ਭਗਵਾਨ ਸ਼੍ਰੀ ਰਾਮ ਦਾ ਜੀਵਨ ਸਾਨੂੰ ਸੱਚਾਈ ਤੇ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦੈ : ਗੌਰਵ ਭੱਲਾ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ : ਗੌਰਵ ਭੱਲਾ
Publish Date: Fri, 16 Oct 2026 05:33 PM (IST)
Updated Date: Sat, 17 Oct 2026 04:01 AM (IST)
ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ : ਗੌਰਵ ਭੱਲਾ ਕੈਪਸ਼ਨ - ਰਾਮਲੀਲਾ ਨਾਈਟ ਦੌਰਾਨ ਗੌਰਵ ਭੱਲਾ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਦੇ ਮੈਂਬਰ। ਕੈਪਸ਼ਨ - ਜੋਤੀ ਪ੍ਰਚੰਡ ਦੀ ਰਸਮ ਅਦਾ ਕਰਦੇ ਹੋਏ ਗੌਰਵ ਭੱਲਾ। ਕੈਪਸ਼ਨ - ਰਾਮਲੀਲਾ ਦੇ ਵੱਖ-ਵੱਖ ਦ੍ਰਿਸ਼। * ਭੱਲਾ ਪਰਿਵਾਰ ਨੇ ਕੀਤਾ ਸੀਤਾ ਹਰਨ ਨਾਈਟ ਦਾ ਉਦਘਾਟਨ * ਨੌਜਵਾਨਾਂ ਨੂੰ ਮਾਪਿਆਂ ਦਾ ਆਗਿਆਕਾਰੀ ਬਣਨ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਨੀਲ ਕਮਲ ਰਾਮਲੀਲ੍ਹਾ ਤੇ ਸੋਸ਼ਲ ਵੈੱਲਫੇਅਰ ਕਲੱਬ ਪੱਟੀ ਵਿਖੇ ਕਰਵਾਈ ਜਾ ਰਹੀ ਰਾਮਲੀਲ੍ਹਾ ਦੌਰਾਨ ਸੀਤਾ ਹਰਨ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਗੌਰਵ ਭੱਲਾ ਨੇ ਆਪਣੇ ਸਾਥੀਆਂ ਸਮੇਤ ਕੀਤਾ। ਸਮਾਗਮ ਦੀ ਸ਼ੁਰੂਆਤ ਜੋਤੀ ਪ੍ਰਚੰਡ ਕਰਨ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਕਲੱਬ ਦੇ ਮੈਂਬਰਾਂ ਵੱਲੋਂ ਸ਼੍ਰੀ ਗਣੇਸ਼ ਜੀ ਦੀ ਅਰਾਧਨਾ ਕੀਤੀ ਗਈ। ਇਸ ਮੌਕੇ ਕਲੱਬ ਦੇ ਮੈਂਬਰਾਂ ਤੇ ਹਾਜ਼ਰ ਸੰਗਤ ਨੂੰ ਨਵਰਾਤਰਿਆਂ ਦੀ ਵਧਾਈ ਦਿੱਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਗੌਰਵ ਭੱਲਾ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ ਅਤੇ ਉਨ੍ਹਾਂ ਦਾ ਜੀਵਨ ਸਾਨੂੰ ਸੱਚਾਈ, ਮਰਿਆਦਾ, ਤਿਆਗ ਅਤੇ ਧਰਮ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਮਾਇਣ ਸਿਰਫ਼ ਧਾਰਮਿਕ ਗ੍ਰੰਥ ਹੀ ਨਹੀਂ, ਸਗੋਂ ਮਨੁੱਖੀ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੀ ਸਿੱਖਿਆ ਦਾ ਮਹਾਨ ਸਰੋਤ ਵੀ ਹੈ। ਇਸ ’ਚ ਦਰਸਾਏ ਗਏ ਆਦਰਸ਼ਾਂ ਨੂੰ ਅਪਣਾ ਕੇ ਸਮਾਜ ਵਿਚ ਚੰਗੇ ਸੰਸਕਾਰਾਂ ਨੂੰ ਪ੍ਰਫੁੱਲਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੀਲ ਕਮਲ ਰਾਮਲੀਲਾ ਅਤੇ ਸੋਸ਼ਲ ਵੈੱਲਫੇਅਰ ਕਲੱਬ ਦੇ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ ਅਤੇ ਧਾਰਮਿਕ ਵਿਰਾਸਤ ਨਾਲ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਮਾਪਿਆਂ ਦਾ ਆਗਿਆਕਾਰੀ ਬਣਨ, ਬਜ਼ੁਰਗਾਂ ਦਾ ਸਤਿਕਾਰ ਕਰਨ ਅਤੇ ਨਸ਼ਿਆਂ ਵਰਗੀ ਭੈੜੀ ਲਾਹਨਤ ਤੋਂ ਦੂਰ ਰਹਿਣ। ਉਨ੍ਹਾਂ ਕਿਹਾ ਕਿ ਚੰਗੇ ਸੰਸਕਾਰ, ਸਿੱਖਿਆ ਅਤੇ ਨੈਤਿਕ ਕਦਰਾਂ-ਕੀਮਤਾਂ ਹੀ ਨੌਜਵਾਨਾਂ ਨੂੰ ਸਫਲਤਾ ਦੇ ਰਾਹ ’ਤੇ ਲਿਜਾ ਸਕਦੀਆਂ ਹਨ। ਇਸ ਮੌਕੇ ਬੱਬਲੂ ਭੱਲਾ, ਰਾਜਨ ਕੁਮਾਰ, ਅਮਿਤ ਬਧਵਾਰ, ਰਾਜੇਸ਼ ਜੂਨੀਅਰ, ਐਡਵੋਕੇਟ ਸੌਰਵ ਅਬੀ, ਗੌਤਮ ਭੱਲਾ, ਸੈਮ ਭੱਲਾ, ਨੈਰਨ ਭੱਲਾ, ਮਿੰਟੂ ਬੇਦੀ, ਰੋਮੀ ਭੱਲਾ, ਵੰਸ਼ ਭੱਲਾ, ਜਿੰਮੀ ਸ਼ਰਮਾ, ਵਿਸ਼ਾਲ ਬਧਵਾਰ, ਵਿਧੀ ਭੱਲਾ, ਰਿਸ਼ੀ ਭੱਲਾ, ਪ੍ਰਣਵ ਭੱਲਾ, ਕੰਪਲ ਸ਼ਰਮਾ, ਪਵਨ ਕੁਮਾਰ, ਰਾਜ ਪਹਿਲਵਾਨ, ਅਸ਼ਵਨੀ ਸ਼ਰਮਾ, ਸੁਖਦੇਵ ਰਾਜ, ਸਤਨਾਮ ਸਿੰਘ, ਵਨੀਤ ਜੋਸ਼ੀ, ਸਤੀਸ਼ ਬੇਦੀ, ਪੁਖਰਾਜ, ਪਾਰਥ, ਮਨਵੀਰ ਮੰਗਾ, ਸਤੀਸ਼ ਬੌਬੀ, ਸਮਰਥ ਸ਼ਰਮਾ, ਲਵ ਬਧਵਾਰ, ਗਗਨਦੀਪ, ਜੈਦੀਪ, ਨੀਰਜ ਸ਼ਰਮਾ, ਪ੍ਰਿਥਵੀ, ਅੰਗਦ, ਲਵ ਧਵਨ, ਵਿਸ਼ਾਲ ਸਿੰਘ, ਗੁਲਸ਼ਨ, ਡੀਸੀ, ਮਾਨਸ, ਅਨਿਲ ਅਰੋੜਾ, ਸਤੀਸ਼ ਜੱਜ, ਅਜੀਤ ਪੁਰੀ ਅਤੇ ਰਮਨ ਪੁਰੀ ਸਮੇਤ ਸਮੂਹ ਕਲੱਬ ਮੈਂਬਰ ਹਾਜ਼ਰ ਸਨ। ਰਾਮਲੀਲ੍ਹਾ ਦੇ ਦ੍ਰਿਸ਼ਾਂ ਨੇ ਮੋਹਿਆ ਦਰਸ਼ਕਾਂ ਦਾ ਮਨ ਸੀਤਾ ਹਰਨ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਰਾਮਾਇਣ ਨਾਲ ਸਬੰਧਿਤ ਵੱਖ-ਵੱਖ ਦ੍ਰਿਸ਼ਾਂ ਦੀ ਪੇਸ਼ਕਾਰੀ ਕੀਤੀ ਗਈ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਰਾਮਾਇਣ ਦੀਆਂ ਘਟਨਾਵਾਂ ਨੂੰ ਮੰਚ ’ਤੇ ਜੀਵੰਤ ਕੀਤਾ। ਧਾਰਮਿਕ ਮਾਹੌਲ ਵਿਚ ਹਾਜ਼ਰ ਦਰਸ਼ਕਾਂ ਨੇ ਰਾਮਲੀਲਾ ਦਾ ਆਨੰਦ ਮਾਣਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਚੇਅਰਮੈਨ ਰਾਜੇਸ਼ ਕੁਮਾਰ ਮਿੰਟਾ, ਸੁਖਦੇਵ ਰਾਜ ਸ਼ਰਮਾ, ਤਰਸੇਮ ਜੋਸ਼ੀ, ਡਾ. ਦੇਸ ਰਾਜ ਬਧਵਾਰ ਅਤੇ ਵਿਪਨ ਸ਼ਰਮਾ ਸਮੇਤ ਹੋਰ ਅਹੁਦੇਦਾਰਾਂ ਤੇ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਗੌਰਵ ਭੱਲਾ ਅਤੇ ਪਹੁੰਚੇ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।