ਐਸੋਸੀਏਸ਼ਨ ਨੇ ਡੀਏ ਦੀਆਂ ਬਕਾਇਆ ਕਿਸ਼ਤ ਜਾਰੀ ਕਰਨ ਦੀ ਕੀਤੀ ਮੰਗ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਹੋਈ
Publish Date: Mon, 05 Oct 2026 04:41 PM (IST)
Updated Date: Mon, 05 Oct 2026 04:44 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਪ੍ਰਧਾਨ ਗੁਰਨਾਮ ਸਿੰਘ ਪਨਗੋਟਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਨਾਲ ਸਬੰਧਤ ਵੱਖ-ਵੱਖ ਮਸਲਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਮੈਂਬਰਾਂ ਨੇ ਕਿਹਾ ਕਿ ਡੀਏ ਦੀ 10 ਫੀਸਦੀ ਬਕਾਇਆ ਕਿਸ਼ਤ ਸਬੰਧੀ ਅਦਾਲਤ ਵਿਚ ਕੇਸ ਚੱਲ ਰਿਹਾ ਹੈ ਅਤੇ ਉਨ੍ਹਾਂ ਅਨੁਸਾਰ ਸਰਕਾਰ ਵੱਲੋਂ ਇਹ ਬਕਾਇਆ ਡੀਏ ਦੇਣਾ ਬਣਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 8 ਫੀਸਦੀ ਡੀਏ ਜਾਰੀ ਕੀਤੇ ਜਾਣ ਦੇ ਬਾਵਜੂਦ 10 ਫੀਸਦੀ ਬਕਾਇਆ ਡੀਏ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਅਤੇ ਸੇਵਾਮੁਕਤ ਕਰਮਚਾਰੀਆਂ ਦੇ ਹੱਕਾਂ ਨਾਲ ਸਬੰਧਿਤ ਮਸਲਿਆਂ ਨੂੰ ਸਰਕਾਰ ਵੱਲੋਂ ਗੰਭੀਰਤਾ ਨਾਲ ਲੈਂਦਿਆਂ ਬਕਾਇਆ ਡੀਏ ਦੀ ਰਕਮ ਜਲਦ ਜਾਰੀ ਕਰਨੀ ਚਾਹੀਦੀ ਹੈ। ਮੀਟਿੰਗ ਵਿਚ ਮੈਂਬਰਾਂ ਨੇ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਸ ਮਸਲੇ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਸ ਮੁੱਦੇ ਨੂੰ ਧਿਆਨ ’ਚ ਰੱਖਣਗੇ। ਇਸ ਮੌਕੇ ਪ੍ਰਧਾਨ ਗੁਰਨਾਮ ਸਿੰਘ ਪਨਗੋਟਾ, ਸੇਵਾਮੁਕਤ ਡੀਐੱਸਪੀ ਗੁਰਮੇਜ ਸਿੰਘ ਪੱਟੀ, ਹਰਪਾਲ ਸਿੰਘ ਗਿੱਲ, ਦਰਸ਼ਨ ਸਿੰਘ ਮੂਧਲ ਅਤੇ ਸਤਨਾਮ ਸਿੰਘ ਚੋਹਲਾ ਸਾਹਿਬ ਨੇ ਸੰਬੋਧਨ ਕੀਤਾ। ਮੀਟਿੰਗ ਦੌਰਾਨ ਨਵੇਂ ਸੇਵਾ ਮੁਕਤ ਹੋਏ ਮੈਂਬਰ ਏਐੱਸਆਈ ਤਰਸੇਮ ਸਿੰਘ ਤਰਨਤਾਰਨ, ਦਿਲਬਾਗ ਸਿੰਘ ਭੁੱਲਰ ਅਤੇ ਮੋਹਨ ਸਿੰਘ ਭੁੱਲਰ ਨੂੰ ਮੈਂਬਰਸ਼ਿਪ ਦੇਣ ਦੇ ਨਾਲ-ਨਾਲ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਮੀਟਿੰਗ ਵਿਚ ਡੀਐੱਸਪੀ ਗੁਰਮੇਜ ਸਿੰਘ ਪੱਟੀ, ਹੰਸਰਾਜ ਸਿੰਘ, ਅਜਮੇਰ ਸਿੰਘ ਖਾਰਾ ਜਨਰਲ ਸਕੱਤਰ, ਕੁਲਵੰਤ ਸਿੰਘ ਹੁੰਦਲ, ਹਰਪਾਲ ਸਿੰਘ ਗਿੱਲ, ਦਰਬਾਰਾ ਸਿੰਘ ਪਿੱਦੀ, ਬਲਬੀਰ ਸਿੰਘ ਤਰਨਤਾਰਨ, ਬਾਰਾ ਸਿੰਘ, ਜੱਸਾ ਸਿੰਘ, ਰਸਾਲ ਸਿੰਘ ਝਬਾਲ, ਰਾਜਬੀਰ ਸਿੰਘ, ਨਿਰਮਲ ਸਿੰਘ ਝਬਾਲ, ਗੁਲਜ਼ਾਰ ਸਿੰਘ ਜੰਡਿਆਲਾ ਗੁਰੂ, ਮੇਹਰਬਾਨ ਸਿੰਘ, ਦਿਲਬਾਗ ਸਿੰਘ ਚੀਚਾ, ਨਰਿੰਦਰ ਸਿੰਘ ਕੋਟ ਮੁਹੰਮਦ ਖਾਂ, ਮੁਖਤਾਰ ਸਿੰਘ ਪੰਡੋਰੀ ਤੱਖਤ ਮੱਲ, ਹਰਜੀਤ ਸਿੰਘ ਆਸਲ, ਰੋਸ਼ਨ ਸਿੰਘ ਸਰਹਾਲੀ, ਦਿਲਬਾਗ ਸਿੰਘ ਭੁੱਲਰ, ਅਮਰਜੀਤ ਸਿੰਘ ਬਟਾਲਾ, ਸਤਨਾਮ ਸਿੰਘ ਕਾਦੀਆ, ਲਖਬੀਰ ਸਿੰਘ, ਪ੍ਰਕਾਸ਼ ਸਿੰਘ ਮੁੰਡਾ ਪਿੰਡ, ਕੁਲਵਿੰਦਰ ਸਿੰਘ ਧੁੰਨ, ਰੇਸ਼ਮ ਸਿੰਘ ਪਨਗੋਟਾ, ਸੁਰਜੀਤ ਸਿੰਘ, ਚਾਨਣ ਸਿੰਘ ਖੇਮਕਰਨ, ਗੁਰਦਿਆਲ ਸਿੰਘ ਨੌਸ਼ਹਿਰਾ ਪੰਨੂਆਂ, ਦਵਿੰਦਰ ਸਿੰਘ ਬੰਡਾਲਾ, ਮੋਹਨ ਸਿੰਘ ਭੁੱਲਰ, ਗੁਰਨਾਮ ਸਿੰਘ ਫਤਿਆਬਾਦ, ਦੀਵਾਨ ਸਿੰਘ ਕੱਦ ਗਿੱਲ, ਗੁਰਵੇਲ ਸਿੰਘ ਕੱਦ ਗਿੱਲ, ਤਰਸੇਮ ਸਿੰਘ ਕੰਗ, ਦਰਸ਼ਨ ਸਿੰਘ ਮੂਧਲ, ਹੀਰਾ ਸਿੰਘ ਸ਼ਹੀਦ, ਜੈਮਲ ਸਿੰਘ ਧਾਰੀਵਾਲ, ਸੁਰਜੀਤ ਸਿੰਘ ਸ਼ੱਕਰੀ, ਬਿਕਰਮਜੀਤ ਸਿੰਘ ਬੇਦੀ ਪੱਟੀ, ਸਤਨਾਮ ਸਿੰਘ ਚੋਹਲਾ ਸਾਹਿਬ, ਸੁਰਿੰਦਰ ਕੁਮਾਰ ਪੱਟੀ, ਜੋਗਿੰਦਰ ਸਿੰਘ ਲਾਖਨਾ, ਗੁਰਮੁੱਖ ਸਿੰਘ ਡੇਹਰਾ ਸਾਹਿਬ, ਦਿਲਬਾਗ ਸਿੰਘ ਤਰਨਤਾਰਨ, ਹਰਜਿੰਦਰ ਸਿੰਘ ਮੂਸਾ, ਹਰਪਾਲ ਸਿੰਘ ਖਾਰਾ ਆਦਿ ਹਾਜ਼ਰ ਸਨ। ਅੰਤ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਪਨਗੋਟਾ ਨੇ ਮੀਟਿੰਗ ਵਿਚ ਪਹੁੰਚੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ।