ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ : ਹਰਮਨ ਸੇਖੋਂ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ : ਹਰਮਨ ਸੇਖੋਂ
Publish Date: Fri, 16 Oct 2026 04:29 PM (IST)
Updated Date: Sat, 17 Oct 2026 04:00 AM (IST)
* ਯੰਗ ਮੈਨ ਰਾਮਾ-ਕ੍ਰਿਸ਼ਨਾ ਕਲੱਬ ’ਚ ਸੀਤਾ ਹਰਨ ਨਾਈਟ ਦਾ ਉਦਘਾਟਨ ਕੀਤਾ ਕੈਪਸ਼ਨ - ਹਰਮਨ ਸੇਖੋਂ ਜਨਰਲ ਸਕੱਤਰ ਯੂਥ ਕਾਂਗਰਸ ਪੰਜਾਬ ਨੂੰ ਸਨਮਾਨਿਤ ਕਰਦੇ ਹੋਏ ਕਲੱਬ ਦੇ ਮੈਂਬਰ। ਕੈਪਸ਼ਨ - ਰਾਮਲੀਲਾ ਦਾ ਦ੍ਰਿਸ਼। ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ਯੰਗ ਮੈਨ ਰਾਮਾ-ਕ੍ਰਿਸ਼ਨਾ ਕਲੱਬ ਪੱਟੀ ਵਿਖੇ ਕਰਵਾਈ ਜਾ ਰਹੀ ਰਾਮਲੀਲ੍ਹਾ ਦੌਰਾਨ ਸੀਤਾ ਹਰਨ ਨਾਈਟ ਦਾ ਉਦਘਾਟਨ ਯੂਥ ਕਾਂਗਰਸ ਪੰਜਾਬ ਦੇ ਜਨਰਲ ਸਕੱਤਰ ਹਰਮਨ ਸੇਖੋਂ ਨੇ ਕੀਤਾ। ਇਸ ਮੌਕੇ ਉਨ੍ਹਾਂ ਭਗਵਾਨ ਸ਼੍ਰੀ ਰਾਮ ਜੀ ਦੇ ਜੀਵਨ ਤੋਂ ਸੇਧ ਲੈਣ ਅਤੇ ਸੱਚ ਦੇ ਮਾਰਗ ’ਤੇ ਚੱਲਣ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਹਰਮਨ ਸੇਖੋਂ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ, ਧਰਮ ਅਤੇ ਮਰਿਆਦਾ ਦੇ ਮਾਰਗ ’ਤੇ ਚੱਲਦੇ ਸਨ। ਉਨ੍ਹਾਂ ਦਾ ਜੀਵਨ ਸਾਨੂੰ ਸੱਚਾਈ, ਇਮਾਨਦਾਰੀ, ਸੰਜਮ ਤੇ ਆਪਣੇ ਫਰਜ਼ਾਂ ਪ੍ਰਤੀ ਸਮਰਪਿਤ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਿਹਾ ਕਿ ਰਾਮਲੀਲ੍ਹਾ ਸਿਰਫ਼ ਧਾਰਮਿਕ ਮੰਚਨ ਨਹੀਂ, ਸਗੋਂ ਸਾਡੀ ਸੱਭਿਆਚਾਰਕ ਵਿਰਾਸਤ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਅਗਲੀ ਪੀੜ੍ਹੀ ਤਕ ਪਹੁੰਚਾਉਣ ਦਾ ਮਹੱਤਵਪੂਰਨ ਸਾਧਨ ਹੈ। ਉਨ੍ਹਾਂ ਕਿਹਾ ਕਿ ਯੰਗ ਮੈਨ ਰਾਮਾ-ਕ੍ਰਿਸ਼ਨਾ ਕਲੱਬ ਦੇ ਨੌਜਵਾਨ ਧਾਰਮਿਕ ਅਤੇ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਸਮਾਜ ਵਿਚ ਚੰਗਾ ਯੋਗਦਾਨ ਪਾ ਰਹੇ ਹਨ। ਅਜਿਹੇ ਸਮਾਗਮ ਨੌਜਵਾਨ ਪੀੜ੍ਹੀ ਨੂੰ ਆਪਣੇ ਇਤਿਹਾਸ ਅਤੇ ਧਾਰਮਿਕ ਵਿਰਸੇ ਨਾਲ ਜੋੜਨ ਦੇ ਨਾਲ-ਨਾਲ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕਰਦੇ ਹਨ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਅਤੇ ਸਮੂਹ ਮੈਂਬਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਾਰਮਿਕ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਨੌਜਵਾਨਾਂ ਦੀ ਭੂਮਿਕਾ ਸ਼ਲਾਘਾਯੋਗ ਹੈ। ਇਸ ਮੌਕੇ ਕਰਨਬੀਰ ਸਿੰਘ ਧਾਰੀਵਾਲ ਕੌਂਸਲਰ, ਅਮਨਦੀਪ ਸਿੰਘ ਲਵਲੀ ਭੁੱਲਰ, ਸੁਖਦੀਪ ਸਿੰਘ ਗਿੱਲ, ਰਮਨ ਸ਼ਰਮਾ, ਅਜੇ ਪ੍ਰਧਾਨ, ਯਸ਼ਪਾਲ ਗਾਬਾ, ਸ਼ੇਰੂ, ਵਿਕਾਸ ਪੁਰੀ, ਭਜਨ ਗਾਇਕ ਰਿੰਕੂ ਅਗਨੀਹੋਤਰੀ, ਚਾਨਣ ਸਿੰਘ ਬੁੱਟਰ, ਰਾਕੇਸ਼ ਕੁਮਾਰ ਬੰਟਾ, ਸੁਮਨ ਭੱਲਾ, ਦੇਵੀ ਦੱਤਾ, ਦਵਿੰਦਰ ਐੱਨਆਰ, ਲਕੀ ਸ਼ਰਮਾ, ਚੰਦਰ ਮੋਹਨ ਤੇਜੀ, ਦੀਪਕ ਸ਼ਰਮਾ ਸੈਕਟਰੀ ਅਤੇ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਵੱਖ-ਵੱਖ ਦ੍ਰਿਸ਼ਾਂ ਦਾ ਕੀਤਾ ਮੰਚਨ ਇਸ ਮੌਕੇ ਰਾਮਲੀਲ੍ਹਾ ਦੌਰਾਨ ਸਰੂਪਨਖਾ ਪ੍ਰਸੰਗ, ਰਾਵਣ ਦਰਬਾਰ, ਖਰ-ਦੂਸ਼ਣ ਦਰਬਾਰ ਅਤੇ ਸੀਤਾ ਹਰਨ ਸਮੇਤ ਵੱਖ-ਵੱਖ ਦ੍ਰਿਸ਼ਾਂ ਦਾ ਮੰਚਨ ਕੀਤਾ ਗਿਆ। ਕਲਾਕਾਰਾਂ ਨੇ ਆਪਣੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਰਾਮਾਇਣ ਦੀਆਂ ਘਟਨਾਵਾਂ ਨਾਲ ਜੋੜਿਆ। ਮੰਚਨ ਦੇਖਣ ਲਈ ਪਹੁੰਚੇ ਦਰਸ਼ਕਾਂ ਨੇ ਕਲਾਕਾਰਾਂ ਦੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ। ਇਸ ਮੌਕੇ ਕਲੱਬ ਵੱਲੋਂ ਹਰਮਨ ਸੇਖੋਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਕੇਸ਼ ਕੁਮਾਰ ਪਾਠਕ, ਚੇਅਰਮੈਨ ਵਿਜੇ ਸ਼ਰਮਾ, ਕਾਰਜਕਾਰੀ ਪ੍ਰਧਾਨ ਭਵਨ ਕੁਮਾਰ ਟਾਹ, ਸੁਮਨ ਭੱਲਾ, ਲੱਕੀ ਪੰਡਤ, ਰਾਕੇਸ਼ ਟੋਨੀ, ਅਮਨ ਭਾਰਦਵਾਜ ਅਤੇ ਕਲੱਬ ਦੇ ਹੋਰ ਮੈਂਬਰ ਹਾਜ਼ਰ ਸਨ।