ਸੜਕ ਹਾਦਸੇ ’ਚ ਜ਼ਖ਼ਮੀ ਥਾਣੇਦਾਰ ਗੁਰਦੇਵ ਸਿੰਘ ਝਬਾਲ ਦੀ ਮੌਤ ਸੜਕ ਹਾਦਸੇ ’ਚ ਜ਼ਖ਼ਮੀ ਥਾਣੇਦਾਰ ਗੁਰਦੇਵ ਸਿੰਘ ਝਬਾਲ ਦੀ ਮੌਤ
Publish Date: Thu, 15 Oct 2026 06:07 PM (IST)
Updated Date: Thu, 15 Oct 2026 06:09 PM (IST)
ਸੜਕ ਹਾਦਸੇ ’ਚ ਜ਼ਖ਼ਮੀ ਥਾਣੇਦਾਰ ਗੁਰਦੇਵ ਸਿੰਘ ਝਬਾਲ ਦੀ ਮੌਤ ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ ਤੇਜਿੰਦਰ ਸਿੰਘ ਬੱਬੂ•, ਪੰਜਾਬੀ ਜਾਗਰਣ ਝਬਾਲ : ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਤੋਂ ਇਕ ਮੁਲਜ਼ਮ ਨੂੰ ਲੈਣ ਲਈ ਦਿੱਲੀ ਏਅਰਪੋਰਟ ਗਈ ਪੁਲਿਸ ਪਾਰਟੀ ਨਾਲ ਵਾਪਸੀ ਸਮੇਂ ਵਾਪਰੇ ਹਾਦਸੇ ’ਚ ਥਾਣੇਦਾਰ ਗੁਰਦੇਵ ਸਿੰਘ ਝਬਾਲ ਤੇ ਪੰਕਜ ਨਾਮਕ ਪੁਲਿਸ ਮੁਲਾਜ਼ਮ ਗੰਭੀਰ ਜ਼ਖ਼ਮੀ ਹੋ ਗਏ ਸਨ। ਦੋਵਾਂ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਲੰਘੀ ਰਾਤ ਇਲਾਜ ਦੌਰਾਨ ਥਾਣੇਦਾਰ ਗੁਰਦੇਵ ਸਿੰਘ ਝਬਾਲ ਦੀ ਮੌਤ ਹੋ ਗਈ। ਮਰਹੂਮ ਥਾਣੇਦਾਰ ਗੁਰਦੇਵ ਸਿੰਘ ਝਬਾਲ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਝਬਾਲ ਦੇ ਸ਼ਮਸ਼ਾਨਘਾਟ ’ਚ ਕੀਤਾ ਗਿਆ। ਇਸ ਮੌਕੇ ਇੰਸਪੈਕਟਰ ਹਰਸੰਦੀਪ ਸਿੰਘ ਸੰਧੂ ਦੀ ਅਗਵਾਈ ਹੇਠ ਪੰਜਾਬ ਪੁਲਿਸ ਦੇ ਜਵਾਨਾਂ ਵੱਲੋਂ ਹਥਿਆਰਾਂ ਨਾਲ ਸਲਾਮੀ ਦੇ ਕੇ ਉਨ੍ਹਾਂ ਨੂੰ ਅੰਤਿਮ ਵਿਦਾਇਗੀ ਦਿੱਤੀ ਗਈ। ਇਸ ਦੁੱਖ ਦੀ ਘੜੀ ’ਚ ਮਰਹੂਮ ਦੇ ਪੁੱਤਰ ਪ੍ਰਿੰਸ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਵੱਖ-ਵੱਖ ਰਾਜਨੀਤਿਕ, ਸਮਾਜਿਕ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਪਹੁੰਚੇ। ਇਨ੍ਹਾਂ ’ਚ ਹਲਕਾ ਇੰਚਾਰਜ ਕਾਂਗਰਸ ਕਰਨਬੀਰ ਸਿੰਘ ਬੁਰਜ਼, ਸੀਨੀਅਰ ਆਗੂ ਦਵਿੰਦਰ ਸਿੰਘ ਲਾਲੀ ਢਾਲਾ, ਸ਼੍ਰੋਮਣੀ ਅਕਾਲੀ ਦਲ ਦੀ ਹਲਕਾ ਇੰਚਾਰਜ ਕੰਚਨਪ੍ਰੀਤ ਕੌਰ, ਬਾਬਾ ਗੁਰਸੇਵਕ ਸਿੰਘ ਝਬਾਲ, ਸਰਪੰਚ ਸਰਵਣ ਸਿੰਘ ਸੋਹਲ, ਕਾਮਰੇਡ ਦਵਿੰਦਰ ਸੋਹਲ, ਯੂਥ ਆਗੂ ਉਂਕਾਰ ਸਿੰਘ ਸੋਹਲ, ਕਿਸਾਨ ਯੂਨੀਅਨ ਦੇ ਪ੍ਰਧਾਨ ਬਲਜੀਤ ਸਿੰਘ, ਲਵਪ੍ਰੀਤ ਸਿੰਘ ਢਿੱਲੋਂ, ਨਵ ਢਿੱਲੋਂ, ਸਾਬਕਾ ਸਰਪੰਚ ਪ੍ਰੀਤ ਝਬਾਲ, ਵਿਕਰਮ ਸਿੰਘ ਢਿੱਲੋਂ, ਪੂਰਨ ਸਿੰਘ ਝਬਾਲ, ਮੈਂਬਰ ਬਲਵਿੰਦਰ ਸਿੰਘ ਝਬਾਲ ਫੌਜੀ, ਚੇਅਰਮੈਨ ਗੁਰਬੀਰ ਸਿੰਘ, ਹਰਭਿੰਦਰ ਸਿੰਘ, ਭਾਗ ਸਿੰਘ ਸੋਹਲ, ਸ਼ੈਲੀ ਸੋਹਲ ਅਤੇ ਜੱਜ ਜਿਊਲਰ ਸਮੇਤ ਹੋਰ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।