ਵਾਲਮੀਕਿ ਧਾਮ ਫ਼ਤਿਆਬਾਦ ’ਚ ਧਾਰਮਿਕ ਸਮਾਗਮ, ਭਜਨ ਮੰਡਲੀਆਂ ਨੇ ਕੀਤਾ ਗੁਣਗਾਨ ਵਾਲਮੀਕਿ ਧਾਮ ਫ਼ਤਿਆਬਾਦ ’ਚ ਧਾਰਮਿਕ ਸਮਾਗਮ, ਭਜਨ ਮੰਡਲੀਆਂ ਨੇ ਕੀਤਾ ਗੁਣਗਾਨ
Publish Date: Tue, 27 Oct 2026 04:35 PM (IST)
Updated Date: Wed, 28 Oct 2026 04:01 AM (IST)
ਕੁਲਵੰਤ ਦੇਵਾ ਜੀ ਨੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਦਿੱਤਾ ਧਾਰਮਿਕ ਸੰਦੇਸ਼ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸ੍ਰੀ ਗੋਇੰਦਵਾਲ ਸਾਹਿਬ : ਤ੍ਰੈਕਾਲ ਦ੍ਰਿਸ਼ਟੀ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਵਾਲਮੀਕਿ ਧਾਮ ਫ਼ਤਿਆਬਾਦ ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸੇਵਕ ਸਭਾ ਵਾਲਮੀਕਿ ਧਾਮ ਵਿਖੇ ਸ਼ਾਮ ਸਮੇਂ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਵੱਖ-ਵੱਖ ਭਜਨ ਮੰਡਲੀਆਂ ਨੇ ਭਗਵਾਨ ਵਾਲਮੀਕਿ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ, ਜਦਕਿ ਕੁਲਵੰਤ ਦੇਵਾ ਜੀ ਨੇ ਪ੍ਰਵਚਨ ਕਰਦਿਆਂ ਸੰਗਤਾਂ ਨੂੰ ਮਹਾਂਰਿਸ਼ੀ ਵਾਲਮੀਕਿ ਜੀ ਦੀਆਂ ਸਿੱਖਿਆਵਾਂ ’ਤੇ ਚੱਲਣ ਲਈ ਪ੍ਰੇਰਿਤ ਕੀਤਾ। ਇਸ ਤੋਂ ਪਹਿਲਾਂ ਭਗਵਾਨ ਵਾਲਮੀਕਿ ਜੀ ਸੇਵਕ ਸਭਾ ਵੱਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਸ਼ੋਭਾ ਯਾਤਰਾ ਵੀ ਸਜਾਈ ਗਈ ਸੀ, ਜਿਸ ਦੌਰਾਨ ਸੰਗਤਾਂ ਨੇ ਪਾਵਨ ਧਾਰਮਿਕ ਗ੍ਰੰਥ ਤੇ ਜਗਦੀ ਜੋਤ ਦੇ ਦਰਸ਼ਨ ਕੀਤੇ। ਇਸ ਮੌਕੇ ਸਰਪੰਚ ਜਗਵਿੰਦਰ ਸਿੰਘ ਮਣਕੂ, ਮਹਿੰਦਰ ਸਿੰਘ ਕੰਬੋਜ਼, ਨੰਬਰਦਾਰ ਸੁਖਦੇਵ ਸਿੰਘ, ਭੁਪਿੰਦਰ ਸਿੰਘ ਭਿੰਦਾ, ਕਸ਼ਮੀਰ ਸਿੰਘ ਸਹੋਤਾ, ਜਸਬੀਰ ਸਿੰਘ ਸਾਬੀ, ਬਲਵਿੰਦਰ ਸਿੰਘ ਠੇਕੇਦਾਰ, ਹਰਜੀਤ ਸਿੰਘ, ਮਲਕੀਤ ਸਿੰਘ ਮੀਤਾ ਤੇ ਸੁਰਜੀਤ ਕੁਮਾਰ ਬਾਵਾ ਸਮੇਤ ਹੋਰ ਮੋਹਤਬਰਾਂ ਨੇ ਸੰਗਤਾਂ ਨੂੰ ਪ੍ਰਗਟ ਦਿਵਸ ਦੀ ਵਧਾਈ ਦਿੱਤੀ। ਬੁਲਾਰਿਆਂ ਨੇ ਕਿਹਾ ਕਿ ਮਹਾਂਰਿਸ਼ੀ ਭਗਵਾਨ ਵਾਲਮੀਕਿ ਜੀ ਦੀਆਂ ਸਿੱਖਿਆਵਾਂ ਸਮੁੱਚੀ ਮਨੁੱਖਤਾ ਨੂੰ ਸੱਚ, ਨੇਕੀ, ਬਰਾਬਰਤਾ ਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੰਦੀਆਂ ਹਨ। ਉਨ੍ਹਾਂ ਸੰਗਤਾਂ ਨੂੰ ਇਨ੍ਹਾਂ ਸਿੱਖਿਆਵਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਦੀ ਅਪੀਲ ਕੀਤੀ। ਇਸ ਮੌਕੇ ਵਾਲਮੀਕਿ ਧਾਮ ਫ਼ਤਿਆਬਾਦ ਦੇ ਮੁੱਖ ਸੇਵਾਦਾਰ ਰਾਮ ਲੁਭਾਇਆ, ਸੁਖਦੇਵ ਰਾਜ ਸੁੱਖ ਮੈਂਬਰ, ਬਾਊ ਲਾਲ, ਸਖਦੇਵ ਸਿੰਘ ਸਾਬਕਾ ਸੰਮਤੀ ਮੈਂਬਰ, ਕੰਵਲਜੀਤ ਸਿੰਘ, ਧਰਮਵੀਰ ਸਹੋਤਾ, ਕ੍ਰਿਸ਼ਨ ਬਲਦੇਵ, ਸਵਰਨ ਲਾਲ, ਸੰਤੋਖ ਸਿੰਘ, ਧਰਮਪਾਲ, ਦੀਪਕ ਕੁਮਾਰ, ਬਲਵਿੰਦਰ ਬਿੱਟੂ, ਰਾਕੇਸ਼ ਬੱਬੂ, ਮੁਖਤਾਰ ਸਿੰਘ ਮੁੱਖਾ, ਸੁੱਚਾ ਸਿੰਘ ਸਮੇਤ ਹੋਰ ਸੇਵਾਦਾਰ ਤੇ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰ ਸਨ।