ਸ਼੍ਰੀ ਰਾਮ ਜੀ ਨੇ ਸੀਤਾ ਮਾਤਾ ਨੂੰ ਪਹਿਨਾਈ ਵਰਮਾਲਾ, ਜੈ ਸ਼੍ਰੀ ਰਾਮ ਦੇ ਜੈਕਾਰੇ ਗੂੰਜੇ ਸ਼੍ਰੀ ਰਾਮ ਜੀ ਨੇ ਸੀਤਾ ਮਾਤਾ ਨੂੰ ਪਹਿਨਾਈ ਵਰਮਾਲਾ, ਜੈ ਸ਼੍ਰੀ ਰਾਮ ਦੇ ਜੈਕਾਰੇ ਗੂੰਝੇ
Publish Date: Wed, 14 Oct 2026 04:45 PM (IST)
Updated Date: Wed, 14 Oct 2026 04:48 PM (IST)
ਜਸਪਾਲ ਸਿੰਘ ਜੱਸੀ•, ਪੰਜਾਬੀ ਜਾਗਰਣ ਤਰਨਤਾਰਨ : ਪ੍ਰਾਚੀਨ ਸ੍ਰੀ ਰਾਮ ਲੀਲਾ ਕਲੱਬ ਤਰਨਤਾਰਨ ਵਲੋਂ ਸਥਾਨਕ ਸ਼੍ਰੀ ਚਿੰਤਪੁਰਨੀ ਸਵਰਨ ਮੰਦਰ ਵਿਖੇ ਚੱਲ ਰਹੇ ਸ਼੍ਰੀ ਰਾਮ ਲੀਲਾ ਦੇ ਆਯੋਜਨ ਦੌਰਾਨ ਰਾਤ ਨੂੰ ਸੀਤਾ ਸਵਯੰਬਰ ਦਾ ਦ੍ਰਿਸ਼ ਪੇਸ਼ ਕੀਤਾ ਗਿਆ। ਜਿਸ ਦੌਰਾਨ ਸ਼੍ਰੀ ਰਾਮ ਜੀ ਵਲੋਂ ਸੀਤਾ ਮਾਤਾ ਜੀ ਨੂੰ ਵਰਮਾਲਾ ਪਾਏ ਜਾਣ ਮੌਕੇ ਜਿਥੇ ਸਾਰਾ ਪੰਡਾਲ ‘ਜੈ ਸ਼੍ਰੀ ਰਾਮ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਉਥੇ ਹੀ ਆਧੁਨਿਕ ਤਕਨੀਕਾਂ ਨਾਲ ਪੇਸ਼ ਕੀਤਾ ਗਿਆ ਸੀਤਾ ਸਵਯੰਬਰ ਤੇ ਤਾੜਕਾ ਵਧ ਦਾ ਦ੍ਰਿਸ਼ ਵੇਖ ਸੰਗਤਾਂ ਹੈਰਾਨ ਵੀ ਹੋਈਆਂ। ਗਣੇਸ਼ ਵੰਦਨਾ ਉਪਰੰਤ ਸ਼੍ਰੀ ਰਾਮ ਜੀ ਦੀ ਆਰਤੀ ਨਾਲ ਆਰੰਭ ਹੋਈ ਸ਼੍ਰੀ ਰਾਮ ਲੀਲਾ ਦੌਰਾਨ ਪਹਿਲਾ ਦ੍ਰਿਸ਼ ਦਸ਼ਰੱਥ ਦਰਬਾਰ ਦਾ ਪੇਸ਼ ਕੀਤਾ ਗਿਆ। ਜਿਸ ਤੋਂ ਬਾਅਦ ਸ਼੍ਰੀ ਰਾਮ ਜੀ ਅਤੇ ਲਕਸ਼ਮਣ ਜੀ ਦੇ ਵਣਾਂ ਵਿਚ ਤਾੜਕਾ ਨਾਲ ਯੁੱਧ ਦਾ ਦ੍ਰਿਸ਼ ਦਿਖਾਇਆ ਗਿਆ। ਇਸ ਦੌਰਾਨ ਤਾੜਕਾ ਦੇ ਕਰੂਰ ਰੂਪ ਵਿਚ ਤਿਆਰ ਹੋਏ ਕਲਾਕਾਰ ਵਲੋਂ ਕੀਤੇ ਗਏ ਕਲਾ ਦੇ ਪ੍ਰਦਸ਼ਨ ਨੇ ਜਿਥੇ ਸੰਗਤ ਨੂੰ ਹੈਰਾਨ ਕੀਤਾ। ਉਥੇ ਹੀ ਆਤਿਸ਼ਬਾਜ਼ੀ ਅਤੇ ਇਲਕੈਟ੍ਰਾਨਿਕ ਗੈਜ਼ਟਾਂ ਨਾਲ ਇਸ ਦ੍ਰਿਸ਼ ਨੂੰ ਦਿਖਾਉਣ ਦੇ ਵੀ ਖਾਸ ਪ੍ਰਬੰਧ ਕੀਤੇ ਗਏ। ਇਸ ਤੋਂ ਇਲਾਵਾ ਸੀਤਾ ਸਵੰਬਰ ਦੌਰਾਨ ਵੀ ਖੂਬਸੂਰਤ ਦ੍ਰਿਸ਼ ਪੇਸ਼ ਕੀਤਾ ਗਿਆ ਅਤੇ ਜਿਵੇਂ ਹੀ ਪ੍ਰਭੂ ਸ਼੍ਰੀ ਰਾਮ ਜੀ ਦੇ ਸ਼ਿਵ ਧਨੁਸ਼ ਤੋੜ ਕੇ ਮਾਤਾ ਸੀਤਾ ਜੀ ਨੂੰ ਵਰਮਾਲਾ ਪਹਿਨਾਈ, ਸਾਰੇ ਪੰਡਾਲ ਵਿਚ ਜੈ ਸ਼੍ਰੀ ਰਾਮ ਦੇ ਜੈਕਾਰੇ ਗੂੰਜ ਉੱਠੇ। ਉਪਰੰਤ ਸ਼੍ਰੀ ਪਰਸ਼ੂ ਰਾਮ ਜੀ ਅਤੇ ਲਕਸ਼ਣ ਜੀ ਦੇ ਸੰਵਾਦ ਦਾ ਦ੍ਰਿਸ਼ ਵੀ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਰਿਹਾ। ਸ਼੍ਰੀ ਪਰਸ਼ੂਰਾਮ ਜੀ ਦੇ ਪਾਤਰ ਵਿਚ ਰਮੇਸ਼ ਕੁਮਾਰ ਮੁਰਾਦਪੁਰੀਆ ਅਤੇ ਲਕਸ਼ਣ ਜੀ ਦੇ ਪਾਤਰ ਵਿਚ ਨਤੀਸ਼ ਭਾਰਦਵਾਜ਼ ਨੇ ਬਿਹਤਰ ਕਲਾਕਾਰੀ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਜਾਣਕਾਰੀ ਦਿੰਦਿਆਂ ਪ੍ਰਾਚੀਨ ਸ਼੍ਰੀ ਰਾਮ ਲੀਲਾ ਕਲੱਬ ਦੇ ਚੇਅਰਮੈਨ ਰਮੇਸ਼ ਮੁਰਾਦਪੁਰੀਆ, ਪ੍ਰਧਾਨ ਪਵਨ ਸ਼ਰਮਾ ਨੇ ਦੱਸਿਆ ਕਿ 132 ਸਾਲ ਤੋਂ ਸ਼੍ਰੀ ਚਿੰਤਪੁਰਨੀ ਮੰਦਰ ਵਿਖੇ ਸ਼੍ਰੀ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ ਅਤੇ ਹਰ ਸਾਲ ਸ਼ਰਧਾਲੂ ਵੱਡੀ ਗਿਣਤੀ ਵਿਚ ਇਥੇ ਪਹੁੰਚਦੇ ਹਨ। ਉਨ੍ਹਾਂ ਦੱਸਿਆ ਕਿ ਸ਼੍ਰੀ ਰਾਮ ਜੀ ਦਾ ਰੋਲ ਨਰੇਂਦਰ ਅਰੋੜਾ ਨਿਭਾ ਰਹੇ ਹਨ। ਜਦੋਂਕਿ ਸੀਤਾ ਮਾਤਾ ਜੀ ਦਾ ਰੋਲ ਗੌਰਵ ਮੋਦਗਿਲ, ਲਕਸ਼ਮਣ ਜੀ ਦਾ ਰੋਲ ਨਿਤੀਸ਼ ਭਾਰਦਵਾਜ, ਰਾਜਾ ਜਨਕ ਜੀ ਦਾ ਰੋਲ ਪ੍ਰਭੂ ਸ਼ਰਮਾ, ਰਿਸ਼ੀ ਵਿਸ਼ਵਾ ਮਿੱਤਰ ਜੀ ਦਾ ਰੋਲ ਪੰਡਤ ਅਸ਼ੋਕ ਡਿਡਵਾਨੀਆ ਤੇ ਗੁਰੂ ਵਸ਼ਿਸ਼ਠ ਜੀ ਦਾ ਰੋਲ ਰੋਹਿਤ ਹਨੀ ਵਲੋਂ ਨਿਭਾਇਆ ਜਾ ਰਿਹਾ ਹੈ। ਇਸ ਮੌਕੇ ਕੇਸ਼ਵ ਅਗਰਵਾਲ ਵਾਈਸ ਚੇਅਰਮੈਨ, ਰਾਜੀਵ ਮਰਵਾਹਾ ਵਾਈਸ ਪ੍ਰਧਾਨ, ਕਪਿਲ ਦੇਵ ਸ਼ਰਮਾ ਡਾਇਰੈਕਟਰ, ਅੰਗਰੇਜ਼ ਮੁਰਾਦਪੁਰਾ, ਜਗਦੀਸ਼ ਸੱਚਦੇਵਾ ਦੋਨੋ ਸਰਪ੍ਰਸਤ, ਬੀਐੱਸ ਸਾਹਿਲ ਪ੍ਰੈੱਸ ਸਕੱਤਰ, ਸੁਨੀਲ ਪ੍ਰੀਂਜਾ ਸੀਨੀਅਰ ਵਾਈਸ ਪ੍ਰਧਾਨ, ਪ੍ਰਮੋਦ ਗੋਲਾ ਵਾਈਸ ਪ੍ਰਧਾਨ, ਵਿਪਨ ਚੋਪੜਾ ਕੋਆਰਡੀਨੇਟਰ, ਅਨੁਪਮ ਸੂਦ ਸੈਕਟਰੀ, ਪੰਡਤ ਅਸ਼ੋਕ ਡਿਡਵਾਨੀਆ ਸੈਕਟਰੀ, ਰੋਹਿਤ ਹਨੀ ਮੈਨੇਜਰ, ਗੌਰਵ ਮੋਦਗਿਲ, ਦਿਨੇਸ਼ ਮੋਦਗਿਲ, ਸ਼ਿਵਮ ਸ਼ਰਮਾ, ਗੌਰਵ ਸ਼ਰਮਾ, ਹਿਮਾਂਸ਼ੂ ਜੋਸ਼ੀ, ਹਿਰਦੇ ਪ੍ਰੀਂਜਾ ਜਿਥੇ ਮੌਜੂਦ ਸਨ। ਉਥੇ ਹੀ ਮਿਊਜਿਕ ਡਾਇਰੈਕਟਰ ਪਰਮਜੀਤ ਪੰਮਾ ਤੇ ਸਾਥੀਆਂ ਨੇ ਹਰ ਦ੍ਰਿਸ਼ ਨੂੰ ਸੰਗੀਤ ਨਾਲ ਲਬਰੇਜ਼ ਕੀਤਾ। ਸ਼੍ਰੀ ਰਾਮ ਲੀਲਾ ਦੇ ਮੰਚ ਦੌਰਾਨ ਪਹੁੰਚੀਆਂ ਪ੍ਰਮੁੱਖ ਸ਼ਖਸੀਤਾਂ ਨੂੰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।