ਸਾਬਕਾ ਵਿਧਾਇਕ ਗਿੱਲ ਤੇ ਸਭਰਾ ਨੇ ਬਾਬਾ ਸੋਨੂੰ ਸ਼ਾਹ ਨਾਲ ਕੀਤਾ ਦੁੱਖ ਸਾਂਝਾ ਸਾਬਕਾ ਵਿਧਾਇਕ ਹਰਮਿੰਦਰ ਗਿੱਲ ਤੇ ਸੁਖਵਿੰਦਰ ਸਭਰਾ ਨੇ ਬਾਬਾ ਸੋਨੂੰ ਸ਼ਾਹ ਨਾਲ ਕੀਤਾ ਦੁੱਖ ਸਾਂਝਾ
Publish Date: Fri, 16 Oct 2026 06:20 PM (IST)
Updated Date: Sat, 17 Oct 2026 04:03 AM (IST)
ਕੈਪਸ਼ਨ - ਬਾਬਾ ਸੋਨੂੰ ਸ਼ਾਹ ਨਾਲ ਦੁੱਖ ਸਾਂਝਾ ਕਰਦੇ ਹੋਏ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਕਾਂਗਰਸੀ ਆਗੂ। ਕੈਪਸ਼ਨ - ਅਰੋੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਸਰਪੰਚ ਇਕਬਾਲ ਸਿੰਘ ਸਿੱਧੂ ਨਾਲ ਸਮੂਹ ਮੋਹਤਬਰ। ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਉਘੇ ਸਮਾਜ ਸੇਵੀ ਅਤੇ ਸੰਤ ਸਮਾਜ ਦੇ ਆਗੂ ਬਾਬਾ ਸੋਨੂੰ ਸ਼ਾਹ ਅਤੇ ਭੋਲਾ ਅਰੋੜਾ ਦੇ ਮਾਤਾ ਰਾਜ ਰਾਣੀ ਦੇ ਅਚਾਨਕ ਦੇਹਾਂਤ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸਾਬਕਾ ਵਿਧਾਇਕ ਹਰਮਿੰਦਰ ਸਿੰਘ ਗਿੱਲ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚੇ। ਇਸ ਮੌਕੇ ਉਨ੍ਹਾਂ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਮਾਂ ਵਰਗਾ ਘਣਸ਼ਾਵਾਂ ਬੂਟਾ ਇਸ ਸੰਸਾਰ ਵਿਚ ਕਿਧਰੇ ਨਜ਼ਰ ਨਹੀਂ ਆਉਂਦਾ। ਮਾਂ ਬਾਪ ਦਾ ਸੰਸਾਰ ਤੋਂ ਚਲੇ ਜਾਣਾ, ਜਿਸ ਦਾ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ। ਇਸ ਤੋਂ ਪਹਿਲਾਂ ਹਰੀਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ, ਭੁਪਿੰਦਰ ਸਿੰਘ ਕੱਪੜੇ ਵਾਲੇ, ਇਕਬਾਲ ਸਿੰਘ ਜੋਨੀ, ਪ੍ਰਗਟ ਸਿੰਘ ਹਰੀਕੇ, ਪਰਮਜੀਤ ਸਿੰਘ ਕਰੀਰ, ਅਮਰੀਕ ਸਿੰਘ ਸਰਾਫ਼ ਦੇ ਨਾਲ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਵੀ ਪਰਿਵਾਰ ਦੀ ਦੁੱਖ ਦੀ ਘੜੀ ਵਿਚ ਸ਼ਮੂਲੀਅਤ ਕੀਤੀ। ਸਭਰਾ ਨੇ ਕਿਹਾ ਕਿ ਪਰਿਵਾਰ ਦੇ ਮੋਢੀ ਦਾ ਬੇਵਕਤ ਚਲੇ ਜਾਣਾ ਵੱਡਾ ਸੱਲ਼ ਦੇ ਜਾਂਦਾ ਹੈ, ਜਿਸ ਦੀ ਭਰਪਾਈ ਕਿਸੇ ਵੀ ਕੀਮਤ ’ਤੇ ਨਹੀਂ ਹੋ ਸਕਦੀ। ਉਨ੍ਹਾਂ ਅਕਾਲ ਪੁਰਖ ਦੇ ਚਰਨਾਂ ’ਚ ਅਰਦਾਸ ਕਰਦਿਆਂ ਕਿਹਾ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖਸ਼ਣ ਅਤੇ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਇਸ ਮੌਕੇ ਸਰਪੰਚ ਰਮੇਸ਼ ਕੁਮਾਰ ਚੌਧਰੀ, ਓਮ ਪ੍ਰਕਾਸ਼ ਅਰੋੜਾ, ਜੋਗਿੰਦਰਪਾਲ ਵੇਦੀ, ਦਵਿੰਦਰ ਕੁਮਾਰ ਅਰੋੜਾ, ਸਰਪੰਚ ਰੋਸ਼ਨ ਲਾਲ ਚੌਧਰੀ, ਗਗਨਦੀਪ ਅਰੋੜਾ, ਪੀਏ ਸੁਖਵਿੰਦਰ ਸਿੰਘ ਸੰਗਵਾਂ, ਮੱਖਣ ਸਿੰਘ ਸੰਮਤੀ ਮੈਂਬਰ ਹਰੀਕੇ, ਅੰਗਰੇਜ਼ ਸਿੰਘ ਗੰਡੀਵਿੰਡ, ਅਸ਼ੋਕ ਕੁਮਾਰ ਅਰੋੜਾ, ਗੋਬਿੰਦ ਰਾਮ ਅਰੋੜਾ, ਪ੍ਰੇਮ ਕੁਮਾਰ ਅਰੋੜਾ ਅਤੇ ਠੇਕੇਦਾਰ ਕਾਬਲ ਸਿੰਘ ਹਰੀਕੇ ਹਾਜ਼ਰ ਸਨ।