ਮਨਵੀਰ ਕੌਰ ਨੇ ਵਧਾਇਆ ਪੰਡੋਰੀ ਤਖ਼ਤ ਮੱਲ ਸਕੂਲ ਦਾ ਮਾਣ
ਮਨਵੀਰ ਕੌਰ ਨੇ ਵਧਾਇਆ ਪੰਡੋਰੀ ਤਖ਼ਤ ਮੱਲ ਸਕੂਲ ਦਾ ਮਾਣ
Publish Date: Fri, 16 Oct 2026 04:41 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ- ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਮੈਡਲ ਜਿੱਤਣ ਵਾਲੀ ਮਨਵੀਰ ਕੌਰ ਦਾ ਸਨਮਾਨ ਕਰਦੇ ਹੋਏ। ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ : ਪੰਜਾਬ ਸਰਕਾਰ ਵੱਲੋਂ ਕਰਵਾਈਆ ਗਈਆਂ ਰਾਜ ਪੱਧਰੀ ‘ਖੇਡਾਂ ਵਤਨ ਪੰਜਾਬ ਦੀਆਂ’ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੀ ਵਿਦਿਆਰਥਣ ਮਨਵੀਰ ਕੌਰ ਨੇ ਅੰਡਰ-14 ਉਮਰ ਵਰਗ ਦੇ ਕਰਾਟੇ ਮੁਕਾਬਲੇ ’ਚੋਂ ਜ਼ਿਲ੍ਹਾ ਤਰਨਤਾਰਨ ਲਈ ਤੀਸਰਾ ਸਥਾਨ ਪ੍ਰਾਪਤ ਕਰਦੇ ਹੋਏ ਬ੍ਰੌਂਜ਼ ਮੈਡਲ ਜਿੱਤ ਕੇ ਸਕੂਲ ਤੇ ਪੂਰੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਸਰਕਾਰੀ ਐਲੀਮੈਂਟਰੀ ਸਕੂਲ ਪੰਡੋਰੀ ਤਖ਼ਤ ਮੱਲ ਦੇ ਮੁੱਖ ਅਧਿਆਪਕ ਜਗਜੀਤ ਸਿੰਘ ਖਹਿਰਾ ਸਟੇਟ ਐਵਾਰਡੀ ਨੇ ਦੱਸਿਆ ਕਿ ਮਨਵੀਰ ਕੌਰ ਦਾ ਜ਼ਿਲ੍ਹਾ ਤਰਨਤਾਰਨ ਵੱਲੋਂ ਬ੍ਰੌਂਜ ਮੈਡਲ ਹਾਸਲ ਕਰਨ ਉਪਰੰਤ ਸਕੂਲ ਵਿਚ ਪੁੱਜਣ ’ਤੇ ਬਹੁਤ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਅਧਿਆਪਕ ਗੁਰਿੰਦਰਪਾਲ ਸਿੰਘ, ਕਿਰਨਦੀਪ ਕੌਰ, ਰਵਿੰਦਰ ਕੌਰ, ਆਂਗਣਵਾੜੀ ਵਰਕਰ ਕੁਲਵਿੰਦਰ ਕੌਰ, ਕੰਵਲਜੀਤ ਕੌਰ, ਸਿਮਰਜੀਤ ਕੌਰ, ਰਾਜਬੀਰ ਕੌਰ, ਮਨਜੀਤ ਕੌਰ, ਕੁਲਵਿੰਦਰ ਕੌਰ, ਪਿਤਾ ਹਰਦੀਪ ਸਿੰਘ, ਮਾਤਾ ਬਲਜਿੰਦਰ ਕੌਰ, ਪਸਵਕ ਮੈਂਬਰ ਗੁਰਜਿੰਦਰ ਕੌਰ, ਨੀਤੂ, ਹਰਜਿੰਦਰ ਕੌਰ, ਰਾਜਬੀਰ ਕੌਰ, ਸ਼ਿੰਦਰ ਕੌਰ, ਸਪਨਾ, ਕਵਲਜੀਤ ਕੌਰ ਆਦਿ ਹਾਜ਼ਰ ਸਨ।