- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੀ ਕੇਂਦਰ ਸਰਕਾਰ ਫਰੂਕ ਅਬਦੁੱਲਾ ’ਤੇ ਨੈਸ਼ਨਲ ਸਕਿਊਰਟੀ ਐਕਟ ਲਗਾਏਗੀ - ‘ਬਰਾਹ’

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਜਸਪਾਲ ਸਿੰਘ ‘ਬਰਾਹ’ ਕੌਮੀ ਮੀਤ ਪ੍ਰਧਾਨ ਲੋਕ ਪ੍ਰਿਯਾ ਸਮਾਜ ਪਾਰਟੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੈਸ਼ਨਲ ਕਾਨਫੰਰਸ ਪਾਰਟੀ ਦੇ ਪ੍ਰਧਾਨ ਫਰੂਕ ਅਬਦੁੱਲਾ ਜਿਨ੍ਹਾਂ ਨੇ ਕਸ਼ਮੀਰ ਵਿਚ ਬਾਰਾਮੁੱਲਾ ’ਚ ਸ਼ਨੀਵਾਰ ਨੂੰ ਤਕਰੀਰ ਕਰਦਿਆਂ ਭਾਰਤ ਨੂੰ ਕਸ਼ਮੀਰੀਆਂ ਦਾ ਦੁਸ਼ਮਣ ਦੱਸਿਆ ਹੈ ਅਤੇ ਇੱਥੋਂ ਤਕ ਕਹਿ ਦਿੱਤਾ ਸਾਡੇ ਗੁਆਂਢੀ ਪਾਕਿਸਤਾਨ ਨੇ ਕਸ਼ਮੀਰੀਆਂ ਦੀ ਸੁਰੱਖਿਆ ਵਾਸਤੇ ਭਾਰਤ ਤੇ ਇੰਟਰਨੈਸ਼ਨਲ ਦਬਾਅ ਪੁਵਾਇਆ ਹੈ, ਜਿਸ ਕਰਕੇ ਕਸ਼ਮੀਰੀ ਸੁਰੱਖਿਅਤ ਹਨ।
ਬਰਾਹ ਨੇ ਅਬਦੁੱਲਾ ਨੂੰ ਸਲਾਹ ਦਿੱਤੀ ਕਿ ਜਿਸ ਪਾਕਿਸਤਾਨ ਦੀ ਤਾਰੀਫ਼ ਕਰ ਰਿਹਾ ਹੈ, ਉਹੀ ਪਾਕਿਸਤਾਨ ਨੇ ਬਲੋਚਿਸਤਾਨ ਅਤੇ ਆਜ਼ਾਦ ਕਸ਼ਮੀਰ ਦੇ ਲੋਕਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਹੈ, ਜਿਸ ਤੋਂ ਉਹ ਲੋਕ ਪਾਕਿਸਤਾਨ ਤੋਂ ਵੱਖ ਹੋ ਕੇ ਭਾਰਤ ਦੀ ਨਾਗਰਿਕਤਾ ਮੰਗਣ ਲਈ ਤਿਆਰ ਹੋ ਗਏ ਹਨ। ਇਸ ਤੋਂ ਸਾਬਿਤ ਹੁੰਦਾ ਹੈ ਕਿ ਅਬਦੁੱਲਾ ਜੇ ਕਸ਼ਮੀਰ ’ਚ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦੇ ਤਾਂ ਉਨ੍ਹਾਂ ਨੂੰ ਪਾਕਿਸਤਾਨ ਦੀ ਨਾਗਰਿਕਤਾ ਲੈ ਦੇਣੀ ਚਾਹੀਦੀ ਹੈ।
ਇਸ ਨਾਲ ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਭਾਰਤ ਇਕ ਲੋਕਤੰਤਰ ਦੇਸ਼ ਹੈ, ਜਦੋਂਕਿ ਪਾਕਿਸਤਾਨ ਫੌਜੀ ਸ਼ਾਸ਼ਨ ਵਾਲਾ ਦੇਸ਼ ਹੈ। ਜਿਥੇ ਆਮ ਪਬਲਿਕ ਦੀ ਕੋਈ ਸੁਣਵਾਈ ਨਹੀਂ ਹੈ। ਬਰਾਹ ਨੇ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਕਿ ਪੰਜਾਬ ਦੇ ਸਜ਼ਾ ਭੁਗਤ ਚੁੱਕੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ ਅਤੇ ਅੰਮ੍ਰਿਤਪਾਲ ਸਿੰਘ ਜਿਸ ‘ਤੇ ਐੱਨਐੱਸਏ ਲਗਾਈ ਗਈ ਹੈ, ਉਹ ਹਟਾ ਦੇਣੀ ਚਾਹੀਦੀ ਹੈ। ਜਦੋਂਕਿ ਅਬਦੁੱਲਾ ’ਤੇ ਨੈਸ਼ਨਲ ਸਕਿਊਰਟੀ ਐਕਟ ਦੇ ਤਹਿਤ ਦੇਸ਼-ਵਿਰੋਧੀ ਦਾ ਕੇਸ ਚੱਲਣਾ ਚਾਹੀਦਾ ਹੈ।