ਰਾਮਾਇਣ ਤੋਂ ਸੇਧ ਲੈ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ : ਡਾ. ਵਿਜੇ ਵਿਨਾਇਕ ਰਾਮਾਇਣ ਤੋਂ ਸੇਧ ਲੈ ਕੇ ਸੱਚ ਦਾ ਸਾਥ ਦੇਣਾ ਚਾਹੀਦਾ ਹੈ : ਡਾ. ਵਿਜੇ ਵਿਨਾਇਕ
Publish Date: Wed, 14 Oct 2026 04:49 PM (IST)
Updated Date: Wed, 14 Oct 2026 04:51 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪੱਟੀ : ਨੀਲ ਕਮਲ ਰਾਮਲੀਲਾ ਸੋਸ਼ਲ ਵੈਲਫੇਅਰ ਕਲੱਬ ਪੱਟੀ ਵਿਖੇ ਕਰਵਾਈ ਜਾ ਰਹੀ ਰਾਮਲੀਲਾ ਦੌਰਾਨ ‘ਰਾਮ-ਬਨਵਾਸ’ ਨਾਈਟ ਦਾ ਉਦਘਾਟਨ ਭਾਜਪਾ ਦੇ ਸਰਕਲ ਪ੍ਰਧਾਨ ਡਾ. ਵਿਜੇ ਵਿਨਾਇਕ ਨੇ ਜੋਤੀ ਪ੍ਰਚੰਡ ਕਰਕੇ ਕੀਤਾ। ਇਸ ਮੌਕੇ ਕਲਾਕਾਰਾਂ ਵੱਲੋਂ ਕੈਕਈ-ਸਰਸਵਤੀ ਅਤੇ ਰਾਜਾ ਦਸ਼ਰਥ ਦੇ ਦਰਬਾਰ ਸਮੇਤ ਰਾਮਾਇਣ ਨਾਲ ਸਬੰਧਿਤ ਵੱਖ-ਵੱਖ ਦ੍ਰਿਸ਼ ਪੇਸ਼ ਕੀਤੇ ਗਏ। ਇਸ ਮੌਕੇ ਸੰਬੋਧਨ ਕਰਦਿਆਂ ਡਾ. ਵਿਜੇ ਵਿਨਾਇਕ ਨੇ ਕਿਹਾ ਕਿ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਜੀਵਨ ਸਾਨੂੰ ਸੱਚਾਈ, ਧਰਮ, ਮਰਿਆਦਾ ਅਤੇ ਫਰਜ਼ਾਂ ਦੀ ਪਾਲਣਾ ਕਰਨ ਦੀ ਸਿੱਖਿਆ ਦਿੰਦਾ ਹੈ। ਸਾਨੂੰ ਰਾਮਾਇਣ ਤੋਂ ਸੇਧ ਲੈ ਕੇ ਹਮੇਸ਼ਾ ਸੱਚ ਦਾ ਸਾਥ ਦੇਣਾ ਚਾਹੀਦਾ ਹੈ, ਕਿਉਂਕਿ ਅੰਤ ਵਿਚ ਜਿੱਤ ਸੱਚਾਈ ਦੀ ਹੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਭਗਵਾਨ ਸ਼੍ਰੀ ਰਾਮ ਜੀ ਨੇ ਪਿਤਾ ਦੇ ਵਚਨਾਂ ਦੀ ਮਰਿਆਦਾ ਕਾਇਮ ਰੱਖਣ ਲਈ 14 ਸਾਲਾਂ ਦਾ ਬਨਵਾਸ ਸਵੀਕਾਰ ਕੀਤਾ। ਉਨ੍ਹਾਂ ਦਾ ਜੀਵਨ ਸਾਨੂੰ ਤਿਆਗ, ਸਹਿਣਸ਼ੀਲਤਾ ਅਤੇ ਧਰਮ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਕਲੱਬ ਦੇ ਮੈਂਬਰਾਂ ਵੱਲੋਂ ਧਾਰਮਿਕ ਵਿਰਾਸਤ ਨੂੰ ਸੰਭਾਲਣ ਅਤੇ ਨੌਜਵਾਨ ਪੀੜ੍ਹੀ ਨੂੰ ਰਾਮਾਇਣ ਨਾਲ ਜੋੜਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਨਵਰਾਤਰਿਆਂ ਦੀਆਂ ਵਧਾਈਆਂ ਦਿੱਤੀਆਂ। ‘ਰਾਮ-ਬਨਵਾਸ’ ਦੇ ਪ੍ਰਸੰਗ ਦੀ ਪੇਸ਼ਕਾਰੀ ਦੌਰਾਨ ਕੈਕਈ ਵੱਲੋਂ ਵਰਦਾਨ ਮੰਗਣ ਅਤੇ ਭਗਵਾਨ ਸ਼੍ਰੀ ਰਾਮ ਜੀ ਨੂੰ 14 ਸਾਲਾਂ ਦਾ ਬਨਵਾਸ ਮਿਲਣ ਦੇ ਦ੍ਰਿਸ਼ਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਇਸ ਤੋਂ ਬਾਅਦ ਅਯੁੱਧਿਆ ਵਿਚ ਛਾਏ ਸੋਗ ਦੇ ਮਾਹੌਲ ਨੂੰ ਕਲਾਕਾਰਾਂ ਨੇ ਬਾਖੂਬੀ ਪੇਸ਼ ਕੀਤਾ। ਇਸ ਮੌਕੇ ਕਲੱਬ ਦੇ ਪ੍ਰਧਾਨ ਪ੍ਰਵੀਨ ਧਵਨ, ਚੇਅਰਮੈਨ ਰਾਜੇਸ਼ ਕੁਮਾਰ ਮਿੰਟਾ ਅਤੇ ਹੋਰ ਮੈਂਬਰਾਂ ਵੱਲੋਂ ਡਾ. ਵਿਜੇ ਵਿਨਾਇਕ ਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਦੇਵ ਰਾਜ ਸ਼ਰਮਾ, ਡਾਇਰੈਕਟਰ ਵਿਪਨ ਸ਼ਰਮਾ, ਡਾ. ਦੇਸਰਾਜ ਬਧਵਾਰ, ਚੇਅਰਮੈਨ ਤਰਸੇਮ ਜੋਸ਼ੀ, ਰਾਜ ਪਹਿਲਵਾਨ, ਸ਼ਮਸ਼ੇਰ ਸਿੰਘ ਜਨਰਲ ਸਕੱਤਰ, ਧੀਰਜ ਕੁਮਾਰ ਸਰਕਲ ਸਕੱਤਰ, ਰਾਕੇਸ਼ ਸ਼ਰਮਾ ਜਨਰਲ ਸਕੱਤਰ, ਸੰਜੀਵ ਕੁਮਾਰ ਮੀਤ ਪ੍ਰਧਾਨ, ਹੀਰਾ ਬੁਟਰ ਮੀਡੀਆ ਇੰਚਾਰਜ, ਪਰਮਜੀਤ ਟੀਟੂ, ਰੋਹਿਤ ਸੇਠੀ, ਲਵਨੀਸ਼ ਸੇਠੀ, ਪਵਨ ਕੁਮਾਰ, ਸਤੀਸ਼ ਬੌਬੀ, ਸਤੀਸ਼ ਬੇਦੀ, ਵਨੀਤ ਜੋਸ਼ੀ, ਸਤਨਾਮ ਸਿੰਘ, ਲਵਲੀ, ਦਿਨੇਸ਼ ਪਾਠਕ, ਲਵ ਕੁਸ਼ ਬਧਵਾਰ, ਤਨੁਸ਼, ਵਿਨੇ ਕੁਮਾਰ, ਕਰਨ ਸਿੰਘ, ਪੁਖਰਾਜ ਸ਼ਰਮਾ, ਸੋਬਿਤ, ਮਨਵੀਰ ਮੰਗਾ, ਸਮਰਥ ਸ਼ਰਮਾ, ਨਿਰਾਨ ਭੱਲਾ, ਗਗਨਦੀਪ, ਜੈਦੀਪ, ਨੀਰਜ ਸ਼ਰਮਾ, ਪ੍ਰਿਥਵੀ, ਅੰਗਦ, ਲਵ ਧਵਨ, ਵਿਸ਼ਾਲ ਸਿੰਘ, ਗੁਲਸ਼ਨ, ਡੀਸੀ, ਮਾਨਸ, ਅਨਿਲ ਅਰੋੜਾ, ਸਤੀਸ਼ ਜੱਜ, ਵੰਸ਼ ਅਤੇ ਅੰਸ਼ ਸਮੇਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ।