ਖੇਮਕਰਨ ’ਚ ਸ਼੍ਰੀ ਰਾਮਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਸੁਰਿੰਦਰ ਸਿੰਘ ਆਸਲ ਨੇ ਕੀਤਾ ਖੇਮਕਰਨ ’ਚ ਸ਼੍ਰੀ ਰਾਮਲੀਲਾ ਦੀ ਤੀਜੀ ਨਾਈਟ ਦਾ ਉਦਘਾਟਨ ਸੁਰਿੰਦਰ ਸਿੰਘ ਆਸਲ ਨੇ ਕੀਤਾ
Publish Date: Wed, 14 Oct 2026 07:53 PM (IST)
Updated Date: Wed, 14 Oct 2026 07:54 PM (IST)
ਰਾਜਵਿੰਦਰ ਸਿੰਘ ਰਾਜੂ•, ਪੰਜਾਬੀ ਜਾਗਰਣ ਵਲਟੋਹਾ : ਖੇਮਕਰਨ ਦੇ ਮੰਦਰ ਸ਼੍ਰੀ ਦੇਵੀ ਦੁਆਰਾ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮਲੀਲਾ ਦੀ ਤੀਜੀ ਨਾਈਟ ‘ਸੀਤਾ ਸਵੰਬਰ’ ਦਾ ਉਦਘਾਟਨ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤ ਅਤੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਆਸਲ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਸਪੁੱਤਰ ਅਤੇ ਪੰਜਾਬ ਯੂਥ ਕਾਂਗਰਸ ਦੇ ਨੌਜਵਾਨ ਆਗੂ ਪੰਜਾਬ ਸਿੰਘ ਆਸਲ ਅਤੇ ਰਾਜਨ ਸ਼ਾਹ ਆਸਲ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਸ਼੍ਰੀ ਰਾਮਲੀਲਾ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਮਾਗਮ ਵਿਚ ਪਹੁੰਚੇ ਮੁੱਖ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਆਸਲ ਨੇ ਕਿਹਾ ਕਿ ਕਸਬਾ ਖੇਮਕਰਨ ਵਿਖੇ ਖੇਡੀ ਜਾ ਰਹੀ ਇਹ ਪ੍ਰਾਚੀਨ ਰਾਮਲੀਲਾ ਭਾਰਤ-ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਅਹਿਮ ਹਿੱਸਾ ਹੈ। ਸਮਾਗਮ ਦੌਰਾਨ ਅਮਰਕੋਟ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਨੌਜਵਾਨ ਸਰਪੰਚ ਸ਼ੈਰੀ ਅਮਰਕੋਟ ਨੂੰ ਵੀ ਕਲੱਬ ਦੇ ਅਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। ਤੀਜੀ ਨਾਈਟ ਦੌਰਾਨ ਕਲਾਕਾਰਾਂ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਵੱਲੋਂ ਸ਼ਿਵ ਧਨੁਸ਼ ਤੋੜ ਕੇ ਮਾਤਾ ਸੀਤਾ ਨਾਲ ਵਿਆਹ ਰਚਾਉਣ ਦਾ ਦ੍ਰਿਸ਼ ਬਹੁਤ ਹੀ ਸੁੰਦਰ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਲਕਸ਼ਮਣ-ਪਰਸ਼ੂਰਾਮ ਸੰਵਾਦ ਅਤੇ ਰਾਜਾ ਦਸ਼ਰਥ ਤੇ ਕੈਕਈ ਦੇ ਕੋਪ ਭਵਨ ਨਾਲ ਸਬੰਧਿਤ ਦ੍ਰਿਸ਼ਾਂ ਦੀ ਵੀ ਸ਼ਾਨਦਾਰ ਪੇਸ਼ਕਾਰੀ ਕੀਤੀ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਸੰਦੀਪ ਮਹਿਤਾ ਤੋਂ ਇਲਾਵਾ ਰਾਮ ਕੁਮਾਰ ਭੰਡਾਰੀ, ਜਨਕ ਰਾਜ ਮਹਿਤਾ, ਵਿਕਾਸ ਮਹਿਤਾ, ਚਾਨਣ ਸ਼ਾਹ, ਰਾਮ ਚੋਪੜਾ, ਸੁਖਰਾਜ ਸ਼ਰਮਾ, ਰਵੀ ਕੱਕੜ, ਸੁਨੀਲ ਮਹਿਤਾ, ਪ੍ਰਿੰਸ ਸ਼ਰਮਾ, ਅਮਨ ਪੁਰੀ, ਵਿਜੇ ਕੁਮਾਰ ਗੁਲਾਟੀ, ਸੁਖਦੀਪ ਸਿੰਘ ਲਾਡਾ, ਰਾਜੇਸ਼ ਕਪੂਰ, ਸੋਨੂੰ, ਗਗਨ ਸੋਢੀ, ਮਨਜੀਤ ਸ਼ਰਮਾ ਅਤੇ ਸਾਜਨ ਪੇਂਟਰ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।