ਸਿਟੀਜ਼ਨ ਕੌਂਸਲ ਵੱਲੋਂ ਲੋੜਵੰਦ ਲੜਕੀਆਂ ਦੇ ਵਿਆਹ 15 ਨਵੰਬਰ ਨੂੰ
ਸਿਟੀਜ਼ਨ ਕੌਂਸਲ ਹਰ ਸਾਲ ਦੀ ਤਰ੍ਹਾਂ ਕਰਵਾਏਗੀ ਲੋੜਵੰਦ ਕੰਨਿਆਵਾਂ ਦੀਆਂ ਸ਼ਾਦੀਆਂ
Publish Date: Mon, 05 Oct 2026 04:40 PM (IST)
Updated Date: Mon, 05 Oct 2026 04:41 PM (IST)
ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, ਤਰਨਤਾਰਨ ਪ੍ਰਮੁੱਖ ਸਮਾਜ ਸੇਵੀ ਸੰਸਥਾ ਸਿਟੀਜ਼ਨ ਕੌਂਸਲ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 15 ਨਵੰਬਰ ਨੂੰ ਲੋੜਵੰਦ ਕੰਨਿਆਵਾਂ ਦੀਆਂ ਸ਼ਾਦੀਆਂ ਗੁਰਦੁਆਰਾ ਬੀਬੀ ਭਾਨੀ ਜੀ ਦਾ ਖੂਹ ਵਿਖੇ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਸੰਸਥਾ ਦੇ ਪ੍ਰਧਾਨ ਸੁਖਵੰਤ ਸਿੰਘ ਧਾਮੀ ਅਤੇ ਕੁਲਵਿੰਦਰ ਸਿੰਘ ਲਵਲੀ ਜਨਰਲ ਸਕੱਤਰ ਨੇ ਦੱਸਿਆ ਕਿ ਸ਼ਾਦੀਆਂ ਮੌਕੇ ਚਾਹ-ਪਾਣੀ ਅਤੇ ਲੰਗਰ ਆਦਿ ਦੇ ਪ੍ਰਬੰਧ ਕੀਤੇ ਜਾਣਗੇ। ਇਸ ਤੋਂ ਇਲਾਵਾ ਨਵ-ਵਿਆਹੀਆਂ ਕੰਨਿਆਵਾਂ ਨੂੰ ਉਨ੍ਹਾਂ ਦੀ ਘਰੇਲੂ ਵਰਤੋਂ ਲਈ ਜ਼ਰੂਰੀ ਸਮਾਨ ਵੀ ਦਿੱਤਾ ਜਾਵੇਗਾ, ਜਿਸ ਵਿਚ ਡਬਲ ਬੈੱਡ, ਅਲਮਾਰੀ, ਭਾਂਡੇ, ਕੱਪੜੇ, ਪੱਖਾ ਅਤੇ ਹੋਰ ਲੋੜੀਂਦਾ ਘਰੇਲੂ ਸਾਮਾਨ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਲੋੜਵੰਦ ਪਰਿਵਾਰ ਵੱਲੋਂ ਆਪਣੀ ਲੜਕੀ ਦਾ ਵਿਆਹ ਸੰਸਥਾ ਦੇ ਸਹਿਯੋਗ ਨਾਲ ਕਰਵਾਉਣਾ ਹੋਵੇ ਤਾਂ ਉਹ 15 ਅਕਤੂਬਰ ਤਕ ਸੰਸਥਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਡਾ. ਸੁਖਦੇਵ ਸਿੰਘ ਲੌਹੁਕਾ, ਹਰਵਿੰਦਰ ਸਿੰਘ, ਨਰਿੰਦਰ ਸਿੰਘ ਸਾਬਕਾ ਬੈਂਕ ਮੈਨੇਜਰ, ਜੀਤ ਸਿੰਘ ਸਰਾਫ ਮੀਤ ਪ੍ਰਧਾਨ, ਮੁਖਤਿਆਰ ਸਿੰਘ ਕਨਵੀਨਰ, ਗੁਲਜ਼ਾਰ ਸਿੰਘ ਭੁੱਟੋ, ਜਸਦੀਪ ਸਿੰਘ, ਡਾ. ਨਿਰਮਲਜੀਤ ਸਿੰਘ ਵਰਪਾਲ, ਅਵਤਾਰ ਸਿੰਘ ਤਨੇਜਾ, ਮਾਸਟਰ ਅਰੂੜ ਸਿੰਘ ਆਦਿ ਵਲੋਂ ਸਮਾਗਮ ਸਬੰਧੀ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।