ਅਜਮੀਤ ਕਤਲ ਕੇਸ ਦੇ ਸ਼ੂਟਰ ਨੇ ਚਲਾਈ ਪੁਲਿਸ ’ਤੇ ਗੋਲ਼ੀ, ਜਵਾਬੀ ਗੋਲ਼ੀਬਾਰੀ ’ਚ ਜ਼ਖ਼ਮੀ
ਅਜਮੀਤ ਕਤਲ ਕੇਸ ਦੇ ਸ਼ੂਟਰ ਨੇ ਚਲਾਈ ਪੁਲਿਸ ’ਤੇ ਗੋਲੀ, ਜਵਾਬੀ ਗੋਲੀਬਾਰੀ ’ਚ ਜਖ਼ਮੀ
Publish Date: Tue, 20 Oct 2026 05:48 PM (IST)
Updated Date: Tue, 20 Oct 2026 05:51 PM (IST)
ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, ਤਰਨਤਾਰਨ : ਕਸਬਾ ਨੌਸ਼ਹਿਰਾ ਪਨੂੰਆਂ ਵਿਖੇ ਅਜਮੀਤ ਕਤਲ ਕਾਂਡ ਦੇ ਸ਼ੂਟਰ ਵਲੋਂ ਪੁਲਿਸ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਦੀ ਜਵਾਬੀ ਗੋਲ਼ੀਬਾਰੀ ’ਚ ਗੁਰਲਾਲ ਸਿੰਘ ਨਾਂ ਦਾ ਉਕਤ ਸ਼ੂਟਰ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਿਸ ਅਜਮੀਤ ਕਤਲ ਕੇਸ ਦੇ ਸ਼ੂਟਰ ਗੁਰਲਾਲ ਸਿੰਘ ਜੋ ਪੁਲਿਸ ਦੀ ਹਿਰਾਸਤ ਵਿਚ ਸੀ, ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਗਈ ਸੀ। ਜਦੋਂ ਟੀਮ ਹਥਿਆਰ ਬਰਾਮਦ ਕਰਕੇ ਵਾਪਸ ਪਰਤ ਰਹੀ ਸੀ ਤਾਂ ਗੁਰਲਾਲ ਨੇ ਪੁਲਿਸ ਕਰਮਚਾਰੀ ਦਾ ਸਰਵਿਸ ਰਿਵਾਲਵਰ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਪਾਰਟੀ ’ਤੇ ਗੋਲ਼ੀਆਂ ਵੀ ਚਲਾਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵੀ ਆਪਣੇ ਬਚਾਅ ਲਈ ਜਵਾਬੀ ਗੋਲ਼ੀਬਾਰੀ ਕੀਤੀ, ਜਿਸ ਦੌਰਾਨ ਉਸ ਦੀ ਲੱਤ ’ਤੇ ਗੋਲ਼ੀ ਲੱਗੀ। ਉਨ੍ਹਾਂ ਦੱਸਿਆ ਕਿ ਜਖਮੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਐੱਸਐੱਸਪੀ ਮੁਤਾਬਿਕ ਗੁਰਲਾਲ ਸਿੰਘ ਪੁਲਿਸ ਰਿਮਾਂਡ ’ਤੇ ਸੀ ਅਤੇ ਹਥਿਆਰ ਬਰਾਮਦ ਕਰਵਾਉਣ ਮੌਕੇ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ, ਪੁਲਿਸ ਨੇ ਉਸ ਨੂੰ ਜ਼ਖ਼ਮੀ ਕਰ ਕੇ ਕਾਬੂ ਕਰ ਲਿਆ ਹੈ।