। ਕੁਝ ਵੀਰਾਂ ਨੇ ਇਹ ਵਾਅਦਾ ਕੀਤਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਾਰਜਾਂ ਲਈ ਸਹਿਯੋਗ ਦੇਵਾਂਗੇ।