ਮੰਦਰ ਕੁਲਵੰਤ ਦੇਵਾ ਜੀ ’ਚ ਭਗਵਤੀ ਜਾਗਰਣ 20 ਅਕਤੂਬਰ ਨੂੰ
ਮੰਦਰ ਕੁਲਵੰਤ ਦੇਵਾ ਜੀ ’ਚ ਭਗਵਤੀ ਜਾਗਰਣ 20 ਅਕਤੂਬਰ ਨੂੰ
Publish Date: Wed, 14 Oct 2026 07:46 PM (IST)
Updated Date: Wed, 14 Oct 2026 07:48 PM (IST)
ਗੁਰਬਰਿੰਦਰ ਸਿੰਘ, •ਪੰਜਾਬੀ ਜਾਗਰਣ ਸ੍ਰੀ ਗੋਇੰਦਵਾਲ ਸਾਹਿਬ : ਫਤਿਆਬਾਦ ਦੇ ਮੰਦਰ ਸ਼੍ਰੀ ਕੁਲਵੰਤ ਦੇਵਾ ਜੀ ਵਿਖੇ ਅੱਸੂ ਦੇ ਨਵਰਾਤਰਿਆਂ ਨੂੰ ਸਮਰਪਿਤ ਵਿਸ਼ਾਲ ਭਗਵਤੀ ਜਾਗਰਣ 20 ਅਕਤੂਬਰ ਨੂੰ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾਵੇਗਾ। ਜਾਗਰਣ ਦੀਆਂ ਤਿਆਰੀਆਂ ਮੰਦਰ ਪ੍ਰਮੁੱਖ ਅਤੇ ਮਾਤਾ ਵੈਸ਼ਨੋ ਦੇਵੀ ਜੀ ਦੇ ਸੇਵਕ ਸ਼੍ਰੀ ਕੁਲਵੰਤ ਦੇਵਾ ਜੀ ਦੀ ਅਗਵਾਈ ਹੇਠ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਸਬੰਧੀ ਸ਼੍ਰੀ ਕੁਲਵੰਤ ਦੇਵਾ ਜੀ ਨੇ ਦੱਸਿਆ ਕਿ 20 ਅਕਤੂਬਰ ਨੂੰ ਪਵਿੱਤਰ ਹਵਨ ਯੱਗ ਉਪਰੰਤ ਸਤਿਸੰਗ ਕਰਵਾਇਆ ਜਾਵੇਗਾ ਅਤੇ ਰਾਤ 8 ਵਜੇ ਜੋਤ ਪ੍ਰਚੰਡ ਕਰਨ ਉਪਰੰਤ ਭਗਵਤੀ ਜਾਗਰਣ ਦੀ ਸ਼ੁਰੂਆਤ ਹੋਵੇਗੀ, ਜਿਸ ਦੌਰਾਨ ਨਾਮਵਰ ਸੰਗੀਤ ਪਾਰਟੀਆਂ ਅਤੇ ਉੱਚ ਕੋਟੀ ਦੇ ਕਲਾਕਾਰ ਮਹਾਂਮਾਈ ਦਾ ਗੁਣਗਾਨ ਕਰ ਕੇ ਸੰਗਤ ਨੂੰ ਭਗਤੀ ਰੰਗ ਵਿਚ ਰੰਗਣਗੇ। ਇਸ ਮੌਕੇ ਅਤੁੱਟ ਲੰਗਰ ਭੰਡਾਰਾ ਵੀ ਵਰਤਾਇਆ ਜਾਵੇਗਾ। ਸ਼੍ਰੀ ਕੁਲਵੰਤ ਦੇਵਾ ਜੀ ਨੇ ਨਵਰਾਤਰਿਆਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹ ਪਵਿੱਤਰ ਦਿਨ ਸਾਰਿਆਂ ਦੇ ਜੀਵਨ ਵਿਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਲੈ ਕੇ ਆਉਣ। ਉਨ੍ਹਾਂ ਨੇ ਸੰਗਤਾਂ ਨੂੰ ਜਾਗਰਣ ਵਿਚ ਵੱਧ-ਚੜ੍ਹ ਕੇ ਸ਼ਾਮਿਲ ਹੋਣ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ।