ਗੋਰਾ ਸ਼ਾਹ ਮੀਆਂਵਿੰਡ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ ਗੋਰਾ ਸ਼ਾਹ ਮੀਆਂਵਿੰਡ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਬਲਾਕ ਜਲਾਲਾਬਾਦ ਦੇ ਪ੍ਰਧਾਨ ਨਿਯੁਕਤ
Publish Date: Fri, 16 Oct 2026 04:17 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ : ਵਿੱਕੀ ਭਿੰਡਰ, ਰਵੀ ਚੀਮਾ, ਅਰਜਨਬੀਰ ਕੰਗ ਅਤੇ ਉਨ੍ਹਾਂ ਦੇ ਸਾਥੀ ਗੁਰਿੰਦਰ ਸਿੰਘ ਗੋਰਾ ਸ਼ਾਹ ਮੀਆਂਵਿੰਡ ਨੂੰ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਬਲਾਕ ਜਲਾਲਾਬਾਦ ਤੋਂ ਪ੍ਰਧਾਨ ਨਿਯੁਕਤ ਕਰਨ ਸਮੇਂ ਨਿਯੁਕਤੀ ਪੱਤਰ ਦਿੰਦੇ ਹੋਏ। ਕੁਲਦੀਪ ਸਿੰਘ ਮਾਨ, •ਪੰਜਾਬੀ ਜਾਗਰਣ ਖਡੂਰ ਸਾਹਿਬ : ਕੁੱਲ ਹਿੰਦ ਕਾਂਗਰਸ ਪਾਰਟੀ ਵੱਲੋਂ ਕੇਂਦਰ ’ਚ ਪਾਰਟੀ ਦੀ ਮਜ਼ਬੂਤੀ ਲਈ ਹਰੇਕ ਸੂਬੇ ’ਚ ਜਾ ਕੇ ਪਿੰਡ ਪੱਧਰ ’ਤੇ ਲੋਕਾਂ ਨੂੰ ਕਾਂਗਰਸ ਪਾਰਟੀ ਨਾਲ ਜੋੜਨ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਨੌਜਵਾਨਾਂ ਨੂੰ ਆਹੁਦੇਦਾਰੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸ ਕਾਰਨ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਸਾਹਿਬ ਦੇ ਨੌਜਵਾਨ ਕਾਂਗਰਸੀ ਆਗੂ ਗੁਰਿੰਦਰ ਸਿੰਘ ਗੋਰਾ ਸ਼ਾਹ ਮੀਆਂਵਿੰਡ ਨੂੰ ਪੰਜਾਬ ਸੰਗਠਨ ਦੇ ਵਾਈਸ ਪ੍ਰਧਾਨ ਵਰਿੰਦਰ ਸਿੰਘ ਵਿੱਕੀ ਭਿੰਡਰ ਸਮੇਤ ਦਿੱਲੀ ਤੋਂ ਆਏ ਸੰਗਠਨ ਇੰਚਾਰਜ ਸ਼ਮਸਾਦ ਅਹਿਮਦ ਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਰਾਣਾ, ਰਵਿੰਦਰ ਸਿੰਘ ਰਵੀ ਚੀਮਾ ਜਨਰਲ ਸਕੱਤਰ ਪੰਜਾਬ, ਅਰਜਨਬੀਰ ਸਿੰਘ ਸਰਾਂ ਤਲਵੰਡੀ ਜਨਰਲ ਸਕੱਤਰ ਪੰਜਾਬ ਆਦਿ ਦੀ ਮੌਜੂਦਗੀ ’ਚ ਬਲਾਕ ਜਲਾਲਾਬਾਦ ਤੋਂ ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦਾ ਪ੍ਰਧਾਨ ਨਿਯੁਕਤ ਕਰ ਦਿੱਤਾ ਗਿਆ ਹੈ। ਨਵ-ਨਿਯੁਕਤ ਪ੍ਰਧਾਨ ਗੁਰਿੰਦਰ ਸਿੰਘ ਗੋਰਾ ਨੇ ਕਿਹਾ ਕਿ ਆਪਣੀ ਨਿਯੁਕਤੀ ਲਈ ਉਹ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ ਗਿੱਲ ਦਾ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਬਲਾਕ ਸੰਮਤੀ ਦੇ ਸਾਬਕਾ ਚੇਅਰਮੈਨ ਤਜਿੰਦਰ ਸਿੰਘ ਸ਼ਾਹ ਮੀਆਂਵਿੰਡ ਭੱਠਿਆਂ ਵਾਲੇ, ਹਰਪ੍ਰੀਤ ਸਿੰਘ ਸੋਨੂੰ ਸੈਕਟਰੀ ਐੱਸਸੀ ਵਿੰਗ ਪੰਜਾਬ, ਪ੍ਰਵੀਨਪਾਲ ਭਲਾਈਪੁਰ ਬਲਾਕ ਪ੍ਰਧਾਨ ਆਰਜੀਪੀਆਰਐੱਸ ਰਈਆ, ਭਿੰਦਾ ਬਿਆਸ ਸਾਬਕਾ ਪ੍ਰਧਾਨ, ਸਰਪੰਚ ਸੁਖਮਨਜੀਤ ਸਿੰਘ, ਬਲਰਾਜ ਸਿੰਘ ਬਿਹਾਰੀਪੁਰ, ਬਲਜੀਤ ਸਿੰਘ ਮੱਲਾ, ਕੁਲਵੰਤ ਸਿੰਘ ਏਕਲਗੱਡਾ, ਯੂਥ ਪ੍ਰਧਾਨ ਸੁੱਖ ਰੰਧਾਵਾ, ਤਜਿੰਦਰ ਕੰਗ, ਜਗੀਰ ਸਿੰਘ ਭਲਾਈਪੁਰ, ਹਰਭਜਨ ਸਿੰਘ ਆਦਿ ਕਾਂਗਰਸੀ ਆਗੂ ਹਾਜ਼ਰ ਸਨ ਨੇ ਗੋਰਾ ਮੀਆਂਵਿੰਡ ਦੇ ਬਲਾਕ ਜਲਾਲਾਬਾਦ ਤੋਂ ਪ੍ਰਧਾਨ ਬਣਨ ’ਤੇ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ।