‘ਦੀ ਯੰਗ ਮੈਨ ਰਾਮਾ ਕ੍ਰਿਸ਼ਨਾ’ ਕਲੱਬ ਪੱਟੀ ’ਚ ਰਾਮ-ਬਨਵਾਸ ਨਾਈਟ ਦਾ ਕੀਤਾ ਉਦਘਾਟਨ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਦੇ ਮਾਰਗ ’ਤੇ ਚੱਲਦੇ ਸਨ : ਗੁਰਮਹਾਂਵੀਰ ਸੰਧੂ ਸਰਹਾਲੀ
Publish Date: Wed, 14 Oct 2026 04:58 PM (IST)
Updated Date: Wed, 14 Oct 2026 05:00 PM (IST)
ਬੱਲੂ ਮਹਿਤਾ•, ਪੰਜਾਬੀ ਜਾਗਰਣ ਪੱਟੀ : ‘ਦੀ ਯੰਗ ਮੈਨ ਰਾਮਾ ਕ੍ਰਿਸ਼ਨਾ’ ਕਲੱਬ ਪੱਟੀ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ਰਾਮ-ਬਨਵਾਸ ਨਾਈਟ ਦਾ ਉਦਘਾਟਨ ਵਾਰਿਸ ਪੰਜਾਬ ਪਾਰਟੀ ਦੇ ਸੇਵਾਦਾਰ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਨੇ ਕੀਤਾ। ਇਸ ਮੌਕੇ ਕਲੱਬ ਵਿਖੇ ਭਗਵਾਨ ਗਣੇਸ਼ ਜੀ ਦੀ ਅਰਾਧਨਾ ਵੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦਿਆਂ ਗੁਰਮਹਾਂਵੀਰ ਸਿੰਘ ਸੰਧੂ ਸਰਹਾਲੀ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਹਮੇਸ਼ਾ ਸੱਚ ਅਤੇ ਧਰਮ ਦੇ ਮਾਰਗ ’ਤੇ ਚੱਲੇ। ਉਨ੍ਹਾਂ ਦੇ ਜੀਵਨ ਤੋਂ ਸਾਨੂੰ ਸੱਚਾਈ, ਮਰਿਆਦਾ ਅਤੇ ਫਰਜ਼ਾਂ ਦੀ ਪਾਲਣਾ ਕਰਨ ਦੀ ਸਿੱਖਿਆ ਮਿਲਦੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਰਾਮਾਇਣ ਤੋਂ ਸੇਧ ਲੈਂਦਿਆਂ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਅੰਤ ਵਿਚ ਜਿੱਤ ਸੱਚਾਈ ਦੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਰਾਮਲੀਲਾ ਰਾਹੀਂ ਕਲੱਬ ਦੇ ਨੌਜਵਾਨ ਧਾਰਮਿਕ ਅਤੇ ਨੈਤਿਕ ਸਿੱਖਿਆ ਦਾ ਪ੍ਰਚਾਰ ਕਰ ਰਹੇ ਹਨ। ਅਜਿਹੇ ਉਪਰਾਲੇ ਸਮਾਜ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਚਿੰਤਾ ਪ੍ਰਗਟਾਈ ਕਿ ਅੱਜ-ਕੱਲ੍ਹ ਬਹੁਤ ਸਾਰੇ ਬੱਚੇ ਅਤੇ ਨੌਜਵਾਨ ਮੋਬਾਈਲ ਫੋਨਾਂ ਦੀ ਵਰਤੋਂ ਵਿਚ ਰੁੱਝੇ ਰਹਿੰਦੇ ਹਨ। ਇਸ ਲਈ ਉਨ੍ਹਾਂ ਨੂੰ ਆਪਣੀ ਵਿਰਾਸਤ, ਧਾਰਮਿਕ ਗ੍ਰੰਥਾਂ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਸਮੇਂ ਦੀ ਲੋੜ ਹੈ। ਉਨ੍ਹਾਂ ਕਲੱਬ ਦੇ ਪ੍ਰਬੰਧਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਲੱਬ ਵੱਲੋਂ ਹਰ ਸਾਲ ਉਨ੍ਹਾਂ ਨੂੰ ਸਮਾਗਮ ਵਿਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਇਸ ਦੌਰਾਨ ਕਲਾਕਾਰਾਂ ਵੱਲੋਂ ਰਾਮ-ਬਨਵਾਸ ਨਾਲ ਸਬੰਧਤ ਗੀਤਾਂ ਅਤੇ ਰਾਜਾ ਦਸ਼ਰੱਥ ਦੇ ਦੇਹਾਂਤ ਨਾਲ ਸਬੰਧਿਤ ਭਾਵੁਕ ਦ੍ਰਿਸ਼ਾਂ ਦੀ ਪੇਸ਼ਕਾਰੀ ਕੀਤੀ ਗਈ, ਜਿਸ ਨੂੰ ਦਰਸ਼ਕਾਂ ਨੇ ਦਿਲਚਸਪੀ ਨਾਲ ਦੇਖਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਕੇਸ਼ ਪਾਠਕ, ਚੇਅਰਮੈਨ ਵਿਜੇ ਸ਼ਰਮਾ, ਕਾਰਜਕਾਰੀ ਪ੍ਰਧਾਨ ਭਵਨ ਕੁਮਾਰ ਟਾਹ, ਲੱਕੀ ਪੰਡਤ, ਅਮਨ ਭਾਰਦਵਾਜ, ਰਾਕੇਸ਼ ਕੁਮਾਰ ਟੋਨੀ ਅਤੇ ਕਲੱਬ ਦੇ ਹੋਰ ਮੈਂਬਰਾਂ ਵੱਲੋਂ ਗੁਰਮਹਾਵੀਰ ਸਿੰਘ ਸੰਧੂ ਸਰਹਾਲੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਰਾਜ ਕੁਮਾਰ ਲਾਡੀ, ਹਰਜਿੰਦਰ ਕੁਮਾਰ, ਜਤਿੰਦਰ ਸੋਖੀ, ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਰਾਜਬੀਰ ਸਿੰਘ, ਹਰਦੇਵ ਸਿੰਘ, ਡਾ. ਰਮਨ ਸਿੰਘ, ਹਰਜਿੰਦਰ ਸਿੰਘ ਬਾਬਾ, ਤਾਰਾ ਸਿੰਘ, ਰਵੀਸ਼ੇਰ ਸਿੰਘ, ਵੰਸ਼ ਭਾਟੀਆ, ਅਮਨ ਭਸੀਨ, ਦਵਿੰਦਰ ਐੱਨਆਰ, ਸੋਨੂੰ ਸੈਕਟਰੀ, ਮਹੰਤ ਗੌਰਵ ਗਿਰੀ, ਰਮਨ ਸ਼ਰਮਾ, ਰਾਕੇਸ਼ ਕੁਮਾਰ ਬੰਟਾ, ਦੇਵੀ ਦੱਤਾ, ਸੁਮਨ ਭੱਲਾ, ਚੰਦਰ ਮੋਹਨ ਤੇਜੀ, ਦਿਵਿਆਸ਼ੂ ਤੇਜੀ ਅਤੇ ਹੋਰ ਮੈਂਬਰ ਹਾਜ਼ਰ ਸਨ। ਕੈਪਸ਼ਨ - ਕਲੱਬ ਦੇ ਕਲਾਕਾਰ ਰਾਮਲੀਲਾ ਦੇ ਵੱਖ-ਵੱਖ ਦ੍ਰਿਸ਼ ਪੇਸ਼ ਕਰਦੇ ਹੋਏ। ਕੈਪਸ਼ਨ - ਰਾਮਲੀਲਾ ਦੇਖਦੇ ਹੋਏ ਦਰਸ਼ਕ।