ਮਾਂ ਬਗਲਾ ਮੁਖੀ ਧਾਮ ’ਚ ਤੀਜੇ ਨਰਾਤੇ ’ਤੇ ਦਰਸ਼ਨਾਂ ਲਈ ਲੱਗੀ ਭਗਤਾਂ ਭੀੜ ਮਾਂ ਬਗਲਾ ਮੁਖੀ ਧਾਮ ਪੱਟੀ ’ਚ ਤੀਜੇ ਨਵਰਾਤਰੇ ਮੌਕੇ ਉਮੜੀ ਸੰਗਤ
Publish Date: Wed, 14 Oct 2026 04:54 PM (IST)
Updated Date: Wed, 14 Oct 2026 04:57 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਪੱਟੀ : ਮਾਂ ਬਗਲਾ ਮੁਖੀ ਧਾਮ ਪੱਟੀ ਵਿਖੇ ਤੀਜੇ ਨਰਾਤੇ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਮਾਂ ਭਗਵਤੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿਚ ਸੰਗਤਾਂ ਨਤਮਸਤਕ ਹੋਈਆਂ ਅਤੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਸਮਾਗਮ ਦੌਰਾਨ ਆਚਾਰੀਆ ਅਸ਼ਵਨੀ ਸ਼ਰਮਾ, ਆਚਾਰੀਆ ਸੁਨੀਲ ਸ਼ਰਮਾ, ਆਚਾਰੀਆ ਯਾਦਵਿੰਦਰ ਸ਼ਰਮਾ, ਆਚਾਰੀਆ ਸਾਵਣ ਸ਼ਰਮਾ ਅਤੇ ਆਚਾਰੀਆ ਸੰਤੋਸ਼ ਸ਼ਰਮਾ ਨੇ ਪੂਰਨ ਵਿਧੀ-ਵਿਧਾਨ ਨਾਲ ਮਾਂ ਸਪਤਸ਼ਤੀ ਦਾ ਪਾਠ ਕੀਤਾ। ਮੰਤਰਾਂ ਦੇ ਉਚਾਰਨ ਨਾਲ ਧਾਮ ਦਾ ਮਾਹੌਲ ਭਗਤੀਮਈ ਹੋ ਗਿਆ। ਮਹੰਤ ਰਵੀਪੁਰੀ ਨੇ ਮਾਂ ਭਗਵਤੀ ਦੀ ਪੂਜਾ-ਅਰਚਨਾ ਕੀਤੀ, ਜਦਕਿ ਭਜਨ ਗਾਇਕ ਰਾਜਾ ਨੰਬਰ ਵਨ ਨੇ ਭਜਨਾਂ ਰਾਹੀਂ ਮਹਾਂਮਾਈ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਮਹੰਤ ਰਵੀਪੁਰੀ ਨੇ ਕਿਹਾ ਕਿ ਮਾਂ ਭਗਵਤੀ ਦੀ ਅਰਾਧਨਾ ਮਨੁੱਖ ਨੂੰ ਆਤਮਿਕ ਸ਼ਾਂਤੀ ਅਤੇ ਸੇਵਾ ਦੀ ਪ੍ਰੇਰਨਾ ਦਿੰਦੀ ਹੈ। ਨਰਾਤੇ ਸਾਨੂੰ ਸੱਚਾਈ, ਨਿਮਰਤਾ, ਸਦਭਾਵਨਾ ਅਤੇ ਪਰਉਪਕਾਰ ਦੇ ਰਾਹ ’ਤੇ ਚੱਲਣ ਦਾ ਸੰਦੇਸ਼ ਦਿੰਦੇ ਹਨ। ਸਮਾਗਮ ਦੌਰਾਨ ਮਾਤਾ ਰਾਣੀ ਦੇ ਲੰਗਰ ਭੰਡਾਰੇ ਅਟੁੱਟ ਵਰਤਾਏ ਗਏ। ਇਸ ਮੌਕੇ ਮਨਿੰਦਰ ਸਿੰਘ ਸੇਖੋਂ, ਗੌਰਵ ਪਾਠਕ, ਰਾਘਵ ਪਾਠਕ, ਦੀਪਕ ਮਹਿਤਾ, ਕਰਮ ਸਿੰਘ ਆਰਏ, ਸੁਖਜਿੰਦਰ ਪਟਵਾਰੀ, ਲਲਿਤ ਸੇਠੀ, ਲਲਿਤ ਸੁਧੀਰ, ਪਵਨ ਜੈਨ, ਰੋਬਿਨ ਸ਼ਰਮਾ, ਮੋਹਿਤ ਸ਼ਰਮਾ, ਸ਼ੁਭਮ ਸ਼ਰਮਾ, ਸੰਨੀ ਸ਼ਰਮਾ, ਰਘੂ ਸ਼ਰਮਾ, ਅਮਿਤ ਅਰੋੜਾ, ਅਨਿਲ ਸੇਠੀ, ਲਵ ਬਲੀਮ, ਐਸ਼ ਨੂਰ, ਅਕਸ਼ੈ ਖੰਨਾ, ਸੋਨੂੰ ਅਰੋੜਾ, ਕ੍ਰਿਸ਼ ਨਰੂਲਾ, ਪਾਲ ਭੰਡਾਰੀ, ਬਲਬੀਰ ਸਿੰਘ, ਇੰਦਰ ਸਹਿਗਲ, ਮਨਦੀਪ ਕਾਲਾ, ਇੰਦਰਜੀਤ, ਅਜੈ ਕੁਮਾਰ ਅਤੇ ਪ੍ਰੇਮ ਸਿੰਘ ਸਮੇਤ ਹੋਰ ਸ਼ਰਧਾਲੂ ਹਾਜ਼ਰ ਸਨ।