ਅਧਿਆਤਮਿਕ ਤੇ ਸਮਾਜਿਕ ਸੁਧਾਰਕ ਮਹਾਂਪੁਰਸ਼ਾਂ ਦੀ ਸ਼੍ਰੇਣੀ ਵਿੱਚੋਂ ਸ਼੍ਰੋਮਣੀ ਹਨ ਭਗਵਾਨ ਵਾਲਮੀਕਿ ਜੀ : ਸਾਧਵੀਂ ਭਾਰਤੀ ਅਧਿਆਤਮਿਕ ਤੇ ਸਮਾਜਿਕ ਸੁਧਾਰਕ ਮਹਾਂਪੁਰਸ਼ਾਂ ਦੀ ਸ਼੍ਰੇਣੀ ਵਿੱਚੋਂ ਸ਼੍ਰੋਮਣੀ ਹਨ ਭਗਵਾਨ ਵਾਲਮੀਕਿ ਜੀ : ਸਾਧਵੀਂ ਭਾਰਤੀ
Publish Date: Sun, 25 Oct 2026 04:39 PM (IST)
Updated Date: Sun, 25 Oct 2026 04:40 PM (IST)
ਦਿਵਸ ਜਯੋਤੀ ਜਾਗ੍ਰਿਤੀ ਸੰਸਥਾਨ ਨੇ ਕਰਵਾਇਆ ਹਫ਼ਤਾਵਾਰੀ ਸਤਿਸੰਗ ਸਮਾਗਮ ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨਤਾਰਨ ਆਸ਼ਰਮ ਵੱਲੋਂ ਹਫ਼ਤਾਵਾਰੀ ਸਤਿਸੰਗ ਸਮਾਗਮ ਕਰਵਾਇਆ ਗਿਆ। ਜਿਸ ਦੌਰਾਨ ਸਾਧਵੀ ਪਰਮਜੀਤ ਭਾਰਤੀ ਨੇ ਭਗਵਾਨ ਵਾਲਮੀਕਿ ਜੀ ਦੇ ਜੀਵਨ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਮਹਾਂਪੁਰਸ਼ ਦੇਸ਼ ਦੇ ਉਹ ਵਡਮੁੱਲੇ ਰਤਨ ਹੁੰਦੇ ਹਨ। ਜਿਨ੍ਹਾਂ ਦੀ ਚਮਕ ਕਦੇ ਫਿੱਕੀ ਨਹੀਂ ਪੈਂਦੀ, ਕਿਉਂਕਿ ਉਹ ਸੰਸਾਰ ਅੰਦਰ ਆ ਕੇ ਅਜਿਹੇ ਕਾਰਜਾਂ ਨੂੰ ਅੰਜਾਮ ਦਿੰਦੇ ਹਨ, ਜੋ ਯੁਗਾਂ ਯੁਗਾਂ ਤਕ ਲੁਕਾਈ ਲਈ ਪ੍ਰੇਰਨਾ ਦੇ ਸੋਮੇ ਬਣ ਜਾਂਦੇ ਹਨ। ਭਗਵਾਨ ਵਾਲਮੀਕ ਜੀ ਵੀ ਇਨ੍ਹਾਂ ਅਧਿਆਤਮਿਕ ਅਤੇ ਸਮਾਜਿਕ ਸੁਧਾਰਕ ਮਹਾਂਪੁਰਸ਼ਾਂ ਦੀ ਸ਼੍ਰੇਣੀ ’ਚੋਂ ਸ਼੍ਰੋਮਣੀ ਹਨ। ਭਾਰਤੀ ਸੰਸਕ੍ਰਿਤੀ ਦੇ ਮਲਾਹ ਸਮਰੱਥ ਸ਼ਾਲੀ, ਮਹਾਂਗਿਆਨੀ, ਦਇਆਵਾਨ, ਭਗਵਾਨ ਵਾਲਮੀਕਿ ਜੀ ਨੂੰ ਸੰਪੂਰਨ ਵਿਸ਼ਵ ’ਚ ਮਹਾਂਕਾਵਿ ਰਮਾਇਣ ਦੇ ਰਚਨਹਾਰ ਆਦਿ ਕਵੀ ਅਤੇ ਸੰਸਕ੍ਰਿਤ ਕਵਿਤਾ ਦੇ ਪਿਤਾਮਾਂ ਦੇ ਰੂਪ ਵਜੋਂ ਜਾਣਿਆ ਜਾਂਦਾ ਹੈ। ਭਗਵਾਨ ਵਾਲਮੀਕਿ ਜੀ ਨੇ ਮਹਾਨ ਗ੍ਰੰਥ ਰਮਾਇਣ ਦੀ ਰਚਨਾ ਕੀਤੀ। ਜਿਸ ਤਰ੍ਹਾਂ ਸਮੁੰਦਰ ਦੇ ਅੰਦਰ ਬਹੁਤ ਸਾਰੇ ਰਤਨ ਪਾਏ ਜਾਂਦੇ ਹਨ। ਇਸੇ ਤਰ੍ਹਾਂ ਇਹ ਮਹਾਨ ਗ੍ਰੰਥ ਗੁਣ, ਅਲੰਕਾਰ ਤੇ ਗਿਆਨ ਆਦਿ ਰਤਨਾਂ ਦਾ ਭੰਡਾਰ ਹੈ। ਭਗਵਾਨ ਵਾਲਮੀਕ ਜੀ ਨੇ ਜਦੋਂ ਸਮਾਜ ਦੇ ਇਕ ਵੱਡੇ ਹਿੱਸੇ ਨੂੰ ਹਨੇਰਿਆਂ ’ਚ ਗੁੰਮ ਹੁੰਦੇ ਹੋਏ ਦੇਖਿਆ ਤਾਂ ਉਨ੍ਹਾਂ ਨੇ ਪ੍ਰਭੂ ਸ਼੍ਰੀ ਰਾਮ ਜੀ ਦੀ ਜੀਵਨ ਗਾਥਾ ਨੂੰ ਆਪਣੇ ਕਾਵਿ ਰਚਨਾ ਦਾ ਆਧਾਰ ਬਣਾਇਆ। ਭਗਵਾਨ ਵਾਲਮੀਕਿ ਜੀ ਨੇ ਰਾਮ ਕਥਾ ਨੂੰ ਆਧਾਰ ਬਣਾ ਕੇ ਉਸ ਦੇ ਅਸੂਲਾਂ ਨੂੰ ਲੋਕਾਂ ਦੇ ਦਿਲਾਂ ’ਚ ਸਥਾਪਿਤ ਕਰਨ ਦੇ ਲਈ ਸਾਰੀਆਂ ਹੀ ਭਾਸ਼ਾਵਾਂ ਦੀ ਜਨਨੀ ਸੰਸਕ੍ਰਿਤ ਭਾਸ਼ਾ ਨੂੰ ਆਪਣੇ ਕਾਵਿ ਦਾ ਆਧਾਰ ਬਣਾਇਆ। ਭਗਵਾਨ ਵਾਲਮੀਕਿ ਜੀ ਨੇ ਵਿਸ਼ਵ ਨੂੰ ਅਹਿੰਸਾ ਦਾ ਪਾਠ ਸ਼ਾਂਤੀ ਦਾ ਸੰਦੇਸ਼ ਦਿੱਤਾ। ਇਨ੍ਹਾਂ ਦਾ ਹਿਰਦਾ ਇਨ੍ਹਾਂ ਕੋਮਲ ਸੀ ਕਿ ਇਹ ਕਿਸੇ ਨੂੰ ਦੁਖੀ ਨਹੀਂ ਦੇਖ ਸਕਦੇ ਸਨ। ਭਗਵਾਨ ਵਾਲਮੀਕਿ ਜੀ ਨੇ ਰਮਾਇਣ ਅੰਦਰ ਉਪਦੇਸ਼ ਦਿੱਤਾ ਕਿ ਜੋ ਵਿਅਕਤੀ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਪ੍ਰਯੋਗ ਕਰਦਾ ਹੈ। ਉਸ ਦੁਆਰਾ ਕੀਤੇ ਗਏ ਸਾਰੇ ਧਰਮ ਕਰਮ ਵਿਅਰਥ ਹੋ ਜਾਂਦੇ ਹਨ। ਅੱਜ ਸਾਨੂੰ ਉਨ੍ਹਾਂ ਦੀ ਸਿੱਖਿਆਵਾਂ ’ਤੇ ਗੌਰ ਕਰਦੇ ਹੋਏ ਨਸ਼ੇ ਵਰਗੀ ਭੈੜੀ ਆਦਤ ਤੋਂ ਬਚਣ ਦੀ ਸਖ਼ਤ ਜ਼ਰੂਰਤ ਹੈ। ਉਨ੍ਹਾਂ ਦੀਆਂ ਪਾਵਨ ਸਿੱਖਿਆਵਾਂ ’ਤੇ ਚੱਲਣਾ ਹੀ ਅਸਲ ਦੇ ਵਿਚ ਉਨ੍ਹਾਂ ਦਾ ਸਹੀ ਸਤਿਕਾਰ ਅਤੇ ਉਨ੍ਹਾਂ ਦਾ ਜਨਮ ਦਿਹਾੜਾ ਮਨਾਉਣਾ ਸਾਰਥਕ ਹੈ। ਅਸੀਂ ਹਰ ਸਾਲ ਉਨ੍ਹਾਂ ਦਾ ਜਨਮ ਉਤਸਵ ਮਨਾਉਂਦੇ ਹਾਂ। ਪਰ ਸਾਡੇ ਅੰਦਰ ਬੁਰਾਈਆਂ ਉਸੇ ਪ੍ਰਕਾਰ ਹੀ ਰਹਿੰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਅਸੀਂ ਉਨ੍ਹਾਂ ਦੀ ਸਿੱਖਿਆਵਾਂ ਨੂੰ ਆਪਣੇ ਜੀਵਨ ਅੰਦਰ ਨਹੀਂ ਲੈ ਕੇ ਆ ਰਹੇ। ਇਸ ਵਾਰ ਵੀ ਅਸੀਂ ਭਗਵਾਨ ਵਾਲਮੀਕਿ ਜੀ ਦਾ ਜਨਮ ਉਤਸਵ ਮਨਾ ਰਹੇ ਹਾਂ। ਪਰ ਇਸ ਵਾਰ ਅਸੀਂ ਇਹ ਪ੍ਰਤਿਗਿਆ ਕਰੀਏ ਕਿ ਅਸੀਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਪ੍ਰਕਾਰ ਦੇ ਨਸ਼ਾ ਦਾ ਸੇਵਨ ਨਹੀਂ ਕਰਾਂਗੇ ਤੇ ਉਸ ਬ੍ਰਹਮ ਗਿਆਨ ਦੀ ਖੋਜ ਕਰਾਂਗੇ। ਜੋ ਗਿਆਨ ਭਗਵਾਨ ਵਾਲਮੀਕਿ ਜੀ ਨੇ ਲਵ ਕੁਸ਼ ਨੂੰ ਪ੍ਰਧਾਨ ਕੀਤਾ ਸੀ। ਪ੍ਰੋਗਰਾਮ ਦੇ ਦੌਰਾਨ ਸਾਧਵੀਂ ਪੁਸ਼ਪ ਮਾਲਾ ਭਾਰਤੀ ਨੇ ਭਜਨਾਂ ਦਾ ਗਾਇਨ ਕੀਤਾ ।