ਗਮਗੀਨ ਮਾਹੌਲ ’ਚ ਹੋਇਆ ਸਰਪੰਚ ਅਸ਼ਵਨੀ ਦੇਵਗਨ ਦਾ ਅੰਤਿਮ ਸੰਸਕਾਰ ਗਮਗੀਨ ਮਾਹੌਲ ’ਚ ਹੋਇਆ ਸਰਪੰਚ ਅਸ਼ਵਨੀ ਦੇਵਗਨ ਦਾ ਅੰਤਿਮ ਸੰਸਕਾਰ
Publish Date: Wed, 07 Oct 2026 06:06 PM (IST)
Updated Date: Wed, 07 Oct 2026 06:08 PM (IST)
ਗਮਗੀਨ ਮਾਹੌਲ ’ਚ ਹੋਇਆ ਸਰਪੰਚ ਅਸ਼ਵਨੀ ਦੇਵਗਨ ਦਾ ਅੰਤਿਮ ਸੰਸਕਾਰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ, ਦੇਵਗਨ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਪੋਸਟਮਾਰਟਮ ਦੌਰਾਨ ਸਿਵਲ ਹਸਪਤਾਲ ’ਚ ਭਾਰੀ ਪੁਲਿਸ ਬਲ ਤਾਇਨਾਤ ਸਰਪੰਚ ਦੇ ਕਤਲ ਨੂੰ ਲੈ ਕੇ ਪਿੰਡ ਤੂਤ ਦਾ ਬਾਜ਼ਾਰ ਰਿਹਾ ਬੰਦ ਬੱਲੂ ਮਹਿਤਾ•,ਪੰਜਾਬੀ ਜਾਗਰਣ ਪੱਟੀ : ਹਲਕਾ ਪੱਟੀ ਦੇ ਪਿੰਡ ਤੂਤ ਦੇ ਮੌਜੂਦਾ ਸਰਪੰਚ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਸ਼ਵਨੀ ਕੁਮਾਰ ਦੇਵਗਨ ਦਾ ਅੰਤਿਮ ਸੰਸਕਾਰ ਬੁੱਧਵਾਰ ਨੂੰ ਬੇਹੱਦ ਗਮਗੀਨ ਮਾਹੌਲ ’ਚ ਉਨ੍ਹਾਂ ਦੇ ਜੱਦੀ ਪਿੰਡ ’ਚ ਕਰ ਦਿੱਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ’ਚ ਲੋਕ ਅੰਤਿਮ ਯਾਤਰਾ ’ਚ ਸ਼ਾਮਿਲ ਹੋਏ ਤੇ ਹੰਝੂਆਂ ਭਰੀਆਂ ਅੱਖਾਂ ਨਾਲ ਆਪਣੇ ਹਰਮਨ ਪਿਆਰੇ ਸਰਪੰਚ ਨੂੰ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਸੰਸਕਾਰ ਤੋਂ ਪਹਿਲਾਂ ਪੱਟੀ ਦੇ ਸਿਵਲ ਹਸਪਤਾਲ ’ਚ ਅਸ਼ਵਨੀ ਦੇਵਗਨ ਦਾ ਪੋਸਟਮਾਰਟਮ ਕੀਤਾ ਗਿਆ। ਉਸ ਦੇ ਸਰੀਰ ’ਚੋਂ 13 ਗੋਲੀਆਂ ਨਿਕਲੀਆਂ। ਪੋਸਟਮਾਰਟਮ ਦੌਰਾਨ ਹਸਪਤਾਲ ’ਚ ਵੱਡੀ ਗਿਣਤੀ ਪੁਲਿਸ ਮੁਲਾਜ਼ਮ ਤਾਇਨਾਤ ਰਹੇ। ਇਸ ਕਾਰਨ ਸਿਵਲ ਹਸਪਤਾਲ ਦਾ ਪੂਰਾ ਇਲਾਕਾ ਪੁਲਿਸ ਛਾਉਣੀ ’ਚ ਤਬਦੀਲ ਹੋਇਆ ਨਜ਼ਰ ਆਇਆ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਅਣਪਛਾਤੇ ਮੋਟਰਸਾਈਕਲ ਸਵਾਰ ਹਮਲਾਵਰਾਂ ਵੱਲੋਂ ਦਿਨ-ਦਿਹਾੜੇ ਗੋਲੀਆਂ ਮਾਰ ਕੇ ਸਰਪੰਚ ਅਸ਼ਵਨੀ ਦੇਵਗਨ ਦਾ ਕਤਲ ਕਰ ਦਿੱਤਾ ਗਿਆ ਸੀ। ਵਾਰਦਾਤ ਤੋਂ ਬਾਅਦ ਪੂਰੇ ਇਲਾਕੇ ’ਚ ਦਹਿਸ਼ਤ ਤੇ ਰੋਸ ਦਾ ਮਾਹੌਲ ਬਣ ਗਿਆ ਸੀ। ਅੰਤਿਮ ਯਾਤਰਾ ਦੌਰਾਨ ਪਿੰਡ ਤੂਤ ਸਮੇਤ ਪੂਰੇ ਹਥਾੜ੍ਹ ਇਲਾਕੇ ’ਚ ਮਾਤਮ ਛਾਇਆ ਰਿਹਾ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਪੁੱਤਰ ਰਹੀਸ਼ ਦੇਵਗਨ ਅਤੇ ਸੌਰਵ ਦੇਵਗਨ ਨੇ ਆਪਣੇ ਪਿਤਾ ਦੀ ਚਿਖਾ ਨੂੰ ਅਗਨ ਭੇਟ ਕੀਤਾ। ਅੰਤਿਮ ਸੰਸਕਾਰ ਮੌਕੇ ਆਮ ਆਦਮੀ ਪਾਰਟੀ ਹਲਕਾ ਪੱਟੀ ਦੇ ਇੰਚਾਰਜ ਜਸਕਰਨ ਸਿੰਘ ਜੱਸਾ, ਰਵਿੰਦਰ ਸਿੰਘ ਬ੍ਰਹਮਪੁਰਾ ਸਮੇਤ ਇਲਾਕੇ ਦੇ ਕਈ ਪ੍ਰਮੁੱਖ ਆਗੂ, ਪੰਚ, ਸਰਪੰਚ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਰਹੇ। ਉਨ੍ਹਾਂ ਦੇਵਗਨ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੀ ਹਮਦਰਦੀ ਪ੍ਰਗਟਾਈ ਤੇ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੇ ਨਾਲ ਖੜ੍ਹੇ ਰਹਿਣ ਦਾ ਭਰੋਸਾ ਦਿੱਤਾ। ਸਰਪੰਚ ਦੇ ਕਤਲ ਦੇ ਵਿਰੋਧ ਵਿਚ ਪਿੰਡ ਤੂਤ ਦੇ ਸਮੂਹ ਬਾਜ਼ਾਰ ਵੀ ਰੋਸ ਵਜੋਂ ਬੰਦ ਰਹੇ। ਲੋਕਾਂ ’ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਦੇਖਣ ਨੂੰ ਮਿਲਿਆ। ਇਸ ਮੌਕੇ ਜਸਕੰਵਰ ਸਿੰਘ ਜੱਸਾ ਪੱਟੀ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਸਾਬਕਾ ਵਿਧਾਇਕ ਹਲਕਾ ਖਡੂਰ ਸਾਹਿਬ ਵੱਲੋਂ ਮ੍ਰਿਤਕ ਅਸ਼ਵਨੀ ਕੁਮਾਰ ਦੇਵਗਨ ਸਰਪੰਚ ਦੇ ਮ੍ਰਿਤਕ ਸਰੀਰ ਉੱਪਰ ਚਾਦਰਾਂ ਪਾਈਆਂ ਗਈਆਂ। ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਹਿੜਵਾਲ, ਚੇਅਰਮੈਨ ਗੁਰਦੇਵ ਸਿੰਘ ਲਾਖਣਾ, ਵਿਜੇ ਸ਼ਰਮਾ, ਰਾਜੀਵ ਕੁਮਾਰ, ਸੰਜੀਵ ਕੁਮਾਰ, ਰਮਨ ਸ਼ਰਮਾ, ਮਾਰਕੀਟ ਕਮੇਟੀ ਪੱਟੀ ਦੇ ਚੇਅਰਮੈਨ ਗੁਰਪਿੰਦਰ ਸਿੰਘ ਉੱਪਲ, ਠੇਕੇਦਾਰ ਚੰਦਨ ਭਾਰਦਵਾਜ, ਕੰਵਲਪ੍ਰੀਤ ਸਿੰਘ ਗਿੱਲ, ਵਿਨੋਦ ਖੰਨਾ ਬਲਾਕ ਪ੍ਰਧਾਨ, ਗੁਰਪ੍ਰੀਤ ਸਿੰਘ ਪਨਗੋਟਾ ਬਲਾਕ ਪ੍ਰਧਾਨ, ਕਾਮਰੇਡ ਮਹਾਂਵੀਰ ਸਿੰਘ ਗਿੱਲ, ਗੁਰਬਿੰਦਰ ਸਿੰਘ ਸਰਪੰਚ ਕਾਲੇਕੇ, ਸੁਖਵੰਤ ਸਿੰਘ ਕਾਲੇਕੇ ਬਲਾਕ ਪ੍ਰਧਾਨ, ਅਮਰੀਕ ਸਿੰਘ ਭੁੱਲਰ, ਮਨੀਸ਼ ਵਰਮਾ, ਬੱਬਲੂ ਮਰਵਾਹਾ, ਇੰਦਰਜੀਤ ਸਿੰਘ, ਰਣਜੀਤ ਸਿੰਘ, ਬਿਕਰਮਜੀਤ ਸਿੰਘ ਸੋਹਲ, ਵਿਪਨ ਪ੍ਰਧਾਨ, ਅਰਸ਼ ਭਾਟੀਆ, ਸੁਖਦੇਵ ਸਿੰਘ ਕੰਡਿਆਲਾ, ਕੌਂਸਲਰ ਸੁਨੀਲ ਕੁਮਾਰ ਲਵਲੀ ਅਰੋੜਾ, ਰਣਜੀਤ ਸਿੰਘ ਵਿਰਕ ਸਰਪੰਚ ਕੋਟ ਬੁੱਢਾ, ਜੁਗਰਾਜ ਸਿੰਘ ਸਰਪੰਚ ਭਾਉਵਾਲ, ਜਰਮਲ ਸਿੰਘ ਭੰਗਾਲਾ, ਜਗਰੂਪ ਸਿੰਘ ਬਲਾਕ ਪ੍ਰਧਾਨ, ਨਿੰਦਰ ਸਿੰਘ ਸਰਪੰਚ ਜੱਲੋਕੇ, ਸਲਵਿੰਦਰ ਸਿੰਘ ਸ਼ਿੰਦਾ ਬਲਾਕ ਪ੍ਰਧਾਨ, ਬਖਸ਼ੀਸ਼ ਸਿੰਘ ਸਰਪੰਚ ਰਸੂਲਪੁਰ, ਗੁਰਸਾਹਿਬ ਸਿੰਘ ਸਰਪੰਚ ਰਾਲਧਕੇ, ਰਣਜੀਤ ਸਿੰਘ ਸਰਪੰਚ ਝੁੱਗੀਆਂ ਨੱਥਾ, ਗੁਰਸੇਵਕ ਸਿੰਘ ਸਰਪੰਚ ਝੁੱਗੀਆਂ ਨੂਰ ਮੁਹੰਮਦ, ਗੁਰਮੇਲ ਸਿੰਘ ਸਰਪੰਚ ਮੁੱਠਿਆਂ ਵਾਲਾ, ਸੁਖਜਿੰਦਰ ਸਿੰਘ ਹਕੀਮ ਸਰਪੰਚ ਸੀਤੋ ਮਹਿ ਝੁੱਗੀਆਂ, ਤੇਜਿੰਦਰ ਸਿੰਘ ਤਲਵੰਡੀ, ਕਾਰਜ ਸਿੰਘ ਨੰਬਰਦਾਰ ਤੂਤ, ਸੁਰਿੰਦਰਪਾਲ ਸਿੰਘ ਘਰਿਆਲਾ, ਜਸਕਰਨ ਸਿੰਘ ਤੂਤ, ਧਰਮਪਾਲ, ਤਰਸੇਮਪਾਲ, ਕੁਲਦੀਪ ਕੁਮਾਰ, ਮੰਗਤ ਰਾਮ ਗੁਲਾਟੀ, ਵਿਰਸਾ ਸਿੰਘ ਰੱਤਾ ਗੁੱਦਾ, ਸੁਖਦੇਵ ਸਿੰਘ ਕਿਰਤੋਵਾਲ, ਬਲਜਿੰਦਰ ਸਿੰਘ ਖਹਿਰਾ ਬਲਾਕ ਸੰਮਤੀ ਮੈਂਬਰ ਪੱਟੀ, ਰਮਦੀਪ ਸਿੰਘ ਸੋਨੂੰ ਪ੍ਰਧਾਨ, ਅਮਰਜੀਤ ਸਿੰਘ ਲਾਲੀ ਵਿਰਕ, ਮਨੋਜ ਕੁਮਾਰ ਸ਼ਰਮਾ ਅਤੇ ਗੁਰਵਿੰਦਰ ਸਿੰਘ ਜੋਤੀ ਸ਼ਾਹ ਸਮੇਤ ਇਲਾਕੇ ਦੇ ਪੰਚਾਂ-ਸਰਪੰਚਾਂ, ਸਮਾਜਿਕ ਸ਼ਖ਼ਸੀਅਤਾਂ ਅਤੇ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਿਆਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।