ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪਿੰਡ ਸਭਰਾ ’ਚ ਪੰਦਰਵਾੜਾ ਮੀਟਿੰਗ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਪੰਦਰਵਾੜਾ ਮੀਟਿੰਗ ਨਸ਼ਿਆਂ
Publish Date: Fri, 16 Oct 2026 04:08 PM (IST)
Updated Date: Sat, 17 Oct 2026 04:00 AM (IST)
ਕੈਪਸ਼ਨ : ਬੀਬੀਆਂ ਦੀ ਨਵੀ ਇਕਾਈ ਨੂੰ ਸਨਮਾਨਿਤ ਦਿੰਦੇ ਸੁਖਵਿੰਦਰ ਸਭਰਾ ਅਤੇ ਹੋਰ ਆਗੂ ਕੈਪਸ਼ਨ : ਮੀਟਿੰਗ ਦੌਰਾਨ ਔਰਤਾਂ ਦਾ ਲਾਮਿਸਾਲ ਇਕੱਠ। * ਕਿਸਾਨੀ ਮਸਲਿਆਂ ਨੂੰ ਲੈ ਕੇ ਜਥੇਬੰਦੀ ਨੇ ਕੀਤੀ ਚਰਚਾ, ਬੀਬੀਆਂ ਦੀ ਨਵੀਂ ਇਕਾਈ ਦਾ ਗਠਨ ਕਿਰਪਾਲ ਸਿੰਘ ਰੰਧਾਵਾ, •ਪੰਜਾਬੀ ਜਾਗਰਣ ਹਰੀਕੇ ਪੱਤਣ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਪਿੰਡ ਸਭਰਾ ਵਿਚ ਪੰਦਰਵਾੜਾ ਮੀਟਿੰਗ ਕਰਵਾਈ ਗਈ। ਮੀਟਿੰਗ ਦੀ ਅਗਵਾਈ ਦਲੇਰ ਸਿੰਘ, ਮੁਖਤਿਆਰ ਸਿੰਘ, ਬਲਵੰਤ ਸਿੰਘ ਤੇ ਬਲਕਾਰ ਸਿੰਘ ਨੇ ਕੀਤੀ। ਇਸ ਮੌਕੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਨੇ ਜਥੇਬੰਦੀ ਵੱਲੋਂ ਉਠਾਏ ਜਾ ਰਹੇ ਵੱਖ-ਵੱਖ ਲੋਕ ਮਸਲਿਆਂ ’ਤੇ ਵਿਚਾਰ ਪੇਸ਼ ਕੀਤੇ। ਸਭਰਾ ਨੇ ਨਸ਼ਿਆਂ ਦੇ ਮੁੱਦੇ ’ਤੇ ਬੋਲਦਿਆਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਲੋਕਾਂ ਨੂੰ ਜਥੇਬੰਦ ਹੋ ਕੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਉਨ੍ਹਾਂ ਪਰਵਿੰਦਰ ਸਿੰਘ ਝੋਟਾ ਨਾਲ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਨਸ਼ਿਆਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਦੀ ਸੁਰੱਖਿਆ ਦਾ ਮੁੱਦਾ ਵੀ ਉਠਾਇਆ। ਇਸ ਤੋਂ ਇਲਾਵਾ ਚਿੱਪ ਵਾਲੇ ਬਿਜਲੀ ਮੀਟਰਾਂ ਦੀ ਥਾਂ ਗਰਾਰੀ ਵਾਲੇ ਮੀਟਰ ਲਗਾਉਣ, ਕਥਿਤ ਕਰ ਮੁਕਤ ਵਪਾਰ ਸਮਝੌਤਾ ਰੱਦ ਕਰਨ ਅਤੇ ਲੈਂਡ ਪੂਲਿੰਗ ਨੀਤੀ ਖ਼ਤਮ ਕਰਨ ਸਮੇਤ ਹੋਰ ਮਸਲਿਆਂ ’ਤੇ ਚਰਚਾ ਕੀਤੀ ਗਈ। ਜ਼ਿਲ੍ਹਾ ਆਗੂ ਬੀਬੀ ਰਣਜੀਤ ਕੌਰ ਕੱਲ੍ਹਾ ਤੇ ਬੀਬੀ ਉਪਜੀਤ ਕੌਰ ਝਬਾਲ ਨੇ ਬੀਬੀਆਂ ਨੂੰ ਜਥੇਬੰਦ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਜੋਨ ਪ੍ਰਧਾਨ ਜੁਗਰਾਜ ਸਿੰਘ ਸਭਰਾ, ਸੰਗਠਨ ਸਕੱਤਰ ਦਲਜੀਤ ਸਿੰਘ ਸਭਰਾ ਅਤੇ ਜ਼ੋਨ ਪ੍ਰੈੱਸ ਸਕੱਤਰ ਗੁਰਵਿੰਦਰ ਸਿੰਘ ਸਭਰਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਭਰਾ ’ਚ ਬੀਬੀਆਂ ਦੀ ਇਕਾਈ ਦਾ ਗਠਨ ਕੀਤਾ ਗਿਆ। ਗੁਰਨਿੰਦਰ ਕੌਰ ਸਭਰਾ ਨੂੰ ਪ੍ਰਧਾਨ, ਸਵਿੰਦਰ ਕੌਰ ਅਤੇ ਅਮਰਜੀਤ ਕੌਰ ਨੂੰ ਮੀਤ ਪ੍ਰਧਾਨ, ਰਾਜ ਕੌਰ ਜੋਤੀ ਸ਼ਾਹ ਨੂੰ ਸਕੱਤਰ, ਸਰਬਜੀਤ ਕੌਰ ਨੂੰ ਸਹਾਇਕ ਸਕੱਤਰ ਅਤੇ ਕਰਤਾਰ ਕੌਰ ਤੇ ਤਲਵਿੰਦਰ ਕੌਰ ਸਮੇਤ ਹੋਰਨਾਂ ਨੂੰ ਟੀਮ ਵਿਚ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ। ਮੀਟਿੰਗ ਦੌਰਾਨ ਪਰਵਿੰਦਰ ਸਿੰਘ ਝੋਟਾ ਸਮੇਤ ਵਿਛੜ ਚੁੱਕੇ ਸਮਾਜ ਸੇਵੀਆਂ, ਯੋਧਿਆਂ, ਮਾਵਾਂ-ਭੈਣਾਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਦੀ ਯਾਦ ਵਿਚ ਸ਼ੋਕ ਮਤਾ ਪੜ੍ਹਿਆ ਗਿਆ। ਹਾਜ਼ਰ ਆਗੂਆਂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਸਾਨੀ ਅਤੇ ਜਵਾਨੀ ਨੂੰ ਬਚਾਉਣ ਲਈ ਆਪਣੇ ਹੱਕਾਂ ਦੀ ਆਵਾਜ਼ ਬੁਲੰਦ ਕਰਨ ਦਾ ਸੰਕਲਪ ਲਿਆ।