ਇੰਗਲੈਂਡ ਤੋਂ ਪਿੰਡ ਨੌਸ਼ਹਿਰਾ ਪੁੱਜੀ ਨੌਜਵਾਨ ਦੀ ਦੇਹ, 17 ਦਿਨਾਂ ਪਹਿਲਾਂ ਹੋਈ ਸੀ ਮੌਤ ਇੰਗਲੈਂਡ ਤੋਂ ਪਿੰਡ ਨੌਸ਼ਹਿਰਾ ਪੁੱਜੀ ਨੌਜਵਾਨ ਦੀ ਦੇਹ, 17 ਦਿਨਾਂ ਪਹਿਲਾਂ ਹੋਈ ਸੀ ਮੌਤ
Publish Date: Fri, 09 Oct 2026 06:47 PM (IST)
Updated Date: Fri, 09 Oct 2026 06:47 PM (IST)
ਨਰਿੰਦਰ ਸਿੰਘ ਦੋਦੇ•, ਪੰਜਾਬੀ ਜਾਗਰਣ ਸਰਾਏ ਅਮਾਨਤ ਖਾਂ : ਸਰਹੱਦੀ ਪਿੰਡ ਨੌਸ਼ਹਿਰਾ ਢਾਲਾ ਦੇ ਨੌਜਵਾਨ ਦੀ ਇੰਗਲੈਂਡ ਵਿਚ 17 ਦਿਨ ਪਹਿਲਾਂ ਮੌਤ ਹੋ ਗਈ ਸੀ, ਜਿਸ ਦੀ ਦੇਹ ਸ਼ੁੱਕਰਵਾਰ ਨੂੰ ਜਦੋਂ ਪਿੰਡ ਪੁੱਜੀ ਤਾਂ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਦੀਆਂ ਅੱਖਾਂ ਨਮ ਹੋ ਗਈਆਂ। ਇਸ ਦੁਖਦਾਈ ਘਟਨਾ ਨਾਲ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੇ ਵੱਡੇ ਭਰਾ ਨੇ ਦੱਸਿਆ ਕਿ ਗੁਰਬਿੰਦਰ ਸਿੰਘ ਗੋਲਡੀ ਜੋ ਤਿੰਨ ਭਰਾਵਾਂ ’ਚ ਸਭ ਤੋਂ ਛੋਟਾ ਹੋਣ ਕਰਕੇ ਪੂਰੇ ਪਰਿਵਾਰ ਦਾ ਲਾਡਲਾ ਸੀ। ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ ਤੇ ਗੋਲਡੀ ਸਾਲ 2011 ਵਿਚ ਆਪਣੇ ਵਿਆਹ ਤੋਂ ਬਾਅਦ ਇੰਗਲੈਂਡ ਚਲਾ ਗਿਆ ਸੀ। ਉਨ੍ਹਾਂ ਦੱਸਿਆ ਕਿ ਕਰੀਬ 15 ਸਾਲ ਵਿਦੇਸ਼ ਦੀ ਧਰਤੀ ’ਤੇ ਰਹਿ ਰਹੇ ਗੋਲਡੀ ਦਾ 22 ਸਤੰਬਰ ਨੂੰ ਦੇਹਾਂਤ ਹੋ ਗਿਆ। ਉਨ੍ਹਾਂ ਦੱਸਿਆ ਕਿ ਗੋਲਡੀ ਦੀ ਦੇਹ ਨੂੰ ਭਾਰਤ ਲਿਆਉਣ ਦੀਆਂ ਜ਼ਰੂਰੀ ਪ੍ਰਕਿਰਿਆਵਾਂ ਕਾਰਨ ਪਰਿਵਾਰ ਨੂੰ 17 ਦਿਨਾਂ ਤਕ ਉਡੀਕ ਕਰਨੀ ਪਈ। ਇਸ ਘਟਨਾ ਦਾ ਸਭ ਤੋਂ ਵੱਧ ਦੁਖਦਾਈ ਪਹਿਲੂ ਇਹ ਹੈ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਅਤੇ 10 ਸਾਲਾਂ ਦੀ ਮਾਸੂਮ ਧੀ ਛੱਡ ਗਿਆ ਹੈ। ਧੀ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਜਾਣ ਅਤੇ ਪਤਨੀ ਦੇ ਜੀਵਨ ਸਾਥੀ ਦਾ ਵਿਛੋੜਾ ਪਰਿਵਾਰ ਲਈ ਨਾ ਸਹਿਣਯੋਗ ਦੁੱਖ ਬਣ ਗਿਆ ਹੈ। ਪਿੰਡ ਨੌਸ਼ਹਿਰਾ ਦੇ ਲੋਕ ਵੀ ਗਮਗੀਨ ਹਨ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰ ਰਹੇ ਹਨ। ਇਸ ਮੌਕੇ ਉੱਘੇ ਕਾਂਗਰਸੀ ਆਗੂ ਦਵਿੰਦਰ ਸਿੰਘ ਸੰਧੂ ਲਾਲੀ ਢਾਲਾ, ਜਗਵਿੰਦਰ ਸਿੰਘ ਮਾਨ ਸੰਧੂ, ਹਰਵਿੰਦਰ ਸਿੰਘ, ਮੈਂਬਰ ਹਰਦੇਵ ਸਿੰਘ ਸ਼ਾਹ, ਸਾਬਕਾ ਸਰਪੰਚ ਜਗਬੀਰ ਸਿੰਘ ਟਿੰਮੀ, ਦਿਲਬਾਗ ਸਿੰਘ, ਹਰਦੇਵ ਸਿੰਘ, ਸਰਪੰਚ ਜਗੀਰ ਸਿੰਘ, ਮੈਂਬਰ ਲਖਵਿੰਦਰ ਸਿੰਘ, ਅਰਜਨ ਸਿੰਘ ਮੈਂਬਰ, ਬੱਬੂ ਦੋਧੀ, ਸਰਪੰਚ ਕੇਹਰ ਸਿੰਘ, ਮਹਿੰਦਰ ਸਿੰਘ ਰਾਣਾ, ਸੁਲਤਾਨ ਸਿੰਘ, ਸਰਪੰਚ ਗੁਰਭੇਜ ਸਿੰਘ ਚੀਮਾ, ਮਨਜਿੰਦਰ ਸਿੰਘ ਮੰਨਾ, ਰਣਜੋਧ ਸਿੰਘ ਹਵੇਲੀਆਂ ਅਤੇ ਵੱਡੀ ਗਿਣਤੀ ਵਿਚ ਇਲਾਕੇ ਭਰ ਦੇ ਮੋਹਤਬਰ ਵਿਅਕਤੀਆਂ ਨੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ।