ਜਥੇਦਾਰ ਭਲਾਈਪੁਰ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਨੂੰ ਅੰਤਿਮ ਅਰਦਾਸ ਮੌਕੇ ਸ਼ਰਧਾ ਦੇ ਫੁੱਲ ਭੇਟ
Publish Date: Wed, 14 Oct 2026 08:06 PM (IST)
Updated Date: Wed, 14 Oct 2026 08:09 PM (IST)
ਕੁਲਦੀਪ ਸਿੰਘ ਮਾਨ•, ਪੰਜਾਬੀ ਜਾਗਰਣ ਖਡੂਰ ਸਾਹਿਬ : ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਨਮਿਤ ਅੱਜ ਉਨ੍ਹਾਂ ਦੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਸ੍ਰੀ ਗੁਰੂ ਅਮਰ ਦਾਸ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਸਤਨਾਮ ਸਿੰਘ ਕੁਹਾੜਕਾ ਦੇ ਕੀਰਤਨੀ ਜਥੇ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ ਗਿਆ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ ਦੇ ਹਜ਼ੂਰੀ ਅਰਦਾਸੀਏ ਭਾਈ ਬਲਵਿੰਦਰ ਸਿੰਘ ਡਾਲੇਕੇ ਵੱਲੋਂ ਅਰਦਾਸ ਕੀਤੀ ਗਈ। ਇਸ ਮੌਕੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ, ਪੰਜਾਬ ਦੇ ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲਉਸਮਾ, ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਮੀਤ ਪ੍ਰਧਾਨ ਸਤਨਾਮ ਸਿੰਘ ਲਾਦੀਆ, ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਸਮੇਤ ਹੋਰ ਆਗੂਆਂ ਨੇ ਸਵਰਗੀ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ। ਆਗੂਆਂ ਨੇ ਉਨ੍ਹਾਂ ਦੇ ਸਾਦੇ ਜੀਵਨ, ਸਾਦਗੀ ਅਤੇ ਮਿੱਠਬੋਲੇ ਸੁਭਾਅ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਸਾਦਗੀ ਨਾਲ ਬਤੀਤ ਕੀਤਾ। ਪੜ੍ਹਾਈ ਤੋਂ ਬਾਅਦ ਜੇਬੀਟੀ ਦੀ ਸਿਖਲਾਈ ਹਾਸਲ ਕਰਕੇ ਅਧਿਆਪਕ ਬਣੇ ਅਤੇ ਲੋਕਾਂ ਨੂੰ ਸਿੱਖਿਆ ਦਿੱਤੀ। ਉਨ੍ਹਾਂ ਦੇ ਅਕਾਲ ਚਲਾਣੇ ਨਾਲ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ, ਜਦਕਿ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਥੇਦਾਰ ਭਲਾਈਪੁਰ ਆਪਣੇ ਅਸੂਲਾਂ ’ਤੇ ਦ੍ਰਿੜ੍ਹ ਰਹਿਣ ਵਾਲੀ ਸ਼ਖ਼ਸੀਅਤ ਸਨ ਅਤੇ ਪਾਰਟੀ ਦੀ ਤਰੱਕੀ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ ਸਨ। ਮਜੀਠੀਆ ਨੇ ਇਹ ਵੀ ਕਿਹਾ ਕਿ ਜਥੇਦਾਰ ਭਲਾਈਪੁਰ ਸ਼੍ਰੋਮਣੀ ਅਕਾਲੀ ਦਲ ਦੀ ਤਰੱਕੀ ਲਈ ਹਮੇਸ਼ਾ ਅੱਗੇ ਹੋ ਕੇ ਕੰਮ ਕਰਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨੇ ਜਥੇਦਾਰ ਭਲਾਈਪੁਰ ਦੇ ਸਪੁੱਤਰ ਫ਼ਕੀਰ ਸਿੰਘ ਸੋਨਾ ਨੂੰ ਥਾਪੜਾ ਦਿੰਦਿਆਂ ਆਪਣੇ ਪਿਤਾ ਦੀ ਸੋਚ ’ਤੇ ਪਹਿਰਾ ਦੇਣ ਅਤੇ ਅਕਾਲੀ ਦਲ ਦੀ ਤਰੱਕੀ ਲਈ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਗੁਰਬਚਨ ਸਿੰਘ ਜਰਮੂਵਾਲ, ਮਗਵਿੰਦਰ ਸਿੰਘ ਖਾਪੜਖੇੜੀ, ਅਮਰਜੀਤ ਸਿੰਘ ਬੰਡਾਲਾ, ਬਲਵਿੰਦਰ ਸਿੰਘ ਵੇਈਪੂਈ ਮੈਂਬਰ ਸ਼੍ਰੋਮਣੀ ਕਮੇਟੀ, ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ, ਐਕਸੀਅਨ ਗੁਰਸ਼ਰਨ ਸਿੰਘ ਖਹਿਰਾ, ਬਾਬਾ ਅਵਤਾਰ ਸਿੰਘ ਠੱਠੇ ਵਾਲੇ, ਜਥੇਦਾਰ ਹਰਦੇਵ ਸਿੰਘ ਨਾਗੋਕੇ, ਕਸ਼ਮੀਰ ਸਿੰਘ ਸਰਪੰਚ ਗਗੜੇਵਾਲ, ਕੁਲਵੰਤ ਸਿੰਘ ਸਰਪੰਚ ਭਲਾਈਪੁਰ, ਗਰਿੰਦਰ ਸਿੰਘ ਟੋਨੀ, ਨਰਿੰਦਰ ਸਿੰਘ ਸ਼ਾਹ, ਸੁਖਵਿੰਦਰ ਸਿੰਘ ਪੱਪੂ, ਦਿਆਲ ਸਿੰਘ ਸ਼ਾਹ, ਪਰਮਰਾਜ ਸਿੰਘ ਉਮਰਾ ਨੰਗਲ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਜਰਨੈਲ ਸਿੰਘ ਕੋਟ ਮਹਿਤਾਬ, ਹਰਿੰਦਰ ਸਿੰਘ ਮੱਲ੍ਹਾ, ਸੁਰਜੀਤ ਸਿੰਘ ਭੱਟੇਵਿੰਡ, ਮੈਨੇਜਰ ਮੇਜਰ ਸਿੰਘ, ਨੌਰੰਗ ਸਿੰਘ ਨਾਗੋਕੇ, ਤਰਲੋਕ ਸਿੰਘ ਸਰਪੰਚ ਸੰਘਰ, ਬਲਵਿੰਦਰ ਸਿੰਘ ਕਾਹਲਵਾਂ, ਸੰਦੀਪ ਸਿੰਘ ਏਆਰ, ਕੁਲਵੰਤ ਸਿੰਘ ਮੰਨਣ, ਕੁਲਦੀਪ ਸਿੰਘ ਔਲਖ, ਸੁਰਜੀਤ ਤੁਗਲਵਾਲ, ਕੁਲਵੰਤ ਸਿੰਘ ਮੈਨੇਜਰ, ਸੁਖਵੰਤ ਸਿੰਘ ਮੱਲ੍ਹਾ, ਸ੍ਰੀਮਾਨ ਸੰਤ ਬਾਬਾ ਘੋਲਾ ਸਿੰਘ ਸਰਹਾਲੀ ਵਾਲੇ, ਸਰਵਣ ਸਿੰਘ ਮੱਲ੍ਹਾ ਅਤੇ ਬਿੱਲੂ ਸਰਲੀ ਸਮੇਤ ਹੋਰ ਸ਼ਖ਼ਸੀਅਤਾਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ। ਸਟੇਜ ਸਕੱਤਰ ਦੀ ਸੇਵਾ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਸੁਖਵਿੰਦਰ ਸਿੰਘ ਸਰਪੰਚ ਬੁਤਾਲਾ ਵੱਲੋਂ ਨਿਭਾਈ ਗਈ।