ਗੈਂਗਸਟਰਵਾਦ ਦਾ ਮੁਕੰਮਲ ਸਫ਼ਾਇਆ ਕਰਾਂਗੇ : ਪਰਗਟ ਸਿੰਘ ਗੈਂਗਸਟਰਵਾਦ ਦਾ ਮੁਕੰਮਲ ਸਫ਼ਾਇਆ ਕਰਾਂਗੇ : ਪਰਗਟ ਸਿੰਘ
Publish Date: Tue, 20 Oct 2026 06:26 PM (IST)
Updated Date: Tue, 20 Oct 2026 06:27 PM (IST)
ਕਿਰਪਾਲ ਸਿੰਘ ਰੰਧਾਵਾ•, ਪੰਜਾਬੀ ਜਾਗਰਣ ਹਰੀਕੇ ਪੱਤਣ : ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਸੂਬੇ ਵਿਚ ਅਮਨ-ਸ਼ਾਂਤੀ ਦੀ ਬਹਾਲੀ ਅਤੇ ਗੈਂਗਸਟਰਵਾਦ ਦੇ ਖਾਤਮੇ ਨੂੰ ਲੈ ਕੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸੇ ਤਹਿਤ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਪੱਟੀ ਹਲਕੇ ਦੇ ਪਿੰਡ ਹਰੀਕੇ ਪੱਤਣ ਵਿਖੇ ਗੈਂਗਸਟਰਾਂ ਵੱਲੋਂ ਬੇਰਹਿਮੀ ਨਾਲ ਕਤਲ ਕੀਤੇ ਗਏ ਆੜ੍ਹਤੀ ਰਾਮ ਗੋਪਾਲ ਉਰਫ ਮਿੰਟੂ ਸ਼ਰਮਾ ਪੁੱਤਰ ਕਸ਼ਮੀਰ ਚੰਦ ਫੀਰੀ ਸ਼ਾਹ ਦੀ ਮੌਤ ਦਾ ਮ੍ਰਿਤਕ ਦੇ ਬੇਟੇ ਐਡਵੋਕੇਟ ਨਿਖਿਲ ਸ਼ਰਮਾ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਕੱਠ ਨੂੰ ਸੰਬੋਧਨ ਕਰਦਿਆਂ ਪਰਗਟ ਸਿੰਘ ਨੇ ਲੋਕਾਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਕਾਂਗਰਸ ਸਰਕਾਰ ਬਣਨ ’ਤੇ ਗੈਂਗਸਟਰਵਾਦ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਸੀਨੀਅਰ ਵਕੀਲ ਤੇ ਕਾਂਗਰਸੀ ਆਗੂ ਕੌਂਸਲਰ ਜਗਮੀਤ ਸਿੰਘ ਭੁੱਲਰ ਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆਂ ਦੋਸ਼ ਲਗਾਇਆ ਕਿ ਕਈ ਮਾਮਲਿਆਂ ਵਿਚ ਗੈਂਗਸਟਰਾਂ ਦੇ ਪਰਿਵਾਰਕ ਮੈਂਬਰਾਂ ਜਾਂ ਨੇੜਲੇ ਸਾਥੀਆਂ ਖ਼ਿਲਾਫ਼ ਦਰਜ ਮਾਮਲਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਟੀ ਹਲਕੇ ਦੇ ਲੋਕ ਕਾਂਗਰਸ ਨਾਲ ਜੁੜੇ ਹੋਏ ਹਨ। ਇਸ ਮੌਕੇ ਦਲਬੀਰ ਸਿੰਘ ਸੇਖੋਂ, ਚੇਅਰਮੈਨ ਸੁਖਵਿੰਦਰ ਸਿੰਘ ਸਿੱਧੂ, ਬਲਾਕ ਪ੍ਰਧਾਨ ਨਵਰੀਤ ਸਿੰਘ ਜਲੇਵਾਲ, ਬਲਾਕ ਪ੍ਰਧਾਨ ਕੁਲਦੀਪ ਸਿੰਘ ਕੋਟ ਬੁੱਢਾ, ਕੌਂਸਲਰ ਜਗਮੀਤ ਸਿੰਘ ਭੁੱਲਰ, ਕੌਂਸਲਰ ਹਰਜਿੰਦਰ ਸਿੰਘ ਬੌਬੀ, ਕੌਂਸਲਰ ਕੋਮਲ ਜੈਨ, ਕੌਂਸਲਰ ਰੋਹਿਤ ਸ਼ਰਮਾ, ਕੌਂਸਲਰ ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ ਚੰਬਲ, ਸਰਪੰਚ ਬਲਬੀਰ ਸਿੰਘ ਠੱਠਾ, ਸਰਪੰਚ ਬਲਰਾਜ ਸਿੰਘ, ਸੁਖਵਿੰਦਰ ਸਿੰਘ ਸੰਗਵਾ, ਸਰਪੰਚ ਸੁਖਰਾਜ ਸਿੰਘ, ਰਸ਼ਪਾਲ ਸਿੰਘ ਬੋਪਾਰਾਏ, ਸਰਪੰਚ ਸੁਰਜੀਤ ਸਿੰਘ, ਸਰਪੰਚ ਦਲਜਿੰਦਰ ਸਿੰਘ, ਗੁਰਭੇਜ ਸਿੰਘ, ਹਰਚੰਦ ਸਿੰਘ, ਸਰਪੰਚ ਰਣਜੀਤ ਸਿੰਘ, ਸਰਪੰਚ ਜਸਬੀਰ ਸਿੰਘ, ਸਤਬੀਰ ਸਿੰਘ ਰੰਮੀ, ਸਰਪੰਚ ਦਿਆਲ ਸਿੰਘ, ਰਵੀ ਸ਼ੇਰ ਰਸੂਲਪੁਰ, ਸਰਪੰਚ ਸਰਵਣ ਸਿੰਘ, ਜਗਪ੍ਰੀਤ ਸਿੰਘ ਚੀਮਾ, ਸਰਪੰਚ ਅੰਗਰੇਜ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਸਭਰਾ, ਜਸਬੀਰ ਜੋਤੀ ਸ਼ਾਹ, ਰਘਬੀਰ ਤੁੰਗ, ਕੰਵਲਜੀਤ ਵਰਾਣਾ, ਸਤਪਾਲ ਸਿੰਘ, ਬਲਜਿੰਦਰ ਸਿੰਘ ਬਨਵਾਲੀਪੁਰ, ਇੰਦਰਜੀਤ ਢੋਟੀਆਂ, ਗੁਰਪਿੰਦਰ ਸਿੰਘ, ਚਿੱਤਰੇਸ਼ ਪੰਨੂੰ, ਸਤਨਾਮ ਸਿੰਘ ਪੋਪਨ, ਜੋਧਾ ਕੈਰੋਂ ਆਦਿ ਆਗੂ ਹਾਜ਼ਰ ਸਨ।