ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਨੇ ਪਿੰਡ ਬਾਠ ’ਚ ਕਰਵਾਇਆ ਚੌਥਾ ਕਬੱਡੀ ਕੱਪ ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਨੇ ਪਿੰਡ ਬਾਠ ’ਚ ਕਰਵਾਇਆ ਚੌਥਾ ਕਬੱਡੀ ਕੱਪ
Publish Date: Wed, 14 Oct 2026 07:40 PM (IST)
Updated Date: Wed, 14 Oct 2026 07:42 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਤਰਨਤਾਰਨ ਦੇ ਪਿੰਡ ਬਾਠ ਵਿਖੇ ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਬਾਠ ਵਲੋਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਗਿਆ। ਜਿਸ ਵਿਚ ਕਬੱਡੀ ਦੀਆਂ ਨਾਮਵਰ ਟੀਮਾਂ ਨੇ ਜਿਥੇ ਭਾਗ ਲਿਆ। ਉਥੇ ਹੀ ਸ਼ੋਅ ਮੈਚ ਤੋਂ ਲੈ ਕੇ ਫਾਈਨਲ ਮੁਕਾਬਲੇ ਤਕ ਹੋਏ ਮੈਚ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੇ ਰਹੇ। ਇਸ ਖੇਡ ਮੇਲੇ ਨੂੰ ਲੈ ਕੇ ਕਬੱਡੀ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਜਦੋਂਕਿ ਪ੍ਰਬੰਧਕਾਂ ਵਲੋਂ ਕਬੱਡੀ ਕੱਪ ਨੂੰ ਲੈ ਕੇ ਹਰ ਤਰ੍ਹਾਂ ਦੇ ਪ੍ਰਬੰਧ ਪੁਖਤਾ ਤਰੀਕੇ ਨਾਲ ਕੀਤੇ ਗਏ, ਤਾਂ ਜੋ ਖਿਡਾਰੀਆਂ ਤੇ ਦਰਸ਼ਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਬਾਠ ਦੇ ਜਨਰਲ ਸਕੱਤਰ ਬਾਊ ਗਿੱਲ ਬਾਠ ਨੇ ਦੱਸਿਆ ਕਿ ਕਬੱਡੀ ਕੱਪ ਦੌਰਾਨ 55 ਕਿਲੋ ਭਾਰ ਵਰਗ ਦੇ ਮੁਕਾਬਲੇ ਕਰਵਾਏ ਗਏ। ਇਸ ਤੋਂ ਇਲਾਵਾ ਚਾਰ ਨਾਮਵਰ ਕਬੱਡੀ ਕਲੱਬਾਂ ਦੇ ਸ਼ੋਅ ਮੈਚ ਵੀ ਖੇਡ ਮੇਲੇ ਦਾ ਮੁੱਖ ਆਕਰਸ਼ਣ ਬਣੇ। ਇਨ੍ਹਾਂ ਮੁਕਾਬਲਿਆਂ ਵਿਚ ਬਾਬਾ ਬਲਵਿੰਦਰ ਸਿੰਘ ਜੀ ਕਬੱਡੀ ਕਲੱਬ ਖਡੂਰ ਸਾਹਿਬ ਅਤੇ ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ ਦਰਮਿਆਨ ਦਿਲਚਸਪ ਮੁਕਾਬਲਾ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਬਾਠ, ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਮਲੇਸ਼ੀਆ, ਬਾਬਾ ਪਾਲਾ ਸਿੰਘ ਜੀ ਕਬੱਡੀ ਕਲੱਬ ਤਨੇਲ ਅਤੇ ਬਾਬਾ ਧਿਗਾਣਾ ਜੀ ਸਪੋਰਟਸ ਕਲੱਬ ਬਾਗੜੀਆਂ ਦੇ ਮੈਚਾਂ ਦੌਰਾਨ ਵੀ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਦਿਖਾਏ। ਉਨ੍ਹਾਂ ਕਿਹਾ ਕਿ ਕਬੱਡੀ ਕੱਪ ਰਾਂਹੀ ਖੇਡਾਂ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ। ਕਬੱਡੀ ਪੰਜਾਬ ਦੀ ਰਵਾਇਤੀ ਖੇਡ ਹੋਣ ਦੇ ਨਾਲ-ਨਾਲ ਪੇਂਡੂ ਖੇਡ ਸੱਭਿਆਚਾਰ ਦਾ ਅਹਿਮ ਹਿੱਸਾ ਹੈ। ਅਜਿਹੇ ਖੇਡ ਮੇਲੇ ਨੌਜਵਾਨਾਂ ਵਿਚ ਸਰੀਰਿਕ ਤੰਦਰੁਸਤੀ, ਅਨੁਸ਼ਾਸਨ, ਆਪਸੀ ਸਾਂਝ ਅਤੇ ਖੇਡ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਦੇ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਵਿਚ ਕਰਵਾਏ ਗਏ ਇਸ ਖੇਡ ਮੁਕਾਬਲੇ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਬਾਊ ਗਿੱਲ ਨੇ ਦੱਸਿਆ ਕਿ ਦੀਪ ਬਾਠ ਕੈਨੇਡਾ, ਰਣਜੀਤ ਸਿੰਘ ਬਾਠ ਸਰਪੰਚ, ਸਿਮਰਨ ਆਸ੍ਰਟੇਲੀਆ ਪੁੱਤਰ ਮੰਗਲ ਸਿੰਘ ਬਾਠ, ਕੁਲਦੀਪ ਸਿੰਘ ਬਾਠ ਪ੍ਰੋਪਰਟੀ ਡੀਲਰ, ਬੱਲੂ ਬਾਠ ਯੂਕੇ, ਸੁੱਚਾ ਸਿੰਘ ਆੜ੍ਹਤੀਆ, ਹਰਜਿੰਦਰ ਸਿੰਘ ਡਰਾਈਵਰ, ਯਾਦਵਿੰਦਰ ਸਿੰਘ ਮਾਣੋਚਾਹਲ, ਸਵ. ਹੀਰਾ ਸਿੰਘ ਦਾ ਦੋਹਤਾ ਬਿਕਰਮ ਕੈਨੇਡਾ, ਅਮਰਪ੍ਰੀਤ ਸਿੰਘ ਮੈਂਬਰ ਪੰਚਾਇਤ, ਰਘਬੀਰ ਸਿੰਘ ਬਾਠ, ਗੋਪੀ ਬਾਠ ਯੂਐੱਸਏ, ਮਨਜਿੰਦਰ ਬਾਠ, ਖੁਸ਼ਰਾਜ ਬਾਠ, ਅਰੂੜ ਸਿੰਘ ਸ਼ਾਹ, ਡਾ. ਬਖਤੌਰ ਸਿੰਘ, ਅਮਰਜੀਤ ਸਿੰਘ ਕੰਬਾਇਨਾਂ ਵਾਲੇ, ਸ਼ਰਨਜੀਤ ਸਿੰਘ ਬਾਠ, ਦਿਲਬਾਗ ਸਿੰਘ ਥਾਣੇਦਾਰ, ਹਰਜਿੰਦਰ ਸਿੰਘ ਬਾਠ ਫੌਜੀ, ਨਿਕਸਾਨ ਬਾਠ ਆਦਿ ਨੇ ਕਬੱਡੀ ਕੱਪ ’ਚ ਵੱਡਾ ਸਹਿਯੋਗ ਦਿੱਤਾ ਹੈ। ਇਸ ਮੌਕੇ ਬਾਬਾ ਵਡਭਾਗ ਸਿੰਘ ਜੀ ਸਪੋਰਟਸ ਕਲੱਬ ਬਾਠ ਦੇ ਬੂਟਾ ਸਿੰਘ ਵਾਈਸ ਪ੍ਰਧਾਨ, ਪਰਮਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ, ਪ੍ਰੰਸ ਬਾਠ ਖਜਾਨਚੀ, ਹਰਜਿੰਦਰ ਸਿੰਘ ਸਟੇਜ ਸਕੱਤਰ, ਸੁਰਜੀਤ ਸਿੰਘ ਛੀਤੂ ਪ੍ਰੈੱਸ ਸਕੱਤਰ, ਸਰਬਜੀਤ ਸਿੰਘ ਸੀਨੀਅਰ ਮੀਤ ਪ੍ਰਧਾਨ ਆਦਿ ਨੇ ਵੀ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਅਤੇ ਟੀਮਾਂ ਦੇ ਨਾਲ ਦਰਸ਼ਕਾਂ ਦਾ ਨਿੱਘਾ ਸਵਾਗਤ ਕੀਤਾ।